ਪਟਿਆਲਾ ਜ਼ਿਲ੍ਹੇ ''ਚ ਕੋਰੋਨਾ ਕਾਰਨ ਇਕੋ ਦਿਨ 10 ਮੌਤਾਂ, 168 ਦੀ ਰਿਪੋਰਟ ਪਾਜ਼ੇਟਿਵ
Saturday, Aug 22, 2020 - 10:17 PM (IST)
ਪਟਿਆਲਾ,(ਪਰਮੀਤ)- ਪਟਿਆਲਾ ਵਿਚ ਕੋਰੋਨਾ ਦੇ ਹਾਲਤ ਗੰਭੀਰ ਬਣਦੇ ਜਾ ਰਹੇ ਹਨ। ਅੱਜ ਇਕੋ ਦਿਨ ਵਿਚ 10 ਹੋਰ ਮਰੀਜ਼ਾਂ ਦੀ ਮੌਤ ਹੋ ਗਈ। ਇਸ ਨਾਲ ਹੁਣ ਤੱਕ ਹੋਈਆਂ ਮੌਤਾਂ ਦੀ ਗਿਣਤੀ 113 ਹੋ ਗਈ ਹੈ। ਇਹ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਅੱਜ 4 ਪੁਲਸ ਮੁਲਾਜ਼ਮਾਂ, 8 ਗਰਭਵਤੀ ਔਰਤਾਂ ਤੇ ਇਕ ਸਿਹਤ ਵਿਭਾਗ ਦੇ ਮੁਲਾਜ਼ਮ ਸਮੇਤ 168 ਨਵੇਂ ਕੇਸ ਕੋਰੋਨਾ ਪਾਜ਼ੇਟਿਵ ਆਏ ਹਨ ਜਦਕਿ 142 ਮਰੀਜ਼ ਅੱਜ ਠੀਕ ਵੀ ਹੋ ਗਏ ਹਨ। ਉਨ੍ਹਾਂ ਦੱਸਿਆ ਕਿ ਜ਼ਿਲੇ ਵਿਚ ਹੁਣ ਕੋਰੋਨਾ ਪਾਜ਼ੇਟਿਵ ਕੇਸਾਂ ਦੀ ਗਿਣਤੀ 4313 ਹੋ ਗਈ ਹੈ, 3118 ਮਰੀਜ਼ ਠੀਕ ਹੋ ਚੁੱਕੇ ਹਨ ਅਤੇ 1482 ਕੇਸ ਐਕਟਿਵ ਹਨ।
ਇਨ੍ਹਾਂ ਦੀ ਹੋਈ ਮੌਤ
ਡਾ. ਮਲਹੋਤਰਾ ਨੇ ਦੱਸਿਆਂ ਅੱਜ ਜ਼ਿਲੇ ਵਿਚ 10 ਹੋਰ ਕੋਵਿਡ ਪਾਜ਼ੇਟਿਵ ਮਰੀਜਾਂ ਦੀ ਮੌਤ ਹੋ ਗਈ ਹੈ, ਜਿਨ੍ਹਾਂ ਵਿਚ :
* ਪਹਿਲਾ ਪਟਿਆਲਾ ਦੇ ਅਾਜ਼ਾਦ ਨਗਰ ਦਾ ਰਹਿਣ ਵਾਲਾ 52 ਸਾਲਾ ਵਿਅਕਤੀ, ਜੋ ਕਿ ਸਾਹ ਦੀ ਦਿੱਕਤ ਕਾਰਣ ਰਾਜਿੰਦਰਾ ਹਸਪਤਾਲ ਵਿਚ ਦਾਖਲ ਹੋਇਆ ਸੀ।
* ਰਾਜਪੁਰਾ ਦੇ ਲਿਬਰਟੀ ਚੌਕ ਵਿਚ ਰਹਿਣ ਵਾਲਾ 49 ਸਾਲ ਵਿਅਕਤੀ, ਜੋ ਕਿ ਪੁਰਾਣਾ ਸ਼ੂਗਰ ਦਾ ਮਰੀਜ਼ ਸੀ।
* ਜੈਨ ਮੁੱਹਲਾ ਸਮਾਣਾ ਦੀ ਰਹਿਣ ਵਾਲੀ 65 ਸਾਲਾ ਅੌਰਤ, ਜੋ ਕਿ ਬੀ. ਪੀ., ਕਿਡਨੀ ਆਦਿ ਦੀਆਂ ਬੀਮਾਰੀਆਂ ਦੀ ਪੁਰਾਣੀ ਮਰੀਜ਼ ਸੀ।
* ਸ਼ਾਮ ਨਗਰ ਰਾਜਪੁਰਾ ਦਾ ਰਹਿਣ ਵਾਲਾ 70 ਸਾਲਾ ਬਜ਼ੁਰਗ, ਜੋ ਕਿ ਸਾਹ ਦੀ ਦਿੱਕਤ ਕਾਰਣ ਮੁਹਾਲੀ ਦੇ ਨਿੱਜੀ ਹਸਪਤਾਲ ਵਿਚ ਦਾਖਲ ਸੀ।
* ਮੂਲ ਚੰਦ ਸਟਰੀਟ ਪਟਿਆਲਾ ਦੀ ਰਹਿਣ ਵਾਲੀ 60 ਸਾਲਾ ਅੌਰਤ, ਜੋ ਕਿ ਸਾਹ ਦੀ ਦਿੱਕਤ ਕਾਰਨ ਰਾਜਿੰਦਰਾ ਹਸਪਤਾਲ ਵਿਚ ਦਾਖਲ ਸੀ।
* ਪਟਿਆਲਾ ਦੀ ਪ੍ਰੋਫੈਸਰ ਕਾਲੋਨੀ ਵਿਚ ਰਹਿਣ ਵਾਲੀ 58 ਸਾਲਾ ਅੌਰਤ, ਜੋ ਕਿ ਦਿੱਲ ਦੀਆਂ ਬੀਮਾਰੀਆਂ ਦੀ ਪੁਰਾਣੀ ਮਰੀਜ਼ ਸੀ।
* ਸਿਟੀ ਕਾਲੋਨੀ ਸਮਾਣਾ ਦਾ ਰਹਿਣ ਵਾਲਾ 42 ਸਾਲਾ ਵਿਅਕਤੀ, ਜੋ ਕਿ ਸਾਹ ਦੀ ਦਿੱਕਤ ਕਾਰਣ ਰਾਜਿੰਦਰਾ ਹਸਪਤਾਲ ਵਿਚ ਦਾਖਲ਼ ਹੋਇਆ ਸੀ।
* ਸਨੌਰ ਦੀ ਰਹਿਣ ਵਾਲੀ 56 ਸਾਲਾ ਅੌਰਤ, ਜੋ ਕਿ ਪੁਰਾਣੀ ਬੀ. ਪੀ., ਸ਼ੂਗਰ, ਦਿੱਲ ਦੀਆਂ ਬੀਮਾਰੀਆਂ ਦੀ ਮਰੀਜ਼ ਸੀ।
* ਪਿੰਡ ਮਦਨਪੁਰ ਬਲਾਕ ਹਰਪਾਲਪੁਰ ਦਾ ਰਹਿਣ ਵਾਲਾ 58 ਸਾਲਾ ਵਿਅਕਤੀ, ਜੋ ਕਿ ਸ਼ੂਗਰ, ਕਿਡਨੀ ਦੀਆਂ ਬੀਮਾਰੀਆਂ ਦਾ ਪੁਰਾਨਾ ਮਰੀਜ਼ ਸੀ, ਇਹ ਮੁਹਾਲੀ ਦੇ ਨਿੱਜੀ ਹਸਪਤਾਲ ਵਿਚ ਦਾਖਲ ਸੀ
* ਪਟਿਆਲਾ ਦੇ ਦਸਮੇਸ਼ ਨਗਰ ਦਾ ਰਹਿਣ ਵਾਲਾ 38 ਸਾਲਾ ਵਿਅਕਤੀ, ਜੋ ਕਿ ਸਾਹ ਦੀ ਦਿੱਕਤ ਕਾਰਣ ਰਾਜਿੰਦਰਾ ਹਸਪਤਾਲ ਵਿਚ ਦਾਖਲ ਹੋਇਆ ਸੀ।
ਇਨ੍ਹਾਂ ਸਾਰਿਆਂ ਦੀ ਇਲਾਜ ਦੌਰਾਨ ਹਸਪਤਾਲ ਵਿਚ ਮੌਤ ਹੋ ਗਈ ਹੈ। ਇਸ ਨਾਲ ਜ਼ਿਲੇ ਵਿਚ ਕੋਵਿਡ-19 ਪਾਜ਼ੇਟਿਵ ਮਰੀਜ਼ਾਂ ਦੀ ਮੌਤਾਂ ਦੀ ਗਿਣਤੀ ਹੁਣ 113 ਹੋ ਗਈ ਹੈ।
ਇਹ ਨਵੇਂ ਕੇਸ ਆਏ ਕੋਰੋਨਾ ਪਾਜ਼ੇਟਿਵ
ਪਾਜ਼ੇਟਿਵ ਆਏ ਕੇਸਾਂ ਬਾਰੇ ਉਨ੍ਹਾਂ ਦੱਸਿਆ ਕਿ ਇਨ੍ਹਾਂ 168 ਕੇਸਾਂ ਵਿਚੋਂ 82 ਪਟਿਆਲਾ ਸ਼ਹਿਰ, 32 ਰਾਜਪੁਰਾ, 1 ਨਾਭਾ, 10 ਸਮਾਣਾ, 5 ਸਨੌਰ, 08 ਪਾਤਡ਼ਾਂ ਅਤੇ 30 ਵੱਖ-ਵੱਖ ਪਿੰਡਾਂ ਤੋਂ ਹਨ। ਇਨ੍ਹਾਂ ਵਿਚੋਂ 48 ਪਾਜ਼ੇਟਿਵ ਕੇਸਾਂ ਦੇ ਸੰਪਰਕ ਵਿਚ ਆਉਣ, 118 ਕੰਟੇਨਮੈਂਟ ਜ਼ੋਨ ਅਤੇ ਓ. ਪੀ. ਡੀ. ਵਿਚ ਆਏ ਨਵੇਂ ਫੱਲੂ ਅਤੇ ਬਗੈਰ ਫੱਲੂ ਲੱਛਣਾਂ ਵਾਲੇ ਮਰੀਜ਼ਾਂ, ਇਕ ਵਿਦੇਸ਼ ਅਤੇ ਇਕ ਬਾਹਰੀ ਸੂਬਿਆਂ ਤੋਂ ਆਉਣ ਕਾਰਨ ਲਏ ਗਏ ਸੈਂਪਲਾਂ ਵਿਚੋਂ ਆਏ ਪਾਜ਼ੇਟਿਵ ਕੇਸ ਸ਼ਾਮਲ ਹਨ। ਵਿਸਥਾਰ ਵਿਚ ਜਾਣਕਾਰੀ ਦਿੰਦੇ ਉਨ੍ਹਾਂ ਦੱਸਿਆ
* ਪਟਿਆਲਾ ਦੇ ਸਰਾਭਾ ਨਗਰ ਅਤੇ ਮਿਲਟਰੀ ਕੈਂਟ ਤੋਂ ਚਾਰ-ਚਾਰ।
* ਗੁਰੂ ਨਾਨਕ ਨਗਰ ਅਤੇ ਸੂਲਰ ਰੋਡ ਤੋਂ ਤਿੰਨ-ਤਿੰਨ।
* ਫੁਲਕੀਆਂ ਐਨਕਲੇਵ, ਗੁਰਬਖਸ਼ ਕਾਲੋਨੀ, ਰਾਘੋਮਾਜਰਾ, ਮੋਤੀ ਬਾਗ, ਡੀ. ਐੱਮ. ਡਬਲਿਊ, ਪ੍ਰਤਾਪ ਨਗਰ, ਤ੍ਰਿਪਡ਼ੀ, ਵਿਸ਼ਵਕਰਮਾ ਕਾਲੋਨੀ, ਨਿਊ ਗਰੀਨ ਪਾਰਕ, ਪੁਰਾਣਾ ਬਿਸ਼ਨ ਨਗਰ, ਬਾਰਾਂਦਰੀ ਗਾਰਡਨ ਤੋਂ ਦੋ-ਦੋ।
* ਘਲੋਡ਼ੀ ਗੇਟ, ਛੋਟੀ ਘਾਅ ਮੰਡੀ, ਸਿਵਲ ਲਾਈਨ, ਕਿਸ਼ੋਰ ਕਾਲੋਨੀ, ਰਣਜੀਤ ਨਗਰ, ਸਰਹੰਦ ਰੋਡ, ਇੰਦਰਾ ਕਾਲੋਨੀ, ਆਰਦਸ਼ ਕਾਲੋਨੀ, ਮਾਡਲ ਟਾਊਨ, ਫੈਕਟਰੀ ਏਰੀਆ, ਦਰਸ਼ਨ ਸਿੰਘ ਨਗਰ, ਜੱਟਾ ਵਾਲਾ ਚੌਂਤਰਾ, ਅਮਨ ਨਗਰ, ਗੋਬਿੰਦ ਬਾਗ, ਉਪਕਾਰ ਨਗਰ, ਰਤਨ ਨਗਰ, ਮੇਹਰ ਸਿੰਘ ਕਾਲੋਨੀ, ਰਾਲ ਮਾਜਰਾ, ਧਰਮਪੁਰਾ ਬਾਜ਼ਾਰ, ਜੈ ਜਵਾਨ ਕਾਲੋਨੀ, ਧੱਕ ਬਾਜ਼ਾਰ, ਪੰਜਾਬੀ ਬਾਗ ਆਦਿ ਥਾਵਾਂ ਤੋਂ ਇਕ-ਇਕ।
* ਰਾਜਪੁਰਾ ਦੇ ਨਿਊ ਡਾਲੀਮਾ ਵਿਹਾਰ ਤੋਂ 6।
* ਥਰਮਲ ਪਲਾਂਟ, ਡਾਲੀਮਾ ਵਿਹਾਰ ਤੋਂ ਚਾਰ-ਚਾਰ।
* ਆਦਰਸ਼ ਕਾਲੋਨੀ, ਗੁਰੂ ਨਾਨਕ ਨਗਰ ਤੋਂ 2-2।
* ਸਤਨਾਮ ਨਗਰ ਨੇਡ਼ੇ ਸ਼ਿਵ ਮੰਦਰ, ਪੁਰਾਣਾ ਰਾਜਪੁਰਾ, ਵਾਰਡ ਨੰਬਰ 20 ਨੇਡ਼ੇ ਐੱਨ. ਟੀ. ਸੀ. ਸਕੂਲ, ਕੇ. ਐੱਸ. ਐੱਮ. ਰੋਡ, ਗੋਲਡਨ ਐਨਕਲੇਵ, ਨੇਡ਼ੇ ਗਰੁਦੁਆਰਾ ਸਾਹਿਬ, ਭਾਰਤ ਕਾਲੋਨੀ, ਪੀਰ ਕਾਲੋਨੀ, ਪਟੇਲ ਕਾਲੋਨੀ ਆਦਿ ਥਾਵਾਂ ਤੋਂ 1-1
* ਸਮਾਣਾ ਦੇ ਪ੍ਰਤਾਪ ਕਾਲੋਨੀ ਤੋਂ 4
* ਪਾਤਡ਼ਾਂ ਰੋਡ, ਸੇਖੋਂ ਕਾਲੋਨੀ, ਮੋਤੀਆ ਬਾਜ਼ਾਰ, ਮਾਛੀ ਹਾਤਾ, ਨੇਡ਼ੇ ਰਾਮ ਲੀਲਾ ਮੰਦਰ, ਜੈਨ ਮੁਹੱਲਾ ਆਦਿ ਥਾਵਾਂ ਤੋਂ ਇਕ-ਇਕ
* ਨਾਭਾ ਦੇ ਹੀਰਾ ਮੁਹੱਲਾ ਤੋਂ ਇਕ
* ਸਨੌਰ ਤੋਂ ਪੰਜ, ਪਾਤਡ਼ਾਂ ਤੋਂ 8 ਅਤੇ 30 ਵੱਖ-ਵੱਖ ਪਿੰਡਾਂ ਤੋਂ ਕੋਵਿਡ ਪਾਜ਼ੇਟਿਵ ਕੇਸ ਰਿਪਾਂਟਟ ਹੋਏ ਹਨ, ਜਿਨ੍ਹਾਂ ਵਿਚ 4 ਪੁਲਸ ਮੁਲਾਜ਼ਮ, ਅੱਠ ਗਰਭਵੱਤੀ ਅੌਰਤਾਂ, ਇਕ ਸਿਹਤ ਕਰਮਚਾਰੀ, ਇਕ ਆਂਗਣਵਾਡ਼ੀ ਵਰਕਰ ਵੀ ਸ਼ਾਮਲ ਹਨ।
ਹੁਣ ਤੱਕ ਲਏ ਸੈਂਪਲ70408
ਨੈਗੇਟਿਵ62135
ਪਾਜ਼ੇਟਿਵ4713
ਰਿਪੋਰਟ ਪੈਂਡਿੰਗ3400
ਮੌਤਾਂ 113
ਠੀਕ ਹੋਏ 3118
ਐਕਟਿਵ 1482