ਪ੍ਰੰਮ ਸੰਬੰਧਾਂ ਦੀ ਰੰਜਿਸ਼ 'ਚ ਘਰ 'ਤੇ ਹਮਲਾ ਕਰਨ ਦੇ ਮਾਮਲੇ 'ਚ ਪੁਲਸ ਦੀ ਵੱਡੀ ਕਾਰਵਾਈ, 13 ਹਮਲਾਵਰ ਗ੍ਰਿਫ਼ਤਾਰ

Tuesday, May 02, 2023 - 05:01 PM (IST)

ਫਰੀਦਕੋਟ (ਰਾਜਨ, ਜਗਤਾਰ) : ਫਰੀਦਕੋਟ ਦੇ ਮੁਹੱਲਾ ਮਾਹੀਖਾਨਾ ਦੇ ਇੱਕ ਘਰ ਅੰਦਰ ਵੜ ਕੇ ਭੰਨ-ਤੋੜ ਕਰਨ ਦੇ ਮਾਮਲੇ 'ਚ ਪੁਲਸ ਵੱਲੋਂ ਵੱਡੀ ਕਾਰਵਾਈ ਕਰਦਿਆਂ ਹੁਣ ਤੱਕ 13 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ. ਐੱਸ. ਪੀ. ਫਰੀਦਕੋਟ ਹਰਜੀਤ ਸਿੰਘ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਫਰੀਦਕੋਟ ਦੇ ਮੁਹੱਲਾ ਮਾਹੀਖਾਨਾ ਅੰਦਰ ਕੁੱਝ ਹਥਿਆਰਬੰਦ ਲੋਕਾਂ ਵੱਲੋਂ ਸ਼ਰੇਆਮ ਗੁੰਡਾਗਰਦੀ ਕਰਦਿਆਂ ਇੱਕ ਘਰ 'ਤੇ ਹਮਲਾ ਕਰ ਕੇ ਘਰ ਦੀ ਭੰਨਤੋੜ ਕੀਤੀ ਗਈ ਅਤੇ ਕਿਉਂਕਿ ਇਨ੍ਹਾਂ ਕੋਲ ਤੇਜ਼ਧਾਰ ਹਥਿਆਰ ਸਨ, ਜਿਸ ਕਾਰਨ ਘਰ ਦੇ ਮੈਂਬਰਾਂ ਨੂੰ ਜਾਨੋਂ ਮਾਰਨ ਦੀ ਨੀਅਤ ਨਾਲ ਹਮਲਾ ਕੀਤਾ ਗਿਆ ਸੀ ਪਰ ਗ਼ਨੀਮਤ ਰਹੀ ਕੇ ਪਰਿਵਾਰਕ ਮੈਬਰਾਂ ਵੱਲੋਂ ਆਪਣੇ ਗੁਆਂਢੀ ਘਰ ਲੁਕ ਕੇ ਜਾਨ ਬਚਾਈ ਗਈ। 

ਇਹ ਵੀ ਪੜ੍ਹੋ- ਅਮਰੀਕਾ ਦੀ ਰਿਫਿਊਜ਼ਲ ਨੇ ਚਕਨਾਚੂਰ ਕੀਤੇ ਨੌਜਵਾਨ ਦੇ ਸੁਫ਼ਨੇ, ਅੱਕ ਕੇ ਚੁੱਕ ਲਿਆ ਖ਼ੌਫ਼ਨਾਕ ਕਦਮ

ਇਸ ਘਟਨਾ ਨੂੰ ਲੈ ਕੇ ਪੁਲਸ ਵੱਲੋਂ ਧਾਰਾਵਾਂ 'ਚ ਵਾਧਾ ਕਰਦਿਆਂ 307 ਇਰਾਦਾ-ਏ-ਕਤਲ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁੱਖ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ ਜਦਕਿ ਬਾਕੀਆਂ ਦੀ ਵੀ ਪਹਿਚਾਣ ਕੀਤੀ ਜਾ ਚੁੱਕੀ ਹੈ, ਜਿਨ੍ਹਾਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ। ਪੁਲਸ ਸੂਤਰਾਂ ਅਨੁਸਾਰ ਇਸ ਘਟਨਾ ਨੂੰ ਤਕਰੀਬਨ 20 ਦੋਸ਼ੀਆਂ ਨੇ ਰਲ ਕੇ ਅੰਜਾਮ ਦਿੱਤਾ ਸੀ, ਜਿਨ੍ਹਾਂ ਖ਼ਿਲਾਫ਼ ਸਖ਼ਤੀ ਵਰਤਦਿਆਂ ਜ਼ਿਲ੍ਹਾ ਸੀਨੀਅਰ ਪੁਲਸ ਹਰਜੀਤ ਸਿੰਘ ਨੇ ਕਿਸੇ ਵੀ ਦੋਸ਼ੀ ਨੂੰ ਨਾ ਬਖਸ਼ਣ ਦੀ ਗੱਲ ਆਖੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਕਿਸੇ ਵੀ ਵਿਅਕਤੀ ਨੂੰ ਸ਼ਹਿਰ ਦੀ ਅਮਨ-ਸ਼ਾਂਤੀ ਨੂੰ ਭੰਗ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਦੱਸਿਆ ਜਾ ਰਿਹਾ ਹੈ ਕਿ ਸ਼ਿਕਾਇਤਕਰਤਾ ਦੇ ਭਰਾ ਦੇ ਕਿਸੇ ਕੁੜੀ ਨਾਲ ਪ੍ਰੇਮ ਸੰਬੰਧ ਸਨ, ਜਿਸ ਤੋਂ ਖਫ਼ਾ ਕੁੜੀ ਦੇ ਭਰਾ ਵੱਲੋਂ ਆਪਣੇ 30-35 ਹਥਿਆਰਬੰਦ ਸਾਥੀਆਂ ਸਮੇਤ ਸ਼ਿਕਾਇਕਕਰਤਾ ਦੇ ਭਰਾ 'ਤੇ ਜਾਨਲੇਵਾ ਹਮਲਾ ਕੀਤਾ ਗਿਆ ਅਤੇ ਘਰ 'ਚ ਪਏ ਸਾਮਾਨ ਦੀ ਭੰਨਤੋੜ ਕੀਤੀ ਗਈ।

ਇਹ ਵੀ ਪੜ੍ਹੋ- ਵਿਆਹ ਦੀਆਂ ਖ਼ੁਸ਼ੀਆਂ ’ਚ ਪਏ ਵੈਣ, ਪੁੱਤ ਦੀ ਬਰਾਤ ਚੜ੍ਹਨ ਤੋਂ ਕੁੱਝ ਦਿਨ ਪਹਿਲਾਂ ਉੱਠੀ ਪਿਓ ਦੀ ਅਰਥੀ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


Simran Bhutto

Content Editor

Related News