6ਵੀਂ ਮੰਜ਼ਿਲ ਤੋਂ ਡਿੱਗਣ ਕਾਰਣ 12 ਸਾਲਾ ਬੱਚੇ ਦੀ ਮੌਤ
Friday, Aug 14, 2020 - 02:39 PM (IST)

ਖਰੜ (ਜ. ਬ) : ਸਥਾਨਕ ਸੰਨੀ ਐਨਕਲੇਵ ਅੰਦਰ ਉਚਾਈ ਤੋਂ ਡਿੱਗ ਕੇ 12 ਸਾਲਾ ਇਕ ਬੱਚੇ ਦੀ ਮੌਤ ਹੋ ਗਈ। ਥਾਣਾ ਸਦਰ ਖਰੜ ਤੋਂ ਏ. ਐੱਸ. ਆਈ. ਕੇਵਲ ਕ੍ਰਿਸ਼ਨ ਨੇ ਦੱਸਿਆ ਕਿ ਬਿਹਾਰ ਦੇ ਜ਼ਿਲ੍ਹਾ ਹਰਦੋਈ ਹਾਲ ਵਾਸੀ ਜੰਡਪੁਰ ਨਾਲ ਸਬੰਧਤ ਸੁਮਿਤ (12) ਆਪਣੇ ਦੋਸਤ ਨਾਲ ਸੰਨੀ ਐਨਕਲੇਵ ਅੰਦਰ 6 ਮੰਜ਼ਿਲਾ ਇਮਾਰਤ ’ਤੇ ਚੜ੍ਹਕੇ ਕਬੂਤਰ ਫੜ੍ਹ ਰਿਹਾ ਸੀ, ਕਬੂਤਰ ਫੜ੍ਹਦੇ-ਫੜ੍ਹਦੇ ਅਚਾਨਕ ਉਹ ਆਪਣਾ ਸੰਤੁਲਨ ਖੋਹਣ ਕਾਰਣ ਛੇਵੀਂ ਮੰਜ਼ਿਲ ਤੋਂ ਥੱਲੇ ਡਿੱਗ ਪਿਆ, ਜਿਸ ਨੂੰ ਸਥਾਨਕ ਲੋਕਾਂ ਵੱਲੋਂ ਸਿਵਲ ਹਸਪਤਾਲ ਖਰੜ ਵਿਖੇ ਪਹੁੰਚਾਇਆ ਗਿਆ ਪਰ ਹਸਪਤਾਲ ਦੇ ਡਾਕਟਰਾਂ ਨੇ ਬੱਚੇ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਪੁਲਸ ਨੇ ਧਾਰਾ-174 ਤਹਿਤ ਕਾਰਵਾਈ ਕਰਦਿਆਂ ਲਾਸ਼ ਦਾ ਪੋਸਟਮਾਰਟਮ ਕਰਵਾ ਨੂੰ ਉਸ ਦੇ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ।