1 ਕਿਲੋ ਗਾਂਜੇ ਸਮੇਤ ਕਾਬੂ

Tuesday, Feb 20, 2018 - 05:17 AM (IST)

ਰਾਜਪੁਰਾ, (ਚਾਵਲਾ)- ਰਾਜਪੁਰਾ 'ਚ ਪੈਂਦੇ ਖੇੜੀ ਗੰਡਿਆਂ ਥਾਣੇ ਦੀ ਪੁਲਸ ਵੱਲੋਂ ਇਕ ਵਿਅਕਤੀ ਨੂੰ 1 ਕਿਲੋ ਗਾਂਜੇ ਸਮੇਤ ਫੜੇ ਜਾਣ ਦਾ ਸਮਾਚਾਰ ਹੈ। ਜਾਣਕਾਰੀ ਅਨੁਸਾਰ ਥਾਣਾ ਇੰਚਾਰਜ ਪ੍ਰੇਮ ਸਿੰਘ ਦੀਆਂ ਹਦਾਇਤਾਂ ਅਨੁਸਾਰ ਏ. ਐੱਸ. ਆਈ. ਹਰਦੀਪ ਸਿੰਘ ਨੇ ਆਪਣੀ ਟੀਮ ਨਾਲ ਖੇੜੀ ਗੰਡਿਆਂ ਥਾਣੇ ਕੋਲ ਰਾਜਪੁਰਾ-ਪਟਿਆਲਾ ਰੋਡ 'ਤੇ ਨਾਕਾ ਲਾਇਆ ਹੋਇਆ ਸੀ। ਇਸ ਦੌਰਾਨ ਮੁਲਜ਼ਮ ਰਾਜਪੁਰਾ ਤੋਂ ਪਟਿਆਲਾ ਵੱਲ ਹੱਥ 'ਚ ਥੈਲਾ ਫੜੀ ਪੈਦਲ ਜਾ ਰਿਹਾ ਸੀ। ਪੁਲਸ ਪਾਰਟੀ ਨੇ ਉਸ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਸ ਕੋਲੋਂ 1 ਕਿਲੋ ਗਾਂਜਾ ਬਰਾਮਦ ਹੋਇਆ। ਮੁਲਜ਼ਮ ਦੀ ਪਛਾਣ ਹੰਸ ਰਾਜ ਪੁੱਤਰ ਪੰਨੂੰ ਵਾਸੀ  ਰਾਜਪੁਰਾ ਵਜੋਂ ਹੋਈ ਹੈ। 


Related News