ਟਵੇਰਾ-ਮੋਟਰਸਾਈਕਲ ਦੀ ਟੱਕਰ ''ਚ 1 ਫੱਟੜ
Monday, Feb 19, 2018 - 01:21 AM (IST)

ਬੰਗਾ, (ਚਮਨ ਲਾਲ/ਰਾਕੇਸ਼)- ਅੱਜ ਬੰਗਾ ਮੁੱਖ ਮਾਰਗ ਨਜ਼ਦੀਕ ਇਕ ਟਵੇਰਾ ਕਾਰ ਤੇ ਮੋਟਰਸਾਈਕਲ 'ਚ ਟੱਕਰ ਹੋਣ ਕਾਰਨ ਇਕ ਵਿਅਕਤੀ ਜ਼ਖਮੀ ਹੋ ਗਿਆ। ਜਾਣਕਾਰੀ ਅਨੁਸਾਰ ਹਰਵਿੰਦਰ ਕੁਮਾਰ ਪੁੱਤਰ ਸੋਹਣ ਲਾਲ ਇਕ ਟਵੇਰਾ ਕਾਰ 'ਤੇ ਸਵਾਰੀਆਂ ਨੂੰ ਲੈ ਕੇ ਨਵਾਂਸ਼ਹਿਰ ਜਾ ਰਿਹਾ ਸੀ। ਹਰਵਿੰਦਰ ਨੇ ਸਵਾਰੀਆਂ ਦੇ ਕਹਿਣ 'ਤੇ ਕਿਸੇ ਨਿੱਜੀ ਕੰਮ ਲਈ ਕਾਰ ਰੋਕੀ। ਜਿਵੇਂ ਹੀ ਸਵਾਰੀ ਨੇ ਕਾਰ ਦਾ ਦਰਵਾਜ਼ਾ ਖੋਲ੍ਹਿਆ ਤਾਂ ਪਿੱਛਿਓਂ ਮੋਟਰਸਾਈਕਲ 'ਤੇ ਆ ਰਿਹਾ ਸਾਹਿਲ ਦੱਤ ਪੁੱਤਰ ਸੰਦੀਪ ਦੱਤ ਵਾਸੀ ਬੰਗਾ ਦਰਵਾਜ਼ੇ 'ਚ ਆ ਵੱਜਾ ਤੇ ਜ਼ਖਮੀ ਹੋ ਗਿਆ। ਉਸ ਨੂੰ ਮੌਕੇ 'ਤੇ ਲੋਕਾਂ ਦੀ ਮਦਦ ਨਾਲ ਸਿਵਲ ਹਸਪਤਾਲ ਲਿਆਂਦਾ ਗਿਆ।