12 ਸਾਲਾ ਮਾਸੂਮ ਬੱਚੀ ਨੂੰ ਨੋਚ-ਨੋਚ ਖਾ ਗਏ ਖੂੰਖਾਰ ਕੁੱਤੇ

02/19/2020 8:55:31 PM

ਸਮਰਾਲਾ,(ਗਰਗ, ਬੰਗੜ)- ਇਥੋਂ ਨਜ਼ਦੀਕੀ ਪਿੰਡ ਨੌਲੜੀ ਖੁਰਦ ਵਿਖੇ ਇਕ 12 ਸਾਲਾ ਮਾਸੂਮ ਬੱਚੀ ਨੂੰ ਖੂੰਖਾਰ ਕੁੱਤੇ ਨੋਚ-ਨੋਚ ਕੇ ਖਾ ਗਏ। ਇਹ ਅਭਾਗੀ ਬੱਚੀ ਆਪਣੀ ਜਾਨ ਬਚਾਉਣ ਲਈ ਇਨ੍ਹਾਂ ਕੁੱਤਿਆਂ ਦੇ ਝੁੰਡ ਨਾਲ ਆਖਰੀ ਸਾਹ ਤੱਕ ਲੜਦੀ ਰਹੀ ਪਰ ਆਦਮਖੋਰ ਕੁੱਤੇ ਬੱਚੀ ਦੇ ਸਰੀਰ ਦੇ ਅੰਗ ਨੋਚ-ਨੋਚ ਖਾਂਦੇ ਰਹੇ ਅਤੇ ਅਖੀਰ ਇਸ ਬੱਚੀ ਦੀ ਦਰਦਨਾਕ ਮੌਤ ਹੋ ਗਈ। ਇਹ ਘਟਨਾ ਪਿੰਡ ਦੇ ਬਾਹਰ ਖੇਤਾਂ ਵਿਚ ਹੱਡਾ ਰੋੜੀ ਨੇੜੇ ਵਾਪਰੀ ਹੈ, ਜਿੱਥੇ ਕਿ ਇਸ ਪ੍ਰਵਾਸੀ ਬੱਚੀ ਦਾ ਪਰਿਵਾਰ ਖੇਤ 'ਚ ਬਣੇ ਘਰ ਵਿਚ ਰਹਿੰਦਾ ਸੀ।
ਜਾਣਕਾਰੀ ਅਨੁਸਾਰ ਪ੍ਰਵਾਸੀ ਮਜ਼ਦੂਰ ਜੁਗਲ ਕਿਸ਼ੋਰ, ਜੋ ਕਿ ਪਿਛਲੇ 8 ਸਾਲ ਤੋਂ ਪਿੰਡ ਦੇ ਇਕ ਕਿਸਾਨ ਦੇ ਖੇਤ ਵਿਚ ਬਣੇ ਘਰ ਵਿਚ ਆਪਣੇ ਪਰਿਵਾਰ ਸਮੇਤ ਰਹਿੰਦਾ ਸੀ। ਇਸ ਮਜ਼ਦੂਰ ਦੀ 12 ਸਾਲਾ ਬੇਟੀ ਸਿਮਰਨ ਸ਼ਾਮ ਕਰੀਬ 6 ਵਜੇ ਰਾਤ ਖਾਣਾ ਬਣਾਉਣ ਲਈ ਖੇਤ 'ਚੋਂ ਆਲੂ ਚੁਗਣ ਗਈ ਤਾਂ ਉਸ ਨੂੰ ਕੁੱਤਿਆਂ ਨੇ ਘੇਰ ਲਿਆ। ਹੱਡਾ ਰੋੜੀ ਦੇ ਇਹ ਆਦਮਖੋਰ ਕੁੱਤੇ ਕੁੱਝ ਪਲਾਂ ਵਿਚ ਹੀ ਬੱਚੀ ਨੂੰ ਨੋਚ ਕੇ ਖਾਣ ਲੱਗੇ ਅਤੇ ਬੱਚੀ ਨੇ ਮਰਨ ਤੋਂ ਪਹਿਲਾਂ ਖੁਦ ਨੂੰ ਬਚਾਉਣ ਲਈ ਕਾਫੀ ਜੱਦੋ-ਜਹਿਦ ਵੀ ਕੀਤੀ ਪਰ ਕੁੱਤੇ ਇਸ ਜ਼ਿੰਦਾ ਬੱਚੀ ਦੇ ਸਰੀਰ ਦੇ ਕਈ ਅੰਗ ਨੋਚ ਕੇ ਖਾ ਗਏ, ਜਿਸ ਕਾਰਣ ਬੱਚੀ ਨੇ ਥੋੜ੍ਹੀ ਦੇਰ ਵਿਚ ਦਮ ਤੋੜ ਦਿੱਤਾ। ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਉਸ ਦੀ ਬੇਟੀ ਪਿੰਡ ਦੇ ਸਕੂਲ ਵਿਚ ਚੌਥੀ ਕਲਾਸ ਵਿਚ ਪੜ੍ਹਦੀ ਸੀ ਅਤੇ ਉਨ੍ਹਾਂ ਨੂੰ ਇਸ ਘਟਨਾ ਦਾ ਕਾਫੀ ਦੇਰ ਬਾਅਦ ਪਤਾ ਲੱਗਿਆ। ਉਦੋਂ ਤੱਕ ਸਿਮਰਨ ਦੀ ਮੌਤ ਹੋ ਚੁੱਕੀ ਸੀ ਅਤੇ ਉਸ ਦੀ ਲਾਸ਼ ਦੇ ਕਈ ਹਿੱਸੇ ਵੀ ਕੁੱਤੇ ਖਾ ਚੁੱਕੇ ਸਨ।


Bharat Thapa

Content Editor

Related News