ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਮਨਾਉਣ ਲਈ 1100 ਭਾਰਤੀ ਸਿੱਖ ਪਾਕਿ ਪਹੁੰਚੇ

Thursday, Oct 31, 2019 - 11:51 PM (IST)

ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਮਨਾਉਣ ਲਈ 1100 ਭਾਰਤੀ ਸਿੱਖ ਪਾਕਿ ਪਹੁੰਚੇ

ਲਾਹੌਰ - ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਲਈ ਵੀਰਵਾਰ ਨੂੰ ਭਾਰਤ ਤੋਂ 1,100 ਸਿੱਖ ਸ਼ਰਧਾਲੂਆਂ ਦਾ ਪਹਿਲਾ ਜੱਥਾ ਇਥੇ ਪਹੁੰਚਿਆ। 'ਇਵੇਕਿਓ ਟਰੱਸਟ ਪ੍ਰਾਪਟੀ ਬੋਰਡ' (ਈ. ਟੀ. ਪੀ. ਬੀ.) ਦੇ ਬੁਲਾਰੇ ਆਮਿਰ ਹਾਸ਼ਮੀ ਨੇ ਪੀ. ਟੀ. ਆਈ ਨੂੰ ਦੱਸਿਆ ਕਿ ਇਹ ਸਿੱਖ 9 ਨਵੰਬਰ ਨੂੰ ਕਰਤਾਰਪੁਰ ਕੋਰੀਡੋਰ ਦੇ ਇਤਿਹਾਸਕ ਉਦਘਾਟਨ ਦਾ ਹਿੱਸਾ ਵੀ ਬਣਨਗੇ। ਉਨ੍ਹਾਂ ਆਖਿਆ ਕਿ ਨਨਕਾਣਾ ਸਾਹਿਬ 'ਚ ਬਾਬਾ ਗੁਰੂ ਨਾਨਕ ਦੇ 550ਵੇਂ ਪ੍ਰਕਾਸ਼ ਪੁਰਬ ਪ੍ਰੋਗਰਾਮ 'ਚ ਸ਼ਾਮਲ ਹੋਣ ਲਈ 1,100 ਸਿੱਖਾਂ ਦਾ ਪਹਿਲਾ ਜੱਥਾ ਵਾਘ੍ਹਾ ਬਾਰਡਰ ਤੋਂ ਇਥੇ ਪਹੁੰਚਿਆ।

ਹਾਸ਼ਮੀ ਨੇ ਦੱਸਿਆ ਕਿ ਸਿੱਖ ਆਪਣੇ ਨਾਲ 'ਸੋਨੇ ਦੀ ਪਾਲਕੀ' ਲੈ ਕੇ ਆਏ ਹਨ। ਵਾਘ੍ਹਾ ਬਾਰਡਰ 'ਤੇ ਪੰਜਾਬ ਦੇ ਗਵਰਨਰ ਚੌਧਰੀ ਸਰਵਾਰ, ਈ. ਟੀ. ਪੀ. ਬੀ. ਦੇ ਪ੍ਰਧਾਨ ਆਮੇਰ ਅਹਿਮਦ ਅਤੇ ਪਾਕਿਸਤਾਨ ਗੁਰੂਦੁਆਰਾ ਸਿੱਖ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਤਵੰਤ ਸਿੰਘ ਇਥੇ ਨਗਰ ਕੀਰਤਨ 'ਚ ਸ਼ਾਮਲ ਹੋਏ। ਈ. ਟੀ. ਪੀ. ਬੀ. ਨੇ ਆਖਿਆ ਕਿ 'ਸੋਨੇ ਦੀ ਪਾਲਕੀ' ਲਈ ਫੈਡਰਲ ਮਾਲ ਬੋਰਡ (ਐੱਫ. ਬੀ. ਆਰ.) ਤੋਂ ਟੈਕਸ 'ਚ ਵਿਸ਼ੇਸ਼ ਛੋਟ ਮੰਗੀ ਗਈ ਹੈ। ਈ. ਟੀ. ਪੀ. ਬੀ. ਨੇ ਆਖਿਆ ਕਿ ਖਾਣ-ਪੀਣ, ਮੈਡੀਕਲ ਕੈਂਪ ਅਤੇ ਆਵਾਜਾਈ ਸਮੇਤ ਤੀਰਥ ਯਾਤਰੀਆਂ ਲਈ ਵਿਸ਼ੇਸ਼ ਵਿਵਸਥਾ ਕੀਤੀ ਗਈ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ 12 ਨਵੰਬਰ ਨੂੰ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਤੋਂ ਪਹਿਲਾਂ 9 ਨਵੰਬਰ ਨੂੰ ਕਰਤਾਰਪੁਰ ਕੋਰੀਡੋਰ ਦਾ ਉਦਘਾਟਨ ਕਰਨਗੇ।


author

Khushdeep Jassi

Content Editor

Related News