ਮੁਕਤਸਰ ''ਚ ਰੂਹ ਕੰਬਾਊ ਘਟਨਾ, ਝੁੱਗੀ ਤੱਕ ਪਹੁੰਚੀ ਨਾੜ ਨੂੰ ਲਾਈ ਅੱਗ,1 ਸਾਲਾ ਮਾਸੂਮ ਦੀ ਤੜਫ-ਤੜਫ ਕੇ ਮੌਤ

Friday, May 12, 2023 - 06:28 PM (IST)

ਸ੍ਰੀ ਮੁਕਤਸਰ ਸਾਹਿਬ (ਤਨੇਜਾ, ਖੁਰਾਣਾ) : ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਬਾਜਾ ਮਰਾੜ ਵਿਖੇ ਝੁੱਗੀ ਬਣਾ ਕੇ ਰਹਿ ਰਹੇ ਇਕ ਪ੍ਰਵਾਸੀ ਮਜ਼ਦੂਰ ਦੀ ਝੌਂਪੜੀ ਨੂੰ ਅਚਾਨਕ ਅੱਗ ਲੱਗ ਜਾਣ ਕਾਰਨ ਇਕ ਮਾਸੂਮ ਬੱਚੇ ਦੀ ਮੌਤ ਹੋ ਜਾਣ ਦਾ ਦਰਦਨਾਕ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਇਕ ਪ੍ਰਵਾਸੀ ਮਜ਼ਦੂਰ ਆਪਣੇ ਪਤਨੀ ਤੇ ਬੱਚਿਆਂ ਨਾਲ ਅਨਾਜ ਮੰਡੀ 'ਚ ਮਜ਼ਦੂਰੀ ਕਰਨ ਵਾਸਤੇ ਆਇਆ ਹੋਇਆ ਸੀ ਤੇ ਉਸ ਨੇ ਪਿੰਡ ਬਜਾਜ ਨੇੜੇ ਝੁੱਗੀ ਬਣਾਈ ਸੀ। ਬੀਤੇ ਦਿਨ ਬਾਅਦ ਦੁਪਹਿਰ ਕਣਕ ਦੀ ਨਾੜ ਨੂੰ ਲੱਗੀ ਅੱਗ ਕਾਰਨ ਮਜ਼ਦੂਰ ਦੀ ਝੁੱਗੀ ਅੱਗ ਦੀ ਲਪੇਟ 'ਚ ਆ ਗਈ। 

ਇਹ ਵੀ ਪੜ੍ਹੋ- ਸ.ਬਾਦਲ ਦੇ ਦਿਹਾਂਤ ਮਗਰੋਂ ਸੁਖਬੀਰ ਤੇ ਮਨਪ੍ਰੀਤ 'ਚ ਵਧਣ ਲੱਗੀਆਂ ਨਜ਼ਦੀਕੀਆਂ, ਪਾਸ਼ ਤੇ ਦਾਸ ਦੀ ਯਾਦ 'ਚ ਲਗਾਏ ਬੂਟੇ

ਅੱਗ ਇੰਨੀ ਭਿਆਨਕ ਸੀ ਕਿ ਜਿੱਥੇ ਇਸ ਅੱਗ ਕਾਰਨ ਪ੍ਰਵਾਸੀ ਮਜ਼ਦੂਰ ਦੀ ਝੁੱਗੀ ਸੜ ਕੇ ਸੁਆਹ ਹੋ ਗਈ ਉੱਥੇ ਹੀ ਪਰਿਵਾਰ ਦੇ 1 ਸਾਲਾ ਮਾਸੂਮ ਬੱਚੇ ਅਤੇ ਦੁਧਾਰੂ ਪਸ਼ੂ ਦੀ ਮੌਤ ਹੋ ਗਈ। ਘਟਨਾ ਮੌਕੇ ਮਜ਼ਦੂਰ ਦੀ ਪਤਨੀ ਤੇ ਛੋਟੇ ਬੱਚੇ ਹੀ ਮੌਜੂਦ ਸਨ ਤੇ ਬੱਚਾ ਅੰਦਰ ਸੁੱਤਾ ਹੋਇਆ ਸੀ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਬਰੀਵਾਲਾ ਪੁਲਸ ਤੇ ਫਾਇਰ ਬ੍ਰਿਗੇਡ ਮੌਕੇ ’ਤੇ ਪਹੁੰਚ ਗਏ। ਫਾਇਰ ਬ੍ਰਿਗੇਡ ਟੀਮ ਦੇ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਹੁੰਚਣ ਤੋਂ ਪਹਿਲਾਂ ਹੀ ਅੱਗ ਭਿਆਨਕ ਰੂਪ ਧਾਰਨ ਕਰ ਚੁੱਕੀ ਸੀ। ਇਸ ਅੱਗ ਵਿਚ ਪ੍ਰਵਾਸੀ ਮਜ਼ਦੂਰ ਦੇ ਇਕ ਮਾਸੂਮ ਬੱਚੇ ਤੇ ਦੁਧਾਰੂ ਪਸ਼ੂ ਦੀ ਅੱਗ ਦੀ ਲਪੇਟ ਵਿੱਚ ਆਉਣ ਕਾਰਨ ਦਰਦਨਾਕ ਮੌਤ ਹੋ ਗਈ। 

ਇਹ ਵੀ ਪੜ੍ਹੋ- ਹਰੀਸ਼ ਸਿੰਗਲਾ 'ਤੇ ਹਮਲਾ ਕਰਨ ਵਾਲੇ ਮੁਲਾਜ਼ਮ ਸਸਪੈਂਡ, ਡੀ. ਐੱਸ. ਪੀ. ਪਟਿਆਲਾ ਨੇ ਕੀਤੇ ਇਹ ਖ਼ੁਲਾਸੇ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
 


Simran Bhutto

Content Editor

Related News