ਸੁਖਪਾਲ ਸਿੰਘ ਖਹਿਰਾ ਦਾ ਸਿਆਸੀ ਸਫਰ

Tuesday, Jan 10, 2017 - 02:43 PM (IST)

 ਸੁਖਪਾਲ ਸਿੰਘ ਖਹਿਰਾ ਦਾ ਸਿਆਸੀ ਸਫਰ
ਜਲੰਧਰ : ਆਮ ਆਦਮੀ ਪਾਰਟੀ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਦਾ ਜਨਮ 13 ਜਨਵਰੀ, 1965 ''ਚ ਹੋਇਆ ਸੀ। ਉਹ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਮੈਂਬਰ ਰਹੇ ਹਨ ਤੇ 2007 ਤੋਂ 2012 ਤੱਕ ਭੁਲੱਥ ਤੋਂ ਵਿਧਾਇਕ ਰਹੇ ਹਨ। ਸੁਖਪਾਲ ਦਾ ਸਿਆਸੀ ਕਰੀਅਰ 1994 ਤੋਂ ਸ਼ੁਰੂ ਹੋਇਆ ਤੇ ਪਹਿਲੀ ਵਾਰ ਕਪੂਰਥਲਾ ਜ਼ਿਲੇ ਦੇ ਪਿੰਡ ਰਾਮਗੜ੍ਹ ਤੋਂ ਪੰਚਾਇਤ ਮੈਂਬਰ ਚੁਣੇ ਗਏ। 1997 ''ਚ ਖਹਿਰਾ ਨੇ ਯੂਥ ਕਾਂਗਰਸ ਜੁਆਇਨ ਕੀਤੀ ਤੇ ਪੰਜਾਬ ਯੂਥ ਕਾਂਗਰਸ ਦੇ ਉਪ ਮੁਖੀ ਚੁਣੇ ਗਏ। ਇਸ ਦੇ ਬਾਅਦ 1999 ''ਚ ਉਨ੍ਹਾਂ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਕੱਤਰ ਦੇ ਰੂਪ ''ਚ ਜ਼ਿੰਮੇਵਾਰੀ ਦਿੱਤੀ ਗਈ। 25 ਦਸੰਬਰ, 2015 ''ਚ ਉਨ੍ਹਾਂ ਨੇ ਕਾਂਗਰਸ ਤੋਂ ਅਸਤੀਫ ਦੇ ਦਿੱਤਾ ਤੇ ਆਮ ਆਦਮੀ ਪਾਰਟੀ ਦੀ ਮੈਂਬਰਸ਼ਿਪ ਲਈ। 2017 ਦੀਆਂ ਵਿਧਾਨ ਸਭਾ ਚੋਣਾਂ ''ਚ ਆਮ ਆਦਮੀ ਪਾਰਟੀ ਇਨ੍ਹਾਂ ਨੂੰ ਮਜ਼ਬੂਤ ਉਮੀਦਵਾਰ ਦੇ ਰੂਪ ''ਚ ਦੇਖ ਰਹੀ ਹੈ।
 

author

Babita Marhas

News Editor

Related News