ਇਕ ਸਾਲ ’ਚ ਢਿੱਲੇ ਪੈਮੇਂਟ ਚਾਰਜ ਤੋਂਂ ਹੀ ਕਮਾ ਲਏ 11 ਕਰੋਡ਼
Tuesday, Jul 10, 2018 - 06:32 AM (IST)

ਚੰਡੀਗਡ਼੍ਹ, (ਵਿਜੇ): ਵਧਿਆ ਹੋਇਆ ਟੈਰਿਫ, ਫਿਊਲ ਐਂਡ ਪਾਵਰ ਪ੍ਰਚੇਜ਼ ਕਾਸਟ ਐਡਜਸਟਮੈਂਟ (ਐੱਫ. ਪੀ. ਪੀ. ਸੀ. ਏ.) ਅਤੇ ਸਰਚਾਰਜ ਕਾਰਨ ਆ ਰਹੀ ਭਾਰੀ-ਭਰਕਮ ਬਿਜਲੀ ਦੇ ਬਿੱਲ ਤੋਂ ਸ਼ਹਿਰ ਦੇ ਲੋਕਾਂ ਨੂੰ ਨਿਜ਼ਾਤ ਤਾਂ ਨਹੀਂ ਮਿਲ ਸਕੀ ਪਰ ਠੀਕ ਸਮੇਂ ’ਤੇ ਪੈਮੇਂਟ ਨਾ ਕਰਨ ਵਾਲਿਆਂ ਤੋਂ ਹੀ ਯੂ. ਟੀ. ਦੇ ਬਿਜਲੀ ਵਿਭਾਗ ਨੇ ਕਰੋਡ਼ਾਂ ਰੁਪਏ ਦੀ ਕਮਾਈ ਕਰ ਲਈ। ਵਿੱਤੀ ਸਾਲ 2016-17 ਦੌਰਾਨ ਡਿਪਾਰਟਮੈਂਟ ਨੇ ਲਗਭਗ 11 ਕਰੋਡ਼ ਰੁਪਏ ਸਿਰਫ ਢਿੱਲੇ ਪੈਮੇਂਟ ਚਾਰਜ ਤੋਂ ਹੀ ਵਸੂਲ ਕਰ ਲਏ। ਡਿਪਾਰਟਮੈਂਂਟ ਤੋਂ ਮਿਲੀ ਜਾਣਕਾਰੀ ਅਨੁਸਾਰ ਇਕ ਸਾਲ ਵਿਚ ਲਗਭਗ 42.65 ਕਰੋਡ਼ ਰੁਪਏ ਦੀ ਨਾਨ ਟੈਰਿਫ ਇਨਕਮ ਕੀਤੀ ਗਈ ਹੈ। ਅਜਿਹੇ ਉਪਭੋਗਤਾਵਾਂ ਦੀ ਗਿਣਤੀ ’ਚ ਵਾਧਾ ਹੋਇਆ ਹੈ, ਜੋ ਠੀਕ ਸਮੇਂ ’ਤੇ ਬਿੱਲ ਦੀ ਪੈਮੇਂਟ ਨਹੀਂ ਕਰਦੇ ਹਨ। ਇਨ੍ਹਾਂ ਉਪਭੋਗਤਾਵਾਂ ਤੋਂ ਹੀ ਕਰੋਡ਼ਾਂ ਰੁਪਏ ਇਕ ਸਾਲ ’ਚ ਵਸੂਲੇ ਗਏ। ਜਦੋਂਕਿ ਲਗਭਗ 31 ਕਰੋਡ਼ ਰੁਪਏ ਅਜਿਹੇ ਉਪਭੋਗਤਾਵਾਂ ਤੋਂ ਲਏ ਗਏ ਜਿਨ੍ਹਾਂ ਦਾ ਬਕਾਇਆ ਬਾਕੀ ਸੀ। ਜੁਆਇੰਟ ਇਲੈਕਟ੍ਰੀਸਿਟੀ ਰੈਗੂਲੇਟਰੀ ਕਮਿਸ਼ਨ (ਜੇ. ਈ. ਆਰ. ਸੀ.) ਵੱਲੋਂ ਇਸ ਬਾਰੇ ਬਿਜਲੀ ਵਿਭਾਗ ਵੱਲੋਂ ਜਾਣਕਾਰੀ ਮੰਗੀ ਗਈ ਸੀ। ਜਿਸਦੀ ਰਿਪੋਰਟ ਵਿਭਾਗ ਵੱਲੋਂ ਸਬਮਿਟ ਕਰਵਾਈ ਗਈ ਹੈ। ਹਾਲਾਂਕਿ ਵਿਭਾਗ ਦਾ ਕਹਿਣਾ ਹੈ ਕਿ ਫਿਰ ਵੀ ਇਸ ਸਮੇਂ ਕਰੋਡ਼ਾਂ ਰੁਪਏ ਦਾ ਘਾਟਾ ਚੁੱਕਿਆ ਜਾ ਰਿਹਾ ਹੈ। ਹਾਲਾਂਕਿ ਕਮਿਸ਼ਨ ਨੇ ਇਸ ਘਾਟੇ ਤੋਂ ਬਚਣ ਲਈ ਕੁਝ ਵਿਕਲਪ ਤਾਂ ਦਿੱਤੇ ਪਰ ਫਿਰ ਵੀ ਰੈਵੇਨਿਊ ਗੈਪ ਦੀ ਭਰਪਾਈ ਨਹੀਂ ਹੋ ਰਹੀ ਹੈ।
ਬਿਜਲੀ ਦੇ ਬਿੱਲ ਦਾ ਫਾਰਮੇਟ ਬਦਲੇਗਾ
ਉਪਭੋਗਤਾਵਾਂ ਵੱਲੋਂ ਕਈ ਵਾਰ ਸ਼ਿਕਾਇਤ ਦਿੱਤੀ ਜਾ ਚੁੱਕੀ ਹੈ ਕਿ ਬਿਜਲੀ ਦੇ ਬਿੱਲ ਦਾ ਫਾਰਮੇਟ ਬਦਲਿਆ ਜਾਣਾ ਚਾਹੀਦਾ ਹੈ, ਜਿਸ ਨਾਲ ਕਿ ਬਿਜਲੀ ਦੇ ਬਿੱਲ ਨੂੰ ਪਾਣੀ ਅਤੇ ਸੀਵਰੇਜ ਦੇ ਬਿੱਲ ’ਚ ਮਿਕਸ ਨਾ ਕੀਤਾ ਜਾਵੇ। ਹਾਲਾਂਕਿ ਵਿਭਾਗ ਦਾ ਕਹਿਣਾ ਹੈ ਕਿ ਨਾਈਲਿਟ ਨੂੰ ਨਵੇਂ ਬਿਜਲੀ ਦੇ ਬਿੱਲ ਦਾ ਫਾਰਮੇਟ ਭੇਜ ਦਿੱਤਾ ਗਿਆ ਹੈ ਪਰ ਕਮਿਸ਼ਨ ਨੇ ਨਿਰਦੇਸ਼ ਦਿੱਤੇ ਹਨ ਕਿ ਬਿਜਲੀ ਦੇ ਬਿੱਲ ਦੇ ਫਾਰਮੈਟ ਨੂੰ ਇਸ ਤਰ੍ਹਾਂ ਤਿਆਰ ਕੀਤਾ ਜਾਵੇ ਜਿਸ ਨਾਲ ਉਪਭੋਗਤਾਵਾਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ।
ਹਰ ਕੈਟਾਗਰੀ ਦੀ ਡਿਟੇਲ ਕਰੋ ਮੇਨਟੇਨ
ਕਮਿਸ਼ਨ ਵੱਲੋਂ ਵਿਭਾਗ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਹਰ ਉਪਭੋਗਤਾ ਕੈਟਾਗਰੀ ਦੀ ਮਹੀਨੇ ਦੀ ਸੇਲ-ਡਿਟੇਲ ਨੂੰ ਪੂਰੀ ਤਰ੍ਹਾਂ ਮੇਨਟੇਨ ਕੀਤਾ ਜਾਵੇ। ਇਸ ਨਾਲ ਹੀ ਭਵਿੱਖ ਦੀ ਟੈਰਿਫ ਪਟੀਸ਼ਨ ’ਚ ਵੀ ਇਸਦਾ ਜ਼ਿਕਰ ਹੋਣਾ ਚਾਹੀਦਾ ਹੈ। ਦਰਅਸਲ ਪਿਛਲੇ ਸਾਲਾਂ ਦੀ ਟੈਰਿਫ ਪਟੀਸ਼ਨ ’ਚ ਜੋ ਡਿਮਾਂਡ ਭੇਜੀ ਜਾਂਦੀ ਸੀ ਉਸ ’ਚ ਲਗਭਗ 8 ਤੋ 10 ਫ਼ੀਸਦੀ ਦਾ ਫਰਕ ਆਉਂਦਾ ਸੀ। ਇਹੀ ਕਾਰਨ ਹੈ ਕਿ ਕਮਿਸ਼ਨ ਨੇ ਇਸ ਮਾਮਲੇ ’ਚ ਵਿਭਾਗ ਨੂੰ ਗੰਭੀਰਤਾ ਨਾਲ ਕੰਮ ਕਰਨ ਦੀ ਸਲਾਹ ਦਿੱਤੀ ਹੈ।