ਜਲੰਧਰ ਕੈਂਟ 'ਚ 11ਵੀਂ ਦੇ ਵਿਦਿਆਰਥੀ ਦਾ ਬੇਰਹਮੀ ਨਾਲ ਕਤਲ

Monday, Sep 28, 2020 - 08:16 PM (IST)

ਜਲੰਧਰ ਕੈਂਟ 'ਚ 11ਵੀਂ ਦੇ ਵਿਦਿਆਰਥੀ ਦਾ ਬੇਰਹਮੀ ਨਾਲ ਕਤਲ

ਜਲੰਧਰ,(ਮਹੇਸ਼)- ਜਲੰਧਰ ਕੈਂਟ ਦੇ ਲਾਲਕੁਰਤੀ ਬਜ਼ਾਰ 'ਚ 11ਵੀਂ ਜਮਾਤ ਦੇ ਵਿਦਿਆਰਥੀ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਲਾਸ਼ ਘਰ 'ਚੋਂ ਹੀ ਬਰਾਮਦ ਕੀਤੀ ਗਈ ਹੈ। ਮ੍ਰਿਤਕ ਦੀ ਪਛਾਣ ਅਰਮਾਨ ਪੁੱਤਰ ਦੇਵੇਂਦਰ ਕੁਮਾਰ ਵਜੋਂ ਹੋਈ ਹੈ। ਉਸ ਦਾ ਪਿਤਾ ਵਿਦੇਸ਼ 'ਚ ਰਹਿੰਦਾ ਹੈ ਤੇ ਮਾਂ ਹਿਮਾਚਲ ਪ੍ਰਦੇਸ਼ ਕਿਸੇ ਕੰਮ ਵਜੋਂ ਗਈ ਹੋਈ ਸੀ। ਜਦੋਂ ਉਸ ਦੀ ਮਾਂ ਘਰ ਆਉਂਦੀ ਹੈ ਤਾਂ ਆਪਣੇ ਪੁੱਤਰ ਨੂੰ ਲਹੁਲੁਹਾਣ ਹੋਇਆ ਪਾਉਂਦੀ ਹੈ ਉਸ ਨੂੰ ਤੁਰੰਤ ਹਸਤਪਾਲ ਲਿਜਾਇਆ ਜਾਂਦਾ ਹੈ। ਉਥੇ ਡਾਕਟਰ ਉਸ ਨੂੰ ਮ੍ਰਿਤਕ ਐਲਾਨ ਕਰ ਦਿੰਦੇ ਹਨ। ਮੌਕੇ 'ਤੇ ਪੁੱਜੇ ਜਲੰਧਰ ਕੈਂਟ ਮੇਜਰ ਸਿੰਘ ਤੇ ਐਸ. ਐਚ. ਓ. ਜਲੰਧਰ ਕੈਂਟ ਰਾਮਪਾਲ ਮਾਮਲੇ ਦੀ ਜਾਂਚ ਆਪਣੇ ਹੱਥ 'ਚ ਲਿਆ। ਉਨ੍ਹਾਂ ਮੁਤਾਬਕ ਅਰਮਾਨ ਨੂੰ ਬੇਰਹਮੀ ਨਾਲ ਕੁੱਟਮਾਰ ਕਰਕੇ ਉਸ ਦਾ ਕਤਲ ਕੀਤਾ ਗਿਆ ਹੈ। 


author

Bharat Thapa

Content Editor

Related News