12ਵੀਂ ਦੀਆਂ ਬਾਕੀ ਰਹਿੰਦੀਆਂ ਪ੍ਰੀਖਿਆਵਾਂ ਰੱਦ ਕਰਕੇ ਸਾਰੇ ਵਿਦਿਆਰਥੀਆਂ ਨੂੰ ਪਾਸ ਕਰਨ ਦੀ ਤਿਆਰੀ

07/04/2020 8:44:13 AM

ਮੋਹਾਲੀ (ਨਿਆਮੀਆਂ) : ਸੁਪਰੀਮ ਕੋਰਟ ਦੀਆਂ ਹਦਾਇਤਾਂ ਅਤੇ ਕੋਰੋਨਾ ਦੇ ਹਾਲਾਤ ਨੂੰ ਵੇਖਦਿਆਂ ਇਸ ਵਾਰੀ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਵੀ ਸਰਕਾਰ 8ਵੀਂ ਅਤੇ 10ਵੀਂ ਜਮਾਤ ਦੀ ਤਰ੍ਹਾਂ ਬਿਨਾਂ ਪ੍ਰੀਖਿਆ ਦਿੱਤਿਆਂ ਪਾਸ ਕਰਨ ਬਾਰੇ ਵਿਚਾਰ ਕਰ ਰਹੀ ਹੈ। ਉਂਝ ਤਾਂ 12ਵੀਂ ਜਮਾਤ ਦੀ ਲਗਭਗ 60 ਫੀਸਦੀ ਪ੍ਰੀਖਿਆ ਹੋ ਚੁੱਕੀ ਸੀ ਪਰ ਬਾਕੀ ਦੀਆਂ ਰਹਿੰਦੀਆਂ ਪ੍ਰੀਖਿਆਵਾਂ ਕਰਵਾਉਣ ਬਾਰੇ ਬੋਰਡ ਵੱਲੋਂ ਕਈ ਵਾਰੀ ਤਿਆਰੀਆਂ ਕੀਤੀਆਂ ਗਈਆਂ ਅਤੇ ਡੇਟਸ਼ੀਟ ਵੀ ਜਾਰੀ ਕੀਤੀ ਗਈ ਪਰ ਹੁਣ ਪਤਾ ਲੱਗਾ ਹੈ ਕਿ ਸਰਕਾਰ ਇਨ੍ਹਾਂ ਵਿਦਿਆਰਥੀਆਂ ਨੂੰ ਅਗਲੀਆਂ ਜਮਾਤਾਂ 'ਚ ਪ੍ਰਮੋਟ ਕਰਨ ਜਾ ਰਹੀ ਹੈ।

ਇਹ ਵੀ ਪੜ੍ਹੋ : ਲੁਧਿਆਣਾ 'ਚ ਬੇਕਾਬੂ ਕੋਰੋਨਾ, 59 ਨਵੇਂ ਮਾਮਲੇ ਆਏ ਸਾਹਮਣੇ ਤੇ 3 ਮਰੀਜ਼ਾਂ ਦੀ ਮੌਤ

ਦੂਜੇ ਪਾਸੇ 12ਵੀਂ ਜਮਾਤ ਦੀਆਂ ਜਿਹੜੀਆਂ ਪ੍ਰੀਖਿਆਵਾਂ ਹੋ ਚੁੱਕੀਆਂ ਹਨ, ਉਨ੍ਹਾਂ ਉੱਤਰ ਪੱਤਰੀਆਂ ਦੀ ਮਾਰਕਿੰਗ ਲਈ ਨਿਗਰਾਨੀ ਕਰਨ ਵਾਸਤੇ ਬੋਰਡ ਨੇ ਹਰ ਜ਼ਿਲ੍ਹੇ 'ਚ ਨੋਡਲ ਅਫਸਰ ਤਾਇਨਾਤ ਕੀਤੇ ਹੋਏ ਹਨ। ਰੋਜ਼ਾਨਾ ਉਨ੍ਹਾਂ ਤੋਂ ਰਿਪੋਰਟ ਲਈ ਜਾਂਦੀ ਹੈ। ਪਤਾ ਲੱਗਾ ਹੈ ਕਿ ਵਿਦਿਆਰਥਂਆਂ ਨੇ ਜਿਹੜੇ ਵਿਸ਼ਿਆਂ ਦੀਆਂ ਪ੍ਰੀਖਿਆਵਾਂ ਦਿੱਤੀਆਂ ਹਨ, ਉਨ੍ਹਾਂ ਦੇ ਅਨੁਪਾਤ ਨਾਲ ਹੀ ਉਨ੍ਹਾਂ ਨੂੰ ਅੰਕ ਦੇ ਪਾਸ ਕੀਤਾ ਜਾਣਾ ਹੈ।
ਇਹ ਵੀ ਪੜ੍ਹੋ : ਸਰਕਾਰੀ ਸਕੂਲਾਂ 'ਚ ਪੜ੍ਹਦੇ ਵਿਦਿਆਰਥੀਆਂ ਦੇ ਇਮਤਿਹਾਨ ਲਈ ਡੇਟਸ਼ੀਟ 'ਚ ਤਬਦੀਲੀ


Babita

Content Editor

Related News