ਸੜਕ ਹਾਦਸੇ ''ਚ ਮੋਟਰਸਾਈਕਲ ਸਵਾਰ ਦੀ ਮੌਤ
Tuesday, Jul 11, 2017 - 04:14 AM (IST)
ਮਾਲੇਰਕੋਟਲਾ(ਸ਼ਹਾਬੂਦੀਨ/ਜ਼ਹੂਰ)- ਅੱਜ ਸਵੇਰੇ ਲੁਧਿਆਣਾ ਰੋਡ 'ਤੇ ਸਥਿਤ ਪਿੰਡ ਦੁਲਮਾਂ ਨੇੜੇ ਵਾਪਰੇ ਸੜਕ ਹਾਦਸੇ 'ਚ ਇਕ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਬੱਚਿਆਂ ਦੇ ਖਾਣ ਵਾਲੀਆਂ ਗੋਲੀਆਂ-ਟਾਫੀਆਂ ਤੇ ਹੋਰ ਖਾਣ ਵਾਲੀਆਂ ਚੀਜ਼ਾਂ ਦੁਕਾਨਾਂ 'ਤੇ ਸਪਲਾਈ ਕਰਨ ਦਾ ਕੰਮ ਕਰਦਾ ਨੇੜਲੇ ਪਿੰਡ ਰਟੋਲਾਂ ਦਾ ਵਸਨੀਕ ਕਰੀਬ 29 ਸਾਲਾ ਨੌਜਵਾਨ ਨਜ਼ੀਰ ਅਹਿਮਦ ਖਾਂ ਪੁੱਤਰ ਨਵਾਬ ਖਾਂ ਰੋਜ਼ਾਨਾ ਵਾਂਗ ਅੱਜ ਵੀ ਜਦੋਂ ਆਪਣੇ ਮੋਟਰਸਾਈਕਲ 'ਤੇ ਇਲਾਕੇ 'ਚ ਗੋਲੀਆਂ-ਟਾਫੀਆਂ ਸਪਲਾਈ ਕਰ ਰਿਹਾ ਸੀ ਤਾਂ ਲੁਧਿਆਣਾ ਰੋਡ 'ਤੇ ਦੁਲਮਾਂ ਪਿੰਡ ਨੇੜੇ ਇਕ ਵਾਹਨ ਦੀ ਲਪੇਟ 'ਚ ਆਉਣ ਕਾਰਨ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ। ਉਸਨੂੰ ਲੋਕਾਂ ਨੇ ਤੁਰੰਤ ਸਿਵਲ ਹਸਪਤਾਲ ਵਿਖੇ ਲਿਆਂਦਾ, ਜਿਥੇ ਡਾਕਟਰਾਂ ਨੇ ਉਸਨੂੰ ਬਚਾਉਣ ਲਈ ਕਾਫੀ ਜੱਦੋ-ਜਹਿਦ ਕੀਤੀ ਪਰ ਗੰਭੀਰ ਜ਼ਖਮੀ ਨਜ਼ੀਰ ਖਾਂ ਜ਼ਖਮਾਂ ਦੀ ਤਾਬ ਨਾ ਝੱਲਦਾ ਹੋਇਆ ਦਮ ਤੋੜ ਗਿਆ।
