ਪਿੰਡ ਵਾਲਿਆਂ ਨੇ ਫੜ੍ਹਿਆ 108 ਐਂਬੂਲੈਂਸ ਦਾ ਨਸ਼ੇੜੀ ਫਾਰਮਸਿਸਟ, ਕੱਢਿਆ ਜਲੂਸ (ਵੀਡੀਓ)
Monday, Nov 11, 2019 - 04:37 PM (IST)
ਲੁਧਿਆਣਾ (ਨਰਿੰਦਰ) : ਲੁਧਿਆਣਾ ਦੇ ਪਿੰਡ ਤਲਵੰਡੀ ਦੇ ਸਰਪੰਚ ਨੇ ਪਿੰਡ ਵਾਸੀਆਂ ਨਾਲ ਮਿਲ ਕੇ 108 ਐਂਬੂਲੈਂਸ ਦੇ ਫਾਰਮਸਿਸਟ ਨੂੰ ਚਿੱਟੇ ਸਮੇਤ ਰੰਗੇ ਹੱਥੀਂ ਕਾਬੂ ਕੀਤਾ ਹੈ। ਜਾਣਕਾਰੀ ਮੁਤਾਬਕ ਸਰਪੰਚ ਨੇ ਦੱਸਿਆ ਕਿ ਉਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਉਕਤ ਫਾਰਮਸਿਸਟ ਐਂਬੂਲੈਂਸ 'ਚ ਨਸ਼ਾ ਲੁਕੋ ਕੇ ਲਿਆਉਂਦਾ ਸੀ, ਜਿਸ ਤੋਂ ਬਾਅਦ ਤਲਾਸ਼ੀ ਲੈਣ 'ਤੇ ਉਸ ਕੋਲੋਂ ਨਸ਼ਾ ਬਰਾਮਦ ਕੀਤਾ ਗਿਆ। ਪਿੰਡ ਵਾਸੀਆਂ ਨੇ ਇਸ ਘਟਨਾ ਨੂੰ ਕੈਮਰੇ 'ਚ ਕੈਦ ਕਰ ਲਿਆ ਤੇ ਮੌਕੇ 'ਤੇ ਪੁਲਸ ਨੂੰ ਸੂਚਿਤ ਕਰ ਦਿੱਤਾ। ਪੁਲਸ ਅਧਿਕਾਰੀਆਂ ਨੇ ਦੱਸਆਿ ਕਿ ਉਕਤ ਫਾਰਮਸਿਸਟ ਨਸ਼ਾ ਕਰਨ ਦਾ ਆਦੀ ਹੈ ਤੇ ਉਸ ਨੇ ਹੀ ਨਸ਼ਾ ਖਰੀਦਿਆ ਸੀ ਪਰ ਉਸ ਨੇ ਇਹ ਨਸ਼ਾ ਕਿਸ ਵਿਅਕਤੀ ਤੋਂ ਖਰੀਦਿਆ, ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।