ਲੱਖਾਂ ਦੀ ਹੈਰੋਇਨ ਸਣੇ 1 ਗ੍ਰਿਫਤਾਰ

Saturday, Jun 29, 2019 - 06:16 PM (IST)

ਲੱਖਾਂ ਦੀ ਹੈਰੋਇਨ ਸਣੇ 1 ਗ੍ਰਿਫਤਾਰ

ਮੋਗਾ (ਆਜ਼ਾਦ)— ਸੀ.ਆਈ.ਏ. ਸਟਾਫ ਮੋਗਾ ਨੇ ਇਕ ਸਮੱਗਲਰ ਨੂੰ ਕਾਬੂ ਕਰ ਕੇ ਉਸ ਕੋਲੋਂ ਲੱਖਾਂ ਰੁਪਏ ਦੀ ਹੈਰੋਇਨ ਅਤੇ 55 ਹਜ਼ਾਰ ਰੁਪਏ ਬਰਾਮਦ ਕੀਤੇ ਹਨ। ਕਥਿਤ ਸਮੱਗਲਰ ਖਿਲਾਫ ਧਰਮਕੋਟ ਪੁਲਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ।

ਇਸ ਸਬੰਧੀ ਸੀ.ਆਈ.ਏ. ਸਟਾਫ ਮੋਗਾ ਦੇ ਇੰਚਾਰਜ ਇੰਸਪੈਕਟਰ ਤ੍ਰਿਲੋਚਨ ਸਿੰਘ ਨੇ ਦੱਸਿਆ ਕਿ ਜਦ ਉਹ ਡੀ.ਐੱਸ.ਪੀ. ਧਰਮਕੋਟ ਰਛਪਾਲ ਸਿੰਘ ਦੀ ਅਗਵਾਈ 'ਚ ਪੁਲਸ ਮੁਲਾਜ਼ਮਾਂ ਨਾਲ ਇਲਾਕੇ 'ਚ ਗਸ਼ਤ ਕਰਦੇ ਹੋਏ ਜਲਾਲਾਬਾਦ ਪੂਰਬੀ ਤ੍ਰਿਕੋਣੀ ਕੋਲ ਪਹੁੰਚੇ ਤਾਂ ਨਾਕਾਬੰਦੀ ਦੌਰਾਨ ਇਕ ਕਾਰ ਨੂੰ ਰੋਕਿਆ, ਜਿਸ ਨੂੰ ਧਰਮਿੰਦਰ ਸਿੰਘ ਉਰਫ ਫੌਜੀ ਨਿਵਾਸੀ ਪਿੰਡ ਖਲਚੀਆਂ ਕਦੀਮ (ਫਿਰੋਜ਼ਪੁਰ) ਚਲਾ ਰਿਹਾ ਸੀ। ਤਲਾਸ਼ੀ ਦੌਰਾਨ ਉਸ ਕੋਲੋਂ 260 ਗ੍ਰਾਮ ਹੈਰੋਇਨ, ਜਿਸ ਦੀ ਕੀਮਤ 12-13 ਲੱਖ ਰੁਪਏ ਦੇ ਕਰੀਬ ਦੱਸੀ ਜਾ ਰਹੀ ਹੈ, ਦੇ ਇਲਾਵਾ ਹੈਰੋਇਨ ਵਿਕਰੀ ਦੇ 55 ਹਜ਼ਾਰ ਰੁਪਏ ਨਕਦੀ ਬਰਾਮਦ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਕਥਿਤ ਸਮੱਗਲਰ ਦਾ ਪਿਤਾ ਦੇਸਰਾਜ ਅਤੇ ਉਸ ਦਾ ਭਰਾ ਪਹਿਲਾਂ ਹੀ ਹੈਰੋਇਨ ਸਮੱਗਲਿੰਗ ਦੇ ਮਾਮਲੇ 'ਚ ਫਿਰੋਜ਼ਪੁਰ ਦੀ ਜੇਲ 'ਚ ਬੰਦ ਹਨ। ਉਨ੍ਹਾਂ ਦੱਸਿਆ ਕਿ ਧਰਮਿੰਦਰ ਸਿੰਘ ਫੌਜੀ ਜ਼ਿਲੇ ਦੇ ਵੱਖ-ਵੱਖ ਸ਼ਹਿਰਾਂ ਅਤੇ ਪਿੰਡਾਂ ਵਿਚ ਹੈਰੋਇਨ ਸਪਲਾਈ ਕਰਦਾ ਸੀ ਅਤੇ ਅੱਜ ਵੀ ਉਹ ਇਲਾਕੇ ਵਿਚ ਹੈਰੋਇਨ ਸਪਲਾਈ ਕਰਨ ਲਈ ਘੁੰਮ ਰਿਹਾ ਸੀ। ਅੱਜ ਕਥਿਤ ਸਮੱਗਲਰ ਨੂੰ ਮਾਣਯੋਗ ਅਦਾਲਤ 'ਚ ਪੇਸ਼ ਕੀਤਾ ਜਾਵੇਗਾ।


author

Baljit Singh

Content Editor

Related News