ਅਣਪਛਾਤੇ ਵਾਹਨ ਦੀ ਟੱਕਰ ਨਾਲ ਇਕ ਮੋਟਰਸਾਈਕਲ ਸਵਾਰ ਹਲਾਕ, 2 ਜ਼ਖਮੀ
Friday, Jun 09, 2017 - 07:56 AM (IST)
ਧਨੌਲਾ(ਰਵਿੰਦਰ)—ਦੇਰ ਸ਼ਾਮ ਅਣਪਛਾਤੇ ਵਾਹਨ ਵੱਲੋਂ ਟੱਕਰ ਮਾਰ ਦੇਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ 2 ਜ਼ਖਮੀ ਹੋ ਗਏ। ਥਾਣੇਦਾਰ ਜਰਨੈਲ ਸਿੰਘ ਨੇ ਦੱਸਿਆ ਕਿ ਕੁਲਵੀਰ ਸਿੰਘ ਵਾਸੀ ਹਸਨਪੁਰ, ਸਿਮਰਨ ਸਿੰਘ ਵਾਸੀ ਦੇਹ ਕਲਾਂ, ਬਿਕਰਮ ਸਿੰਘ ਵਾਸੀ ਅਕੋਈ ਸਾਹਿਬ ਮੋਟਰਸਾਈਕਲ 'ਤੇ ਸੰਗਰੂਰ ਤੋਂ ਬਰਨਾਲਾ ਜਾ ਰਹੇ ਸਨ। ਜਦੋਂ ਉਹ ਦੁੱਧ ਵਾਲੀ ਫੈਕਟਰੀ ਬਡਬਰ ਕੋਲ ਪੁੱਜੇ ਤਾਂ ਉਨ੍ਹਾਂ ਨੂੰ ਕਿਸੇ ਅਣਪਛਾਤੇ ਵਾਹਨ ਨੇ ਪਿੱਛਿਓਂ ਟੱਕਰ ਮਾਰ ਦਿੱਤੀ, ਜਿਸ ਕਾਰਨ ਬਿਕਰਮ ਸਿੰਘ ਦੀ ਮੌਤ ਹੋ ਗਈ ਅਤੇ ਕੁਲਵੀਰ ਸਿੰਘ ਤੇ ਸਿਮਰਨ ਸਿੰਘ ਜ਼ਖਮੀ ਹੋ ਗਏ। ਅਣਪਛਾਤੇ ਵਾਹਨ ਚਾਲਕ ਖਿਲਾਫ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
