ਗੁਆਂਢ ''ਚ ਰਹਿੰਦੇ ਮੁੰਡੇ ਨੇ ਨਾਬਾਲਗ ਕੁੜੀ ਨਾਲ ਟੱਪੀਆਂ ਹੱਦਾਂ, ਬੈੱਡ ''ਚ ਬੇਹੋਸ਼ ਪਈ ਕੁੜੀ ਨੂੰ ਵੇਖ ਪਰਿਵਾਰ ਦੇ ਉੱਡੇ ਹੋਸ਼

Thursday, Jan 12, 2023 - 06:26 PM (IST)

ਗੁਆਂਢ ''ਚ ਰਹਿੰਦੇ ਮੁੰਡੇ ਨੇ ਨਾਬਾਲਗ ਕੁੜੀ ਨਾਲ ਟੱਪੀਆਂ ਹੱਦਾਂ, ਬੈੱਡ ''ਚ ਬੇਹੋਸ਼ ਪਈ ਕੁੜੀ ਨੂੰ ਵੇਖ ਪਰਿਵਾਰ ਦੇ ਉੱਡੇ ਹੋਸ਼

ਜ਼ੀਰਾ (ਗੁਰਮੇਲ ਸੇਖਵਾਂ) : ਥਾਣਾ ਜ਼ੀਰਾ ਸਿਟੀ ਦੀ ਪੁਲਸ ਨੇ ਪਿੰਡ ਗਾਦੜੀ ਵਾਲਾ ਵਿਖੇ 12 ਸਾਲਾ ਕੁੜੀ ਨਾਲ ਜਬਰ-ਜ਼ਿਨਾਹ ਕਰਨ ਦੇ ਦੋਸ਼ ’ਚ ਇਕ ਨੌਜਵਾਨ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦਿਆਂ ਥਾਣਾ ਜ਼ੀਰਾ ਸਿਟੀ ਦੀ ਸਬ-ਇੰਸਪੈਕਟਰ ਦੀਪਿਕਾ ਰਾਣੀ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਬਿਆਨਾਂ ’ਚ ਸ਼ਿਕਾਇਤਕਰਤਾ ਔਰਤ ਨੇ ਦੱਸਿਆ ਕਿ ਉਹ ਆਪਣੀ ਗੁਆਂਢਣ ਨਾਲ ਕਿਸੇ ਕੰਮ ਲਈ ਚੱਲੀ ਗਈ ਸੀ ਤੇ ਉਸ ਨੇ ਆਪਣੀ 12 ਸਾਲਾ ਕੁੜੀ ਨੂੰ ਘਰ ਭੇਜ ਦਿੱਤੀ ਸੀ। ਇਸ ਤੋਂ ਬਾਅਦ ਜਦੋਂ ਉਹ ਘਰ ਵਾਪਸ ਆਈ ਤਾਂ ਉਸ ਦੀ ਕੁੜੀ ਘਰ ਨਹੀਂ ਪਰਤੀ ਸੀ। ਘਰ 'ਚ ਕੁੜੀ ਦੇ ਨਾ ਮਿਲਣ 'ਤੇ ਉਸ ਨੇ ਆਂਢ-ਗੁਆਂਢ 'ਚ ਉਸ ਦੀ ਭਾਲ ਕਰਨੀ ਸ਼ੁਰੂ ਕੀਤੀ ਤੇ ਫਿਰ ਜਿਸ ਗੁਆਂਢਣ ਨਾਲ ਉਹ ਬਾਜ਼ਾਰ ਗਈ ਸੀ , ਦੇ ਘਰ ਗਈ। ਉਸ ਨੇ ਦਰਵਾਜ਼ਾ ਖੜ੍ਹਕਿਆ ਤੇ ਕਾਫ਼ੀ ਦੇਰ ਬਾਅਦ ਗੁਆਂਢਣ ਦੇ ਮੁੰਡੇ ਅਕਾਸ਼ਦੀਪ ਨੇ ਦਰਵਾਜ਼ਾ ਖੋਲ੍ਹਿਆ। ਜਦੋਂ ਉਸ ਨੇ ਆਪਣੀ ਕੁੜੀ ਬਾਰੇ ਉਕਤ ਮੁੰਡੇ ਨੂੰ ਪੁੱਛਿਆ ਤਾਂ ਉਹ ਕਹਿਣ ਲੱਗਾ ਕਿ ਉਹ ਇੱਥੇ ਨਹੀਂ ਆਈ। 

ਇਹ ਵੀ ਪੜ੍ਹੋ- ਪੰਜਾਬ ਸਕੂਲ ਸਿੱਖਿਆ ਬੋਰਡ ਨੇ ਨਵੇਂ ਚੇਅਰਮੈਨ ਦੀ ਨਿਯੁਕਤੀ ਲਈ ਕੀਤਾ ਖੋਜ ਕਮੇਟੀ ਦਾ ਗਠਨ

ਸ਼ਿਕਾਇਤਕਰਤਾ ਨੇ ਦੱਸਿਆ ਕਿ ਫਿਰ ਉਸ ਨੇ ਅਚਾਨਕ ਜਦੋਂ ਬੈੱਡ ਖੜਕਣ ਦੀ ਆਵਾਜ਼ ਸੁਣੀ। ਉਸਨੇ ਜਦੋਂ ਬੈੱਡ ਖੋਲ੍ਹ ਕੇ ਦੇਖਿਆ ਤਾਂ ਉਸ ਦੀ ਕੁੜੀ ਬਿਨਾਂ ਕੱਪੜਿਆਂ ਦੇ ਬੈੱਡ ’ਚ ਬੇਹੋਸ਼ ਪਈ ਸੀ। ਇਸ ਦੌਰਾਨ ਉਕਤ ਦੋਸ਼ੀ ਮੌਕੇ ਤੋਂ ਫ਼ਰਾਰ ਹੋ ਗਿਆ। ਉਸ ਨੇ ਦੱਸਿਆ ਕਿ ਜਦੋਂ ਉਸਦੀ ਕੁੜੀ ਨੂੰ ਹੋਸ਼ ਆਇਆ ਤਾਂ ਉਸ ਨੇ ਦੱਸਿਆ ਕਿ ਦੋਸ਼ੀ ਅਕਾਸ਼ਦੀਪ ਨੇ ਉਸ ਨਾਲ ਜ਼ਬਰਦਸਤੀ ਗ਼ਲਤ ਕੰਮ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਬ-ਇਂਸਪੈਕਟਰ ਦੀਪਿਕਾ ਕੌਰ ਨੇ ਦੱਸਿਆ ਕਿ ਪੁਲਸ ਨੇ ਦੋਸ਼ੀ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ- 2021 'ਚ ਦਰਜ ਹੋਈ FIR ਰੱਦ ਕਰਵਾਉਣ ਲਈ ਹਾਈ ਕੋਰਟ ਪਹੁੰਚੇ ਸੁਖਬੀਰ ਬਾਦਲ, ਜਾਣੋ ਕੀ ਸੀ ਮਾਮਲਾ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


author

Simran Bhutto

Content Editor

Related News