ਚੰਡੀਗੜ੍ਹ ਦੇ ਸੈਕਟਰ 17 ‘ਚ ਚੱਲੀਆਂ ਗੋਲੀਆਂ, 1 ਦੀ ਮੌਤ
Wednesday, Sep 04, 2019 - 06:27 PM (IST)

ਚੰਡੀਗੜ੍ਹ- ਸਥਾਨਕ ਸੈਕਟਰ 17 ਦੇ ਪੁਲਸ ਥਾਣੇ ਦੇ ਸਾਹਮਣੇ ਤਿੰਨ ਨਕਾਬਪੋਸ਼ਾਂ ਨੇ ਇਕ ਨੌਜਵਾਨ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ, ਜਦਕਿ ਇਕ ਹੋਰ ਨੌਜਵਾਨ ਜ਼ਖਮੀ ਹੋ ਗਿਆ। ਪ੍ਰਾਪਤ ਜਾਣਕਾਰੀ ਮੁਤਾਬਕ ਤੇਜਿੰਦਰ ਨਾਮ ਦਾ ਇਕ ਨੌਜਵਾਨ ਆਪਣੇ ਦੋਸਤ ਨਾਲ ਅਲਟੋ ਕਾਰ ਵਿਚ ਸੈਕਟਰ 17 ਦੀ ਅਦਾਲਤ ਦੇ ਕੋਲ ਪਾਰਕਿੰਗ ਵਿਚ ਬੈਠਾ ਸੀ। ਇਸ ਦੌਰਾਨ ਤਿੰਨ ਨਕਾਬਪੋਸ਼ਾਂ ਨੇ ਉਨ੍ਹਾਂ ਦੋਵਾਂ ਉਤੇ ਗੋਲੀਆਂ ਚਲਾ ਦਿੱਤੀਆਂ ਤੇ ਮੌਕੇ ਤੋਂ ਦੌੜ ਗਏ। ਮੌਕੇ ਉਤੇ ਪੁੱਜੀ ਪੁਲਸ ਵਲੋਂ ਤੁਰੰਤ ਦੋਵਾਂ ਨੌਜਵਾਨਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਜਿਥੇ ਡਾਕਟਰਾਂ ਨੇ ਤੇਜਿੰਦਰ ਨੂੰ ਮ੍ਰਿਤਕ ਐਲਾਣ ਦਿੱਤਾ। ਜਦਕਿ ਉਸਦਾ ਦੋਸਤ ਸੰਦੀਪ ਅਜੇ ਵੀ ਇਲਾਜ ਅਧੀਨ ਹੈ। ਪਤਾ ਲੱਗਾ ਹੈ ਕਿ ਦੋਵੇਂ ਨੌਜਵਾਨ ਹਰਿਆਣਾ ਦੇ ਜੀਂਦ ਜਿਲੇ ਦੇ ਪਿੰਡ ਡੋਗਰ ਖਾਨ ਦੇ ਵਸਨੀਕ ਸਨ। ਫਿਲਹਾਲ ਪੁਲਸ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।