10 ਰੁਪਏ ਦਾ ਸਿੱਕਾ ਨਾ ਲੈਣ ਵਾਲਿਆਂ ''ਤੇ ਹੋਵੇਗੀ ਕਾਰਵਾਈ

Tuesday, Sep 12, 2017 - 12:10 PM (IST)

10 ਰੁਪਏ ਦਾ ਸਿੱਕਾ ਨਾ ਲੈਣ ਵਾਲਿਆਂ ''ਤੇ ਹੋਵੇਗੀ ਕਾਰਵਾਈ

ਬਟਾਲਾ (ਸੈਂਡੀ,  ਸਾਹਿਲ) — ਬਾਜ਼ਾਰ 'ਚ 10 ਰੁਪਏ ਦਾ ਸਿੱਕਾ ਨਾ ਚੱਲਣ ਕਾਰਨ ਸ਼ਹਿਰ ਵਾਸੀਆਂ 'ਚ ਕਾਫੀ ਰੋਸ ਦੇਖਣ ਨੂੰ ਮਿਲ ਰਿਹਾ ਹੈ।
ਸ਼ਹਿਰ 'ਚ ਗਰੀਬ ਵਰਗ ਜਿਵੇਂ ਰਕਸ਼ਾ ਚਾਲਕ, ਰੇਹੜੀ ਵਾਲੇ, ਦੁਕਾਨਦਾਰ ਜਿਨ੍ਹਾਂ ਦਾ ਗੁਜ਼ਾਰਾ ਇਨ੍ਹਾਂ ਸਿੱਕਿਆਂ 'ਤੇ ਆਧਾਰਿਤ ਹੈ ਪਰ ਦੁਕਾਨਦਾਰਾਂ ਜਾਂ ਬੈਂਕ ਕਰਮਚਾਰੀਆਂ ਵਲੋਂ ਇਹ ਸਿੱਕੇ ਨਾ ਲੈਣ ਕਾਰਨ ਉਨ੍ਹਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਚਰਚਾ 'ਚ ਇਹ ਵੀ ਆਇਆ ਹੈ ਕਿ ਜ਼ਿਆਦਾਤਰ ਬੈਂਕ ਵੀ 10 ਰੁਪਏ ਦਾ ਸਿੱਕਾ ਜਮਾ ਕਰਨ ਤੋਂ ਮਨਾ ਕਰ ਰਹੇ ਹਨ। ਇਸ ਸੰਬੰਧੀ ਜਦ ਐੱਸ. ਡੀ. ਐੱਮ. ਬਟਾਲਾ ਰੋਹਿਤ ਗੁਪਤਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਦੁਕਾਨਦਾਰਾਂ ਤੇ ਬੈਂਕਾਂ ਵਲੋਂ ਅਜਿਹਾ ਕਰਨਾ ਕਾਨੂੰਨੀ ਅਪਰਾਧ ਹੈ ਜੇਕਰ ਕੋਈ ਅਜਿਹਾ ਕਰਦਾ ਹੈ ਜਾਂ ਉਸ ਦੀ ਸ਼ਿਕਾਇਤ ਆਉਂਦੀ ਹੈ ਤਾਂ ਉਸ 'ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਤੇ ਸਜਾ ਵੀ ਦਿੱਤੀ ਜਾਵੇਗੀ। 


Related News