ਸੜਕ ਹਾਦਸੇ ''ਚ 1 ਔਰਤ ਜ਼ਖਮੀ
Monday, Oct 30, 2017 - 05:27 AM (IST)
ਕਪੂਰਥਲਾ, (ਮਲਹੋਤਰਾ)- ਪਿੰਡ ਡੇਰਾ ਸੈਯਦਾਂ ਤੋਂ ਸੁਲਤਾਨਪੁਰ ਵਿਖੇ ਨਗਰ ਕੀਰਤਨ 'ਚ ਸ਼ਾਮਲ ਹੋਣ ਲਈ ਇਕ ਔਰਤ ਆਪਣੇ ਜੇਠ ਨਾਲ ਮੋਟਰਸਾਈਕਲ 'ਤੇ ਜਾ ਰਹੀ ਸੀ ਕਿ ਤੇਜ਼ ਰਫਤਾਰ ਘੜੂਕੇ ਵਲੋਂ ਮੋਟਰਸਾਈਕਲ ਨੂੰ ਟੱਕਰ ਮਾਰਨ ਨਾਲ ਔਰਤ ਦੇ ਜ਼ਖਮੀ ਹੋਣ ਦੀ ਖਬਰ ਮਿਲੀ ਹੈ। ਜਿਸ ਨੂੰ ਜ਼ਖਮੀ ਹਾਲਤ 'ਚ ਸੁਲਤਾਨਪੁਰ ਲੋਧੀ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਤੇ ਬਾਅਦ 'ਚ ਹਾਲਤ ਚਿੰਤਾਜਨਕ ਹੋਣ 'ਤੇ ਡਾਕਟਰਾਂ ਨੇ ਕਪੂਰਥਲਾ ਸਿਵਲ ਹਸਪਤਾਲ ਰੈਫਰ ਕਰ ਦਿੱਤਾ।
