ਫਿਰੋਜ਼ਪੁਰ ਤੋਂ ਮਾੜੀ ਖਬਰ, 11 ਸ਼ਰਧਾਲੂਆਂ ਦੀ ਕੋਰੋਨਾ ਰਿਪੋਰਟ ਆਈ ਪਾਜ਼ੇਟਿਵ

05/01/2020 8:24:34 AM

ਫਿਰੋਜ਼ਪੁਰ (ਕੁਮਾਰ) : ਸ੍ਰੀ ਹਜੂਰ ਸਾਹਿਬ ਤੋਂ ਫਿਰੋਜ਼ਪੁਰ ਆਈਆਂ ਜਿਨ੍ਹਾਂ ਸੰਗਤਾਂ ਦੇ ਪ੍ਰਸ਼ਾਸਨ ਵਲੋਂ ਕੋਰੋਨਾ ਸਬੰਧੀ ਟੈਸਟ ਲਏ ਗਏ ਸਨ, ਉਨ੍ਹਾਂ 'ਚੋਂ ਸ਼ੁੱਕਰਵਾਰ ਨੂੰ 11 ਸ਼ਰਧਾਲੂਆਂ ਦੀ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ, ਜਦੋਂ ਕਿ ਇਕ ਵਿਅਕਤੀ 'ਚ ਪਹਿਲਾਂ ਹੀ ਕੋਰੋਨਾ ਵਾਇਰਸ ਦੀ ਪੁਸ਼ਟੀ ਹੋ ਚੁੱਕੀ ਹੈ। ਫਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਦੱਸਿਆ ਕਿ ਇਨ੍ਹਾਂ ਮਰੀਜ਼ਾਂ ਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਸ੍ਰੀ ਹਜੂਰ ਸਾਹਿਬ ਤੋਂ ਆਈਆਂ ਸੰਗਤਾਂ ਨੂੰ ਜ਼ਿਲਾ ਫਿਰੋਜ਼ਪੁਰ ਪ੍ਰਸ਼ਾਸਨ ਵਲੋਂ ਕੁਆਰੰਟਾਈਨ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਕੋਰੋਨਾ ਮਾਮਲੇ 'ਚ ਜਲੰਧਰ ਨੂੰ ਟੱਪਿਆ ਅੰਮ੍ਰਿਤਸਰ, ਪਾਜ਼ੇਟਿਵ ਮਰੀਜ਼ਾਂ ਦੀ ਵਧੀ ਗਿਣਤੀ

PunjabKesari

ਪ੍ਰਸ਼ਾਸਨ ਵਲੋਂ ਲੋਕਾਂ ਨੂੰ ਵਾਰ-ਵਾਰ ਸੋਸ਼ਲ ਡਿਸਟੈਂਸਿੰਗ ਬਣਾਈ ਰੱਖਣ ਦੀ ਅਪੀਲ ਕੀਤੀ ਜਾ ਰਹੀ ਹੈ। ਅਜਿਹੇ 'ਚ ਹੁਣ ਫਿਰੋਜ਼ਪੁਰ 'ਚ ਕੋਰੋਨਾ ਵਾਇਰਸ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ 12 ਹੋ ਗਈ ਹੈ, ਜਦੋਂ ਕਿ ਇਸ ਤੋਂ ਪਹਿਲਾਂ ਏ. ਸੀ. ਪੀ. ਲੁਧਿਆਣਾ ਦੇ ਨਾਲ ਕੋਰੋਨਾ ਵਾਇਰਸ ਤੋਂ ਪੀੜਤ ਪੰਜਾਬ ਪੁਲਸ ਦੇ ਗੰਨਮੈਨ ਰਹੇ ਜਵਾਨ ਪ੍ਰਭਜੋਤ ਸਿੰਘ ਠੀਕ ਹੋਣ ਉਪਰੰਤ ਹਸਪਤਾਲ ਤੋਂ ਆਪਣੇ ਘਰ ਵਾਪਸ ਪਰਤ ਚੁੱਕੇ ਹਨ।

ਇਹ ਵੀ ਪੜ੍ਹੋ : ਲੁਧਿਆਣਾ 'ਚ ਇਕੋ ਦਿਨ ਕੋਰੋਨਾ ਦੇ 48 ਕੇਸ ਆਏ ਸਾਹਮਣੇ
ਵੀਰਵਾਰ ਨੂੰ ਪੰਜਾਬ 'ਚ ਹੋਇਆ 'ਕੋਰੋਨਾ ਧਮਾਕਾ'
ਪਿਛਲੇ ਕਰੀਬ 2 ਮਹੀਨਿਆਂ ਤੋਂ ਕੋਰੋਨਾ 'ਤੇ ਕੰਟਰੋਲ ਕਰਨ 'ਚ ਸਫਲ ਰਹੇ ਪੰਜਾਬ 'ਚ ਵੀਰਵਾਰ ਨੂੰ ਇਸ ਵਾਇਰਸ ਦੇ ਨਵੇਂ ਮਰੀਜ਼ਾਂ ਦਾ ਜਿਵੇਂ ਧਮਾਕਾ ਜਿਹਾ ਹੋ ਗਿਆ। ਵੀਰਵਾਰ ਦੇਰ ਰਾਤ ਸੂਬੇ 'ਚ ਇਕ ਦਿਨ 'ਚ ਕੋਰੋਨਾ ਦੇ 167 ਨਵੇਂ ਮਾਮਲੇ ਸਾਹਮਣੇ ਆਏ ਅਤੇ ਮਰੀਜ਼ਾਂ ਦੀ ਕੁੱਲ ਗਿਣਤੀ ਵੱਧ ਕੇ 542 ਹੋ ਗਈ, ਜੋ ਕਿ ਬੁੱਧਵਾਰ ਨੂੰ 375 ਸੀ। ਵੀਰਵਾਰ ਨੂੰ ਪਾਜ਼ੇਟਿਵ ਆਏ ਕੇਸਾਂ 'ਚੋਂ ਜ਼ਿਆਦਾਤਰ ਮਾਮਲੇ ਸ੍ਰੀ ਨਾਂਦੇੜ ਸਾਹਿਬ ਤੋਂ ਆਏ ਸ਼ਰਧਾਲੂਆਂ ਨਾਲ ਜੁੜੇ ਹਨ ਅਤੇ ਸਰਕਾਰੀ ਪ੍ਰੈੱਸ ਨੋਟ ਮੁਤਾਬਕ ਪੰਜਾਬ ਤੋਂ ਬਾਹਰੋਂ ਆਏ ਮਰੀਜ਼ਾਂ ਦੇ ਕੁੱਲ ਟੈਸਟਾਂ 'ਚੋਂ 20 ਫੀਸਦੀ ਪਾਜ਼ੇਟਿਵ ਕੇਸ ਸਾਹਮਣੇ ਆਏ ਹਨ।
ਇਹ ਵੀ ਪੜ੍ਹੋ : ਵੀਰਵਾਰ ਨੂੰ ਪੰਜਾਬ 'ਚ ਕੋਰੋਨਾ ਦੇ 105 ਨਵੇਂ ਮਾਮਲੇ ਆਏ ਸਾਹਮਣੇ


Babita

Content Editor

Related News