ਆਲਟੋ ਕਾਰ ਟਾਹਲੀ ਦੇ ਦਰੱਖਤ ਨਾਲ ਟਕਰਾਈ, ਮਾਂ-ਪੁੱਤਰ ਸਮੇਤ 10 ਮਹੀਨੇ ਦਾ ਬੱਚਾ ਗੰਭੀਰ ਜਖ਼ਮੀ

Thursday, Apr 07, 2022 - 02:16 PM (IST)

ਆਲਟੋ ਕਾਰ ਟਾਹਲੀ ਦੇ ਦਰੱਖਤ ਨਾਲ ਟਕਰਾਈ, ਮਾਂ-ਪੁੱਤਰ ਸਮੇਤ 10 ਮਹੀਨੇ ਦਾ ਬੱਚਾ ਗੰਭੀਰ ਜਖ਼ਮੀ

ਅੱਪਰਾ (ਦੀਪਾ) : ਅੱਜ ਸਵੇਰੇ ਲਗਭਗ 9 ਵਜੇ ਸਥਾਨਕ ਅੱਪਰਾ ਤੋਂ ਬੰਗਾ ਮੁੱਖ ਮਾਰਗ ’ਤੇ ਨਹਿਰ ਪੁਲ ਤੂਰਾਂ ਦੇ ਨਜ਼ਦੀਕ ਵਾਪਰੇ ਇੱਕ ਸੜਕ ਹਾਦਸੇ 'ਚ ਇੱਕ ਆਲਟੋ ਕਾਰ ਸੜਕ ਕੰਢੇ ਲੱਗੇ ਟਾਹਲੀ ਦੇ ਦਰਖ਼ੱਤ ਨਾਲ ਜਾ ਟਕਰਾਈ, ਜਿਸ ਕਾਰਣ ਆਲਟੋ ਕਾਰ ਚਾਲਕ ਨੌਜਵਾਨ, ਉਸਦੀ ਮਾਂ ਅਤੇ ਇੱਕ 10 ਮਹੀਨੇ ਦਾ ਬੱਚਾ ਗੰਭੀਰ ਜਖ਼ਮੀ ਹੋ ਗਏ। ਪ੍ਰਾਪਤ ਵੇਰਵਿਆਂ ਅਨੁਸਾਰ ਅੱਜ ਸਵੇਰੇ ਲਗਭਗ 9 ਵਜੇ ਇੱਕ ਆਲਟੋ ਕਾਰ ਚਾਲਕ ਨੌਜਵਾਨ ਅਕਾਸ਼ਦੀਪ (19) ਪੁੱਤਰ ਮੋਹਣ ਮੱਖਣ ਵਾਸੀ ਪਿੰਡ ਪੋਸੀ (ਹੁਸ਼ਿਆਰਪੁਰ) ਆਪਣੀ ਮਾਤਾ ਨਰਿੰਦਰ ਕੌਰ (46) ਅਤੇ ਨੰਨ੍ਹੇ ਭਤੀਜੇ ਪਰਬ (10 ਮਹੀਨੇ) ਦੇ ਨਾਲ ਆਪਣੀ ਆਲਟੋ ਕਾਰ ਨੰਬਰ ਪੀ. ਬੀ. 07 ਬੀ. ਯੂ-9443 ’ਚ ਸਵਾਰ ਹੋ ਕੇ ਸਵੇਰੇ ਅੱਪਰਾ ਦੇ ਇੱਕ ਡਾਕਟਰ ਤੋਂ ਪਰਬ ਦੀ ਦਵਾਈ ਲੈਣ ਆਏ ਸਨ।

PunjabKesari

ਜਦੋਂ ਉਹ ਦਵਾਈ ਲੈ ਕੇ ਵਾਪਸ ਪਰਤ ਰਹੇ ਸਨ ਤਾਂ ਅੱਪਰਾ ਤੋਂ ਬੰਗਾ ਮੁੱਖ ਮਾਰਗ ’ਤੇ ਸਥਿਤ ਨਹਿਰ ਪੁਲ ਤੂਰਾਂ ਦੇ ਨਜ਼ਦੀਕ ਉਨ੍ਹਾਂ ਦੀ ਕਾਰ ਇੱਕ ਐਕਟਿਵਾ ਚਾਲਕ ਨੂੰ  ਬਚਾਉਂਦੇ ਹੋਏ ਸੜਕ ਕਿਨਾਰੇ ਲੱਗੇ ਟਾਹਲੀ ਦੇ ਦਰੱਖਤ ਨਾਲ ਜਾ ਟਕਰਾਈ | ਜਿਸ ਕਾਰਣ ਕਾਰ ’ਚ ਸਵਾਰ ਅਕਾਸ਼ਦੀਪ, ਉਸਦੀ ਮਾਂ ਨਰਿੰਦਰ ਕੌਰ ਅਤੇ ਨੰਨ੍ਹਾ ਬੱਚਾ ਪਰਬ ਗੰਭੀਰ ਜਖ਼ਮੀ ਹੋ ਗਏ।

PunjabKesari

ਘਟਨਾ ਦੀ ਸੂਚਨਾ ਮਿਲਦਿਆਂ ਹੀ ਏ. ਐੱਸ. ਆਈ. ਸੁਖਵਿੰਦਰਪਾਲ ਸਿੰਘ ਸੋਢੀ ਚੌਂਕੀ ਇੰਚਾਰਜ ਅੱਪਰਾ ਸਮੇਤ ਪੁਲਸ ਪਾਰਟੀ ਘਟਨਾ ਸਥਾਨ ’ਤੇ ਪਹੁੰਚ ਗਏ ਅਤੇ ਜਖ਼ਮੀਆਂ ਨੂੰ ਐਂਬੂਲੈਸ ਰਾਹੀਂ ਸਿਵਲ ਹਸਪਤਾਲ ਅੱਪਰਾ ਦਾਖਲ ਕਰਵਾਇਆ ਗਿਆ, ਜਿਥੋਂ ਉਨ੍ਹਾਂ ਦੇ ਪਰਿਵਾਰਿਕ ਮੈਂਬਰ ਉਨ੍ਹਾਂ ਨੂੰ ਇਲਾਜ ਲਈ ਡੀ. ਐੱਮ. ਸੀ. ਹਸਪਤਾਲ ਲੁਧਿਆਣਾ ਲੈ ਗਏ। ਹਾਦਸਾ ਏਨਾ ਭਿਆਨਕ ਸੀ ਕਿ ਟਾਹਲੀ ਦੇ ਦਰੱਖਤ ’ਚ ਟਕਰਾਉਣ ਤੋਂ ਬਾਅਦ ਕਾਰ ਦੇ ਪਰਖੱਚੇ ਉੱਡ ਗਏ। ਏ. ਐੱਸ. ਆਈ. ਸੁਖਵਿੰਦਰਪਾਲ ਸਿੰਘ ਸੋਢੀ ਚੌਂਕੀ ਇੰਚਾਰਜ ਅੱਪਰਾ ਨੇ ਦੱਸਿਆ ਕਿ ਸਾਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। 

PunjabKesari
 


author

Anuradha

Content Editor

Related News