ਪੰਜਾਬ ''ਚ ਪਈਆਂ ਵੋਟਾਂ ਤੋਂ ਬਾਅਦ ਨਤੀਜਿਆਂ ਦੀ ਕੈਲਕੂਲੇਸ਼ਨ ਵਿਚ ਜੁੱਟੇ ਉਮੀਦਵਾਰ

02/07/2017 10:00:05 AM

ਜਲੰਧਰ : ਵਿਧਾਨ ਸਭਾ ਚੋਣਾਂ ਲਈ ਚੋਣ ਜ਼ਾਬਤਾ ਲਾਗੂ ਹੋਣ ਤੋਂ ਠੀਕ ਇਕ ਮਹੀਨੇ ਬਾਅਦ ਚੋਣ ਪ੍ਰਕਿਰਿਆ ਸ਼ਨੀਵਾਰ ਨੂੰ ਖਤਮ ਹੋ ਗਈ ਹੈ ਪਰ 117 ਸੀਟਾਂ ਲਈ 1145 ਉਮੀਦਵਾਰਾਂ ਦੀ ਸਿਆਸੀ ਕਿਸਮਤ ਈ. ਵੀ. ਐੱਮ. ਮਸ਼ੀਨਾਂ ਵਿਚ ਬੰਦ ਹੋਣ ਤੋਂ ਬਾਅਦ ਹੁਣ ਫੈਸਲਾ 37 ਦਿਨ ਬਾਅਦ ਮਤਲਬ 11 ਮਾਰਚ ਨੂੰ ਆਵੇਗਾ। ਇੰਨੇ ਦਿਨਾਂ ਵਿਚ ਉਮੀਦਵਾਰਾਂ ਦੇ ਕੋਲ ਆਪਣੇ ਪਰਿਵਾਰ ਨੂੰ ਦੇਣ ਤੋਂ ਬਾਅਦ ਜੋ ਸਮਾਂ ਬਚੇਗਾ, ਉਸ ਵਿਚ ਵਰਕਰਾਂ ਜਾਂ ਹੋਰ ਹਮਾਇਤੀਆਂ ਨੂੰ ਮਿਲਣ ਦਾ ਪ੍ਰੋਗਰਾਮ ਹੈ ਪਰ ਜ਼ਿਆਦਾ ਸਮਾਂ ਚੋਣ ਨਤੀਜੇ ਨੂੰ ਲੈ ਕੇ ਚਰਚਾ ਹੋਣ ''ਤੇ ਹੀ ਲੱਗੇਗਾ, ਜਿਸ ਦੀ ਸ਼ੁਰੂਆਤ ਵੋਟਾਂ ਖਤਮ ਹੋਣ ਤੋਂ ਬਾਅਦ ਹੀ ਹੋ ਗਈ ਸੀ ਅਤੇ ਐਤਵਾਰ ਨੂੰ ਵੀ ਦਿਨ ਭਰ ਜਾਰੀ ਰਹੀ। ਉਮੀਦਵਾਰਾਂ ਨੇ ਬੂਥ ਵਾਈਜ਼ ਹੋਈ ਵੋਟਿੰਗ ਦੀ ਡਿਟੇਲ ਲਈ ਅਤੇ ਪੋਲਿੰਗ ਏਜੰਟਾਂ ਜਾਂ ਬਹਾਰ ਬੂਥ ''ਤੇ ਬੈਠੇ ਲੋਕਾਂ ਤੋਂ ਆਪਣੇ ਪ੍ਰਤੀ ਰਹੇ ਰੁਝਾਨ ਦੀ ਜਾਣਕਾਰੀ ਦਿੱਤੀ। ਹਾਲਾਂਕਿ ਪਾਰਟੀ ਦੇ ਸਮਰਥਕ ਤਾਂ ਚੰਗਾ ਹੀ ਦੱਸਣਗੇ। ਜੋ ਗੱਲ ਉਮੀਦਵਾਰਾਂ ਨੂੰ ਵੀ ਪਤਾ ਹੈ, ਜਿਸ ਕਾਰਨ ਉਨ੍ਹਾਂ ਨੇ ਵੱਖ-ਵੱਖ ਇਲਾਕਿਆਂ ਵਿਚ ਗੈਰ-ਰਾਜਨੀਤਕ ਲੋਕਾਂ ਨੂੰ ਫੋਨ ਕਰਕੇ ਉਥੇ ਚੋਣਾਂ ਦੌਰਾਨ ਰਹੇ ਮਾਹੌਲ ਬਾਰੇ ਵੀ ਗੱਲ ਕੀਤੀ। ਇਸ ਦੌਰਾਨ ਉਮੀਦਵਾਰਾਂ ਨੂੰ ਉਨ੍ਹਾਂ ਦੇ ਵਿਰੋਧ ਵਿਚ ਚੱਲੇ ਕਈ ਨਜ਼ਦੀਕੀਆਂ ਬਾਰੇ ਪਤਾ ਲੱਗਾ ਅਤੇ ਕਈ ਥਾਈਂ ਸ਼ਰਾਬ ਅਤੇ ਪੈਸਿਆਂ ਦੇ ਜ਼ੋਰ ''ਤੇ ਵਿਰੋਧੀਆਂ ਵੱਲੋਂ ਵੋਟਾਂ ਖਰੀਦਣ ਦਾ ਖੁਲਾਸਾ ਹੋਇਆ। ਖਾਸ ਗੱਲ ਇਹ ਰਹੀ ਕਿ ਫੀਡਬੈਕ ਦੇ ਆਧਾਰ ''ਤੇ ਦੂਜੇ ਦੀਆਂ ਕਮੀਆਂ ਕੱਢ ਕੇ ਹਰ ਕੋਈ ਉਮੀਦਵਾਰ ਆਪਣੀ ਜਿੱਤ ਅਤੇ ਲੀਡ ਨੂੰ ਲੈ ਕੇ ਹਰ ਕੋਈ ਦਾਅਵੇ ਕਰਦਾ ਨਜ਼ਰ ਆਇਆ।

Babita Marhas

News Editor

Related News