ਚੋਰੀ ਦੇ ਮੋਟਰਸਾਈਕਲ ਤੇ ਬੰਦੂਕ ਸਣੇ 1 ਕਾਬੂ, ਦੂਜਾ ਫਰਾਰ
Friday, Jan 26, 2018 - 01:44 AM (IST)
ਬਟਾਲਾ, (ਬੇਰੀ)- ਥਾਣਾ ਸੇਖਵਾਂ ਦੀ ਪੁਲਸ ਵੱਲੋਂ ਚੋਰੀ ਦੇ ਮੋਟਰਸਾਈਕਲ ਸਣੇ ਇਕ ਨੌਜਵਾਨ ਨੂੰ ਕਾਬੂ ਕਰਨ ਤੇ ਇਕ ਦੇ ਫਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਸੇਖਵਾਂ ਦੇ ਐੱਸ. ਐੱਚ. ਓ. ਅਰਵਿੰਦਰ ਸਿੰਘ ਅਤੇ ਏ. ਐੱਸ. ਆਈ. ਹਰਜਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਮਲੂਕ ਸਿੰਘ ਪੁੱਤਰ ਬਹਾਦਰ ਸਿੰਘ ਤੇ ਸ਼ਮਸ਼ੇਰ ਸਿੰਘ ਪੁੱਤਰ ਮਲੂਕ ਸਿੰਘ ਦੋਵੇਂ ਵਾਸੀ ਜੋਗੀ ਚੀਮਾ ਅਪਰਾਧੀ ਕਿਸਮ ਦੇ ਵਿਅਕਤੀ ਹਨ ਤੇ ਇਨ੍ਹਾਂ ਕੋਲ ਚੋਰੀ ਦੇ ਵਾਹਨ ਤੇ ਨਾਜਾਇਜ਼ ਅਸਲਾ ਹੈ, ਜੋ ਥਾਣਾ ਸੇਖਵਾਂ ਦੇ ਖੇਤਰ 'ਚ ਵਾਰਦਾਤ ਕਰਨ ਦੀ ਤਾਕ 'ਚ ਹਨ, ਜਿਸ 'ਤੇ ਉਨ੍ਹਾਂ ਤੁਰੰਤ ਪੁਲਸ ਪਾਰਟੀ ਸਮੇਤ ਛਾਪੇਮਾਰੀ ਦੌਰਾਨ ਮਲੂਕ ਸਿੰਘ ਨੂੰ ਗ੍ਰਿਫਤਾਰ ਕਰ ਲਿਆ, ਜਦਕਿ ਸ਼ਮਸ਼ੇਰ ਸਿੰਘ ਫਰਾਰ ਹੋ ਗਿਆ।ਮਲੂਕ ਸਿੰਘ ਕੋਲੋਂ ਚੋਰੀ ਦਾ ਮੋਟਰਸਾਈਕਲ ਤੇ ਇਕ ਡਬਲ ਬੈਰਲ ਬੰਦੂਕ ਬਰਾਮਦ ਕੀਤੀ ਗਈ ਹੈ। ਥਾਣਾ ਸੇਖਵਾਂ 'ਚ ਬਣਦੀਆਂ ਧਾਰਾਵਾਂ ਹੇਠ ਉਕਤ ਦੋਵਾਂ ਵਿਰੁੱਧ ਮਾਮਲਾ ਦਰਜ ਕਰ ਦਿੱਤਾ ਗਿਆ ਹੈ।
