11 ਸਾਲਾ ਨਾਬਾਲਿਗ ਨਾਲ ਛੇੜਛਾੜ ਅਤੇ ਧਮਕਾਉਣ ਦੇ ਮਾਮਲੇ ''ਚ ਮੁਲਜ਼ਮ ਨੂੰ ਭੇਜਿਆ ਜੇਲ

Sunday, Aug 20, 2017 - 12:24 PM (IST)

11 ਸਾਲਾ ਨਾਬਾਲਿਗ ਨਾਲ ਛੇੜਛਾੜ ਅਤੇ ਧਮਕਾਉਣ ਦੇ ਮਾਮਲੇ ''ਚ ਮੁਲਜ਼ਮ ਨੂੰ ਭੇਜਿਆ ਜੇਲ


ਚੰਡੀਗੜ੍ਹ(ਸੰਦੀਪ) - 11 ਸਾਲਾ ਨਾਬਾਲਿਗਾ ਨਾਲ ਛੇੜਛਾੜ ਤੇ ਧਮਕਾਉਣ ਦੇ ਮਾਮਲੇ 'ਚ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਗੋਪਾਲ (62) ਨੂੰ ਸ਼ਨੀਵਾਰ ਨੂੰ ਜ਼ਿਲਾ ਅਦਾਲਤ 'ਚ ਪੇਸ਼ ਕੀਤਾ ਗਿਆ, ਜਿਥੇ ਉਸਨੂੰ ਸੁਣਵਾਈ ਦੇ ਬਾਅਦ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਗਿਆ। 
ਸੈਕਟਰ-26 ਥਾਣਾ ਪੁਲਸ ਨੇ ਮੁਲਜ਼ਮ ਨੂੰ ਦਿੱਤੀ ਗਈ ਸ਼ਿਕਾਇਤ ਦੇ ਆਧਾਰ 'ਤੇ ਉਸਦੇ ਖਿਲਾਫ ਪੋਕਸੋ ਤੇ ਧਮਕਾਉਣ ਦੀਆਂ ਅਪਰਾਧਿਕ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਸ਼ੁੱਕਰਵਾਰ ਰਾਤ ਨੂੰ ਗ੍ਰਿਫਤਾਰ ਕੀਤਾ ਸੀ। 
ਦੋਸ਼ ਮੁਤਾਬਿਕ ਨਾਬਾਲਿਗਾ ਆਪਣੇ ਘਰ ਦੇ ਬਾਹਰ ਖੇਡ ਰਹੀ ਸੀ। ਇਸੇ ਸਮੇਂ ਮੁਲਜ਼ਮ ਉਸਨੂੰ ਆਪਣੇ ਘਰ 'ਚ ਲੈ ਗਿਆ ਤੇ ਵਾਰਦਾਤ ਨੂੰ ਅੰਜਾਮ ਦਿੱਤਾ ਪਰ ਨਾਬਾਲਿਗਾ ਦੀ ਮਾਂ ਦਾ ਦਿਹਾਂਤ ਹੋ ਜਾਣ ਅਤੇ ਮੁਲਜ਼ਮ ਵਲੋਂ ਉਸਨੂੰ ਧਮਕਾਏ ਜਾਣ ਕਾਰਨ ਉਸਨੇ ਇਸ ਵਿਸ਼ੇ 'ਚ ਆਪਣੇ ਪਿਤਾ ਨੂੰ ਨਹੀਂ ਦੱਸਿਆ ਸੀ ਪਰ ਇਸ ਬਾਰੇ ਜਦੋਂ ਪੀੜਤਾ ਨੇ ਆਪਣੀ ਹੀ ਇਕ ਰਿਸ਼ਤੇਦਾਰ ਨੂੰ ਦੱਸਿਆ ਤਾਂ ਉਸਨੇ ਇਸਦੀ ਸ਼ਿਕਾਇਤ ਪੁਲਸ ਨੂੰ ਦਿੱਤੀ। ਪੁਲਸ ਨੇ ਸ਼ਿਕਾਇਤ 'ਤੇ ਜਾਂਚ ਕਰਦੇ ਹੋਏ ਨਾਬਾਲਿਗਾ ਦਾ ਮੈਡੀਕਲ ਕਰਵਾਏ ਜਾਣ ਦੇ ਬਾਅਦ ਮੁਲਜ਼ਮ ਖਿਲਾਫ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕੀਤਾ ਸੀ।


Related News