ਅੰਮ੍ਰਿਤਸਰ ''ਚ ਸਾਹਮਣੇ ਆਏ ਕੋਰੋਨਾ ਦੇ 10 ਨਵੇਂ ਮਾਮਲੇ, ਇਕ ਦੀ ਮੌਤ

Monday, Jul 13, 2020 - 08:57 PM (IST)

ਅੰਮ੍ਰਿਤਸਰ ''ਚ ਸਾਹਮਣੇ ਆਏ ਕੋਰੋਨਾ ਦੇ 10 ਨਵੇਂ ਮਾਮਲੇ, ਇਕ ਦੀ ਮੌਤ

ਅੰਮ੍ਰਿਤਸਰ- ਅੰਮ੍ਰਿਤਸਰ ਜ਼ਿਲੇ 'ਚ ਕੋਰੋਨਾ ਦਾ ਕਹਿਰ ਵੱਧਦਾ ਜਾ ਰਿਹਾ ਹੈ। ਸੋਮਵਾਰ ਨੂੰ ਵੀ ਜਿੱਥੇ ਕੋਰੋਨਾ ਵਾਇਰਸ ਦੇ 10 ਨਵੇਂ ਮਾਮਲੇ ਸਾਹਮਣੇ ਆਏ, ਉੱਥੇ ਹੀ ਅੱਜ ਕੋਰੋਨਾ ਕਾਰਨ ਇਕ ਹੋਰ ਵਿਅਕਤੀ ਦੀ ਮੌਤ ਹੋ ਗਈ ਹੈ। ਮ੍ਰਿਤਕ ਵਿਅਕਤੀ ਪਲਵਿੰਦਰ ਸਿੰਘ 62 ਸਾਲਾ ਐੱਮ ਸ਼ਰੀਫਪੁਰਾ ( ਜੀ. ਐੱਮ. ਸੀ ) ਦਾ ਰਹਿਣ ਵਾਲਾ ਸੀ। ਸ਼ਹਿਰ ਅੱਜ ਕੋਰੋਨਾ ਦੇ 10 ਨਵੇਂ ਕੇਸਾਂ ਦੀ ਪੁਸ਼ਟੀ ਹੋਈ। ਇਨ੍ਹਾਂ ਕੇਸਾਂ 'ਚ ਕੋਟ ਖਾਲਸਾ, ਸ਼ਰੀਫਪੁਰਾ, ਛੇਹਰਟਾ, ਭਗਤਾਂਵਾਲਾ, ਨਿਓ ਗੋਲਡਨ ਐਵੀਨਿਓ, ਸੁਲਤਾਨਵਿੰਡ ਪਿੰਡ, ਮਜੀਠਾ ਰੋਡ, ਅਵਤਾਰ ਐਵੀਨਿਓ, ਪਿੰਡ ਮਹਿਕਾ ਤੇ ਵਿਜੇ ਨਗਰ ਤੋਂ ਇਕ-ਇਕ ਵਿਅਕਤੀ ਦੀ ਪੁਸ਼ਟੀ ਹੋਈ ਹੈ। ਜਿਸ ਦੇ ਨਾਲ ਅੰਮ੍ਰਿਤਸਰ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਵੱਧ ਕੇ 1121 ਹੋ ਗਈ। ਇਨ੍ਹਾਂ ਮਰੀਜ਼ਾਂ 'ਚੋਂ 908 ਮਰੀਜ਼ਾਂ ਨੂੰ ਡਿਸਚਾਰਜ਼ ਕੀਤਾ ਗਿਆ ਹੈ ਤੇ ਹੁਣ ਜ਼ਿਲੇ 'ਚ ਐਕਟਿਵ ਕੇਸ 158 ਹਨ ਤੇ 55 ਮਰੀਜ਼ਾਂ ਦੀ ਮੌਤ ਹੋ ਚੁਕੀ ਹੈ।


author

Bharat Thapa

Content Editor

Related News