ਸੂਬੇ ਦੇ 12 ਨਾਇਬ ਤਹਿਸੀਲਦਾਰਾਂ ਨੂੰ ਮਿਲੀ ਤਰੱਕੀ, 3 ਨੂੰ ਮਿਲਿਆ ਵਾਧੂ ਚਾਰਜ
Sunday, Dec 11, 2022 - 12:01 PM (IST)
ਸ਼ੇਰਪੁਰ (ਅਨੀਸ਼) : ਪੰਜਾਬ ਸਰਕਾਰ ਦੇ ਮਾਲ ਵਿਭਾਗ ਵੱਲੋਂ ਬੀਤੇ ਦਿਨੀਂ ਨਾਇਬ ਤਹਿਸੀਲਦਾਰਾਂ ਦੀ ਤਰੱਕੀ ਕਰ ਕੇ ਤਹਿਸੀਲਦਾਰ ਬਣਾਇਆ ਗਿਆ ਸੀ, ਜਿਨ੍ਹਾਂ ਨੂੰ ਵੱਖ-ਵੱਖ ਤਹਿਸੀਲਾਂ ’ਚ ਨਿਯੁਕਤ ਕੀਤਾ ਗਿਆ ਹੈ। ਵਿਭਾਗ ਵੱਲੋਂ ਜਾਰੀ ਸੂਚੀ ਮੁਤਾਬਕ ਰਾਜਿੰਦਰ ਸਿੰਘ ਹੁਸ਼ਿਆਰਪੁਰ, ਵਰਿੰਦਰ ਭਾਟੀਆ ਨੂੰ ਤਪਾ ਮੰਡੀ, ਸੁਖਦੇਵ ਸਿੰਘ ਬੰਗੜ ਨੂੰ ਫਾਜ਼ਿਲਕਾ, ਗੁਰਸੇਵਕ ਚੰਦ ਨੂੰ ਬੰਗਾ, ਧਰਮਿੰਦਰ ਕੁਮਾਰ ਨੂੰ ਟਾਂਡਾ, ਵਿਸ਼ਵਜੀਤ ਸਿੰਘ ਸਿੱਧੂ ਨੂੰ ਸਬ ਰਜਿਸਟਰਾਰ ਲੁਧਿਆਣਾ ਪੱਛਮੀ, ਸਤਵਿੰਦਰ ਸਿੰਘ ਨੂੰ ਸ੍ਰੀ ਮੁਕਤਸਰ ਸਾਹਿਬ, ਗੁਰਪ੍ਰੀਤ ਸਿੰਘ ਨੂੰ ਜਲੰਧਰ-1, ਰੋਬਿਨਜੀਤ ਕੌਰ ਨੂੰ ਅਜਨਾਲਾ ਤੇ ਵਾਧੂ ਚਾਰਜ ਬਾਬਾ ਬਕਾਲਾ, ਗੁਰਪ੍ਰੀਤ ਸਿੰਘ ਢਿੱਲੋਂ ਨੂੰ ਪਾਇਲ, ਰਮਨਦੀਪ ਕੌਰ ਨੂੰ ਤਲਵੰਡੀ ਸਾਬੋ, ਹਰਕਰਮ ਸਿੰਘ ਨੂੰ ਸਬ ਰਜਿਸਟਰਾਰ ਹੁਸ਼ਿਆਰਪੁਰ ਵਿਖੇ ਤਾਇਨਾਤ ਕੀਤਾ ਗਿਆ ਹੈ।
ਇਹ ਵੀ ਪੜ੍ਹੋ- ਬਠਿੰਡਾ ’ਚ ਵੱਡੀ ਵਾਰਦਾਤ, ਅੱਧੀ ਰਾਤ ਨੂੰ ਮਾਂ-ਪੁੱਤ ਦੀ ਬੇਰਹਿਮੀ ਨਾਲ ਵੱਢ ਟੁੱਕ
ਤਿੰਨ ਨਾਇਬ ਤਹਿਸੀਲਦਾਰ ਨੂੰ ਮਿਲੇ ਵਾਧੂ ਚਾਰਜ
ਇਸਤੋਂ ਇਲਾਵਾ ਨਾਇਬ ਤਹਿਸੀਲਦਾਰਾਂ ’ਚ ਜਸਕਰਨ ਸਿੰਘ ਬਰਾੜ ਨੂੰ ਤਪਾ ਤੇ ਵਾਧੂ ਚਾਰਜ ਘਨੌਰ, ਅਜੈ ਕੁਮਾਰ ਨੂੰ ਨਾਇਬ ਤਹਿਸੀਲਦਾਰ ਅ੍ਰੰਮਿਤਸਰ-2 ਅਤੇ ਵਾਧੂ ਚਾਰਜ ਸਬ ਰਜਿਸਟਰਾਰ ਅ੍ਰੰਮਿਤਸਰ -3, ਜਸਵੀਰ ਕੌਰ ਨੂੰ ਅਗਰੇਰੀਅਨ ਐੱਸ.ਏ.ਐੱਸ. ਨਗਰ ਅਤੇ ਵਾਧੂ ਚਾਰਜ ਖਰੜ ਦਿੱਤਾ ਗਿਆ ਹੈ ।
ਇਹ ਵੀ ਪੜ੍ਹੋ- ਰੇਲਵੇ ਨੇ ਨਵੰਬਰ ’ਚ ਬਿਨਾਂ ਟਿਕਟ ਯਾਤਰੀਆਂ ਤੋਂ ਵਸੂਲਿਆ 3.15 ਕਰੋੜ ਦਾ ਜੁਰਮਾਨਾ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।