ਕੋਵਿਡ ਟੀਕਾਕਰਨ ਲਈ ਝੰਡਾ ਬਰਦਾਰ ਬਣੀ 105 ਸਾਲਾ ਮਾਤਾ ਕਰਤਾਰ ਕੌਰ

Monday, Apr 12, 2021 - 02:18 AM (IST)

ਕੋਵਿਡ ਟੀਕਾਕਰਨ ਲਈ ਝੰਡਾ ਬਰਦਾਰ ਬਣੀ 105 ਸਾਲਾ ਮਾਤਾ ਕਰਤਾਰ ਕੌਰ

ਚੰਡੀਗੜ੍ਹ,(ਸ਼ਰਮਾ)- ਵਿਸ਼ਵ ਭਰ ਵਿਚ ਫੈਲੀ ਕੋਰੋਨਾ ਵਾਇਰਸ ਦੀ ਬਿਮਾਰੀ ਤੋਂ ਬਚਾਅ ਲਈ ਟੀਕਾਕਰਨ ਦੀ ਮੁਹਿੰਮ ਪੂਰੇ ਜ਼ੋਰਾਂ ’ਤੇ ਜਾਰੀ ਹੈ। ਇਸ ਟੀਕਾਕਰਨ ਨੂੰ ਜਿੱਥੇ ਪੜ੍ਹੇ ਲਿਖੇ ਅਤੇ ਸੂਝਵਾਨ ਲੋਕਾਂ ਵਲੋਂ ਪੂਰਨ ਸਹਿਯੋਗ ਦਿੱਤਾ ਜਾ ਰਿਹਾ ਹੈ, ਉਥੇ ਹੀ ਅਗਿਆਨਤਾ ਦੇ ਪ੍ਰਭਾਵ ਹੇਠ ਕੁਝ ਲੋਕ ਇਸ ਟੀਕਾਕਰਨ ਬਾਰੇ ਵਹਿਮ-ਭਰਮ ਅਤੇ ਭੁਲੇਖੇ ਪੈਦਾ ਕਰ ਰਹੇ ਹਨ। ਅਜਿਹੇ ਮੌਕੇ ’ਤੇ ਮੋਗਾ ਸ਼ਹਿਰ ਦੀ ਇਕ 105 ਸਾਲਾ ਦੀ ਮਾਤਾ ਕਰਤਾਰ ਕੌਰ ਨੇ ਲੋਕਾਂ ਨੂੰ ਜਾਗਰੂਕ ਕਰਨ ਲਈ ਝੰਡਾ ਬਰਦਾਰ ਬਣਦਿਆਂ ਜਿੱਥੇ ਖੁਦ ਟੀਕਾਕਰਨ ਕਰਵਾਇਆ ਹੈ, ਉਥੇ ਹੀ ਉਸ ਦੇ 80 ਸਾਲਾਂ ਦੇ ਪੁੱਤਰ ਅਤੇ ਪੂਰੇ ਪਰਿਵਾਰ ਨੇ ਵੀ ਲੋਕਾਂ ਨੂੰ ਜਾਗਰੂਕਤਾ ਦਾ ਸੁਨੇਹਾ ਦਿੱਤਾ ਹੈ।

ਇਹ ਵੀ ਪੜ੍ਹੋ - ਕੋਵਿਡ-19 : ਸੋਨੂੰ ਸੂਦ ਨੂੰ ਕੈਪਟਨ ਨੇ ਸੌਂਪੀ ਅਹਿਮ ਜ਼ਿੰਮੇਵਾਰੀ, ਬਣਾਇਆ ਬਰੈਂਡ ਅੰਬੈਸਡਰ

ਮਾਤਾ ਕਰਤਾਰ ਕੌਰ ਭਾਵੇਂ ਕਿ ਪਿੰਡ ਭਿੰਡਰ ਖੁਰਦ ਨਾਲ ਸਬੰਧ ਰੱਖਦੀ ਹੈ ਪਰ ਹੁਣ ਉਹ ਆਪਣੇ ਪੁੱਤਰ ਹਰਪਿੰਦਰ ਸਿੰਘ ਕੋਲ ਮੋਗਾ ਵਿਖੇ ਰਹਿ ਰਹੀ ਹੈ। ਬੀਤੇ ਦਿਨੀਂ ਮਾਤਾ ਨੇ ਆਪਣੇ ਪਰਿਵਾਰ ਸਮੇਤ ਵਾਰਡ ਨੰਬਰ 3 ਵਿਚ ਲੱਗੇ ਕੈਂਪ ਵਿਚ ਟੀਕਾਕਰਨ ਕਰਵਾਇਆ।


author

Bharat Thapa

Content Editor

Related News