ਸੁਖਬੀਰ ਲਈ ਅੱਜ 13 ਉਮੀਦਵਾਰਾਂ ਦੀ ਚੋਣ ਵੱਡੀ ਚੁਣੌਤੀ! ਚੰਡੀਗੜ੍ਹ ਸੱਦੇ ਪੰਜਾਬ ਦੇ ਅਕਾਲੀ

Tuesday, Apr 02, 2024 - 10:57 AM (IST)

ਲੁਧਿਆਣਾ (ਮੁੱਲਾਂਪੁਰੀ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ-ਕੱਲ੍ਹ ‘ਪੰਜਾਬ ਬਚਾਓ ਯਾਤਰਾ’ 'ਚ ਮਗਨ ਹਨ ਪਰ ਪੰਜਾਬ 'ਚ ਲੰਬੇ ਅਰਸੇ ਬਾਅਦ ਸ਼੍ਰੋਮਣੀ ਅਕਾਲੀ ਦਲ ਇਕੱਲੇ ਤੌਰ ’ਤੇ ਲੋਕ ਸਭਾ ਚੋਣਾਂ ਲੜਨ ਲਈ ਸੁਖਬੀਰ ਲਈ ਹੁਣ 13 ਜਿੱਤਣ ਵਾਲੇ ਉਮੀਦਵਾਰਾਂ ਦੀ ਭਾਲ ਕਰਨਾ ਅੱਜ-ਕੱਲ੍ਹ ਗੁੰਝਲਦਾਰ ਕੰਮ ਬਣਿਆ ਹੋਇਆ ਹੈ। ਇਸ ਤੋਂ ਪਹਿਲਾਂ ਅਕਾਲੀਆਂ ਨੂੰ ਇਸ ਗੱਲ ਦੀ ਝਾਕ ਸੀ ਕਿ ਭਾਜਪਾ ਨਾਲ ਗਠਜੋੜ ਹੋਣ ’ਤੇ ਸਭ ਠੀਕ ਹੋ ਜਾਵੇਗਾ ਪਰ ਭਾਜਪਾ ਵੱਲੋਂ ਬਾਏ-ਬਾਏ ਕਰਨ ’ਤੇ ਉਹ ਹੁਣ ਅਕਾਲੀ ਦਲ ਨੂੰ 13 ਉਮੀਦਵਾਰ ਲੱਭਣੇ ਔਖੇ ਹੋ ਗਏ ਹਨ ਕਿਉਂਕਿ ਚਹੁੰ ਕੋਣੇ ਮੁਕਾਬਲੇ ਦੇ ਚੱਲਦਿਆਂ ਸ਼੍ਰੋਮਣੀ ਅਕਾਲੀ ਦਲ ਦਾ ਇਕੱਲੇ ਤੌਰ ’ਤੇ ਚੋਣ ਲੜਨਾ ਆਪਣੇ ‘ਆਪ’ ਵਿਚ ਮਾਇਨੇ ਰੱਖਦਾ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਸਭ ਤੋਂ ਮਹਿੰਗੇ ਟੋਲ ਪਲਾਜ਼ਾ ਨੂੰ ਲੈ ਕੇ ਨਵੀਂ Update, ਘਰੋਂ ਨਿਕਲਣ ਤੋਂ ਪਹਿਲਾਂ ਮਾਰ ਲਓ ਝਾਤ (ਵੀਡੀਓ)

ਇਸ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਅੱਜ ਚੰਡੀਗੜ੍ਹ 'ਚ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ’ਤੇ ਉਮੀਦਵਾਰਾਂ ਦੀ ਚੋਣ ਲਈ ਹਰ ਜ਼ਿਲ੍ਹੇ ਵਾਂਗ ਆਗੂਆਂ ਦੀ ਮੀਟਿੰਗ ਕਰ ਕੇ ਸਹਿਮਤੀ ਲੈਣ ਅਤੇ ਉਨ੍ਹਾਂ ਦੀ ਗੱਲ ਸੁਣਨ ਅਤੇ ਆਪਣੀ ਗੱਲ ਸੁਣਾਉਣ ਲਈ ਬੁਲਾਇਆ ਹੈ।

ਇਹ ਵੀ ਪੜ੍ਹੋ : ਪੰਜਾਬ 'ਚ April ਮਹੀਨੇ ਇੰਨੇ ਦਿਨ ਬੰਦ ਰਹਿਣਗੇ ਸਕੂਲ, ਕਾਲਜ ਤੇ ਸਰਕਾਰੀ ਦਫ਼ਤਰ, ਪੜ੍ਹੋ ਛੁੱਟੀਆਂ ਦੀ List

ਭਾਵੇਂ ਅਕਾਲੀ-ਭਾਜਪਾ ਗਠਜੋੜ ਦੀ ਝਾਕ ਵਿਚ ਪਹਿਲਾਂ ਅਕਾਲੀ ਦਲ ਨੇ 10 ਦੇ ਕਰੀਬ ਅਕਾਲੀ ਆਗੂਆਂ ਨੂੰ ਹਰੀ ਝੰਡੀ ਦੇ ਦਿੱਤੀ ਸੀ, ਜਿਵੇਂ ਕਿ ਅੰਮ੍ਰਿਤਸਰ ਤੋਂ ਅਨਿਲ ਜੋਸ਼ੀ, ਜਲੰਧਰ ਤੋਂ ਡਾ. ਸੁੱਖੀ, ਲੁਧਿਆਣਾ ਤੋਂ ਕਾਕਾ ਸੂਦ, ਸੰਗਰੂਰ ਤੋਂ ਪਰਮਿੰਦਰ ਢੀਂਡਸਾ, ਸ੍ਰੀ ਅਨੰਦਪੁਰ ਸਾਹਿਬ ਤੋਂ ਡਾ. ਚੀਮਾ, ਪਟਿਆਲਾ ਤੋਂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਬਠਿੰਡੇ ਤੋਂ ਬੀਬਾ ਹਰਸਿਮਰਤ ਬਾਦਲ, ਖਡੂਰ ਸਾਹਿਬ ਤੋਂ ਬਿਕਰਮ ਮਜੀਠੀਆ, ਫਿਰੋਜ਼ਪੁਰ ਤੋਂ ਨੋਨੀ ਮਾਨ ਆਦਿ ਸਨ ਪਰ ਹੁਣ ਹਾਲਾਤ ਭਾਜਪਾ ਨਾਲ ਗਠਜੋੜ ਟੁੱਟ ਜਾਣ ’ਤੇ ਬਹੁਤ ਬਦਲ ਗਏ ਹਨ ਅਤੇ ਚਹੁੰ ਕੋਣਾ ਮੁਕਾਬਲਾ ਹੋਣ ਕਰ ਕੇ ਅਕਾਲੀ ਦਲ ਨੂੰ ਇਹ ਫ਼ਿਕਰ ਹੈ ਕਿ ਕਿਧਰੇ ਜ਼ਿਮਣੀ ਚੋਣ ਸੰਗਰੂਰ ਅਤੇ ਜਲੰਧਰ ਵਾਲਾ ਹਾਲ ਨਾ ਹੋ ਜਾਵੇ। ਇਸ ਲਈ ਉਹ ਫੂਕ-ਫੂਕ ਕੇ ਪੈਰ ਧਰ ਰਹੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
 
 


Babita

Content Editor

Related News