50 ਪੇਟੀਅਾਂ ਸ਼ਰਾਬ ਸਣੇ 1 ਕਾਬੂ, 2 ਫਰਾਰ
Monday, Jul 30, 2018 - 04:37 AM (IST)

ਭਦੌਡ਼, (ਰਾਕੇਸ਼)– ਸੀ. ਆਈ. ਏ. ਸਟਾਫ ਹੰਢਿਆਇਆ ਨੇ ਡਰੇਨ ਦੇ ਪੁਲ ਪਿੰਡ ਨੈਣੇਵਾਲਾ ਕੋਲੋਂ ਇਨੋਵਾ ਕਾਰ ’ਚੋਂ 50 ਪੇਟੀਅਾਂ ਸ਼ਰਾਬ (ਹਰਿਆਣਾ) ਫਡ਼੍ਹਨ ’ਚ ਸਫਲਤਾ ਪ੍ਰਾਪਤ ਕੀਤੀ ਹੈ। ਥਾਣਾ ਭਦੌਡ਼ ਦੇ ਹੈੱਡ ਮੁਨਸ਼ੀ ਰਣਜੀਤ ਸਿੰਘ ਨੇ ਦੱਸਿਆ ਕਿ ਹਰਪ੍ਰੀਤ ਸਿੰਘ ਪੁੱਤਰ ਮਲਕੀਤ ਸਿੰਘ, ਦਲੀਪ ਸਿੰਘ ਪੁੱਤਰ ਮਲਕੀਤ ਸਿੰਘ, ਕੁਲਵਿੰਦਰ ਸਿੰਘ ਪੁੱਤਰ ਸਾਧੂ ਸਿੰਘ ਦੀ ਇਨੋਵਾ ਕਾਰ ਨੂੰ ਸੀ. ਆਈ. ਏ. ਸਟਾਫ ਦੇ ਏ. ਐੱਸ. ਆਈ. ਰਣਧੀਰ ਸਿੰਘ ਨੇ ਡਰੇਨ ਦੇ ਪੁਲ ਨੈਣੇਵਾਲਾ ਕੋਲ ਰੋਕ ਕੇ ਤਲਾਸ਼ੀ ਲਈ ਤਾਂ ਉਸ ’ਚੋਂ 50 ਪੇਟੀਅਾਂ ਸ਼ਰਾਬ (ਹਰਿਆਣਾ) ਬਰਾਮਦ ਹੋਈ। ਇਸ ਸਬੰਧੀ ਥਾਣਾ ਭਦੌਡ਼ ਵਿਖੇ ਹਰਪ੍ਰੀਤ ਸਿੰਘ, ਦਲੀਪ ਸਿੰਘ ਅਤੇ ਕੁਲਵਿੰਦਰ ਸਿੰਘ ਵਾਸੀ ਭਦੌਡ਼ ਖਿਲਾਫ ਪਰਚਾ ਦਰਜ ਕਰ ਲਿਆ ਗਿਆ ਹੈ। ਹਰਪ੍ਰੀਤ ਸਿੰਘ, ਕੁਲਵਿੰਦਰ ਸਿੰਘ ਭੱਜਣ ਵਿਚ ਸਫਲ ਹੋ ਗਏ ਅਤੇ ਦਲੀਪ ਸਿੰਘ ਪੁੱਤਰ ਮਲਕੀਤ ਸਿੰਘ ਕਾਬੂ ਕਰ ਲਿਆ ਹੈ।