ਵਿਧਾਇਕ ਸੁਖਬੀਰ ਸਿੰਘ ਬਾਦਲ ਦੀ ਆਪਣੇ ਕਾਰਜਕਾਲ ਦੀ ਰਿਪੋਰਟ ਕਾਰਡ

01/07/2017 3:16:03 PM

ਜਲਾਲਾਬਾਦ — ਚੋਣਾਂ ''ਚ ਜਿੱਤਣ ਲਈ ਪਾਰਟੀ ਦੇ ਵਿਧਾਇਕਾਂ ਵਲੋਂ ਬਹੁਤ ਸਾਰੇ ਵਾਅਦੇ ਕੀਤੇ ਜਾਂਦੇ ਹਨ ਜਿਨ੍ਹਾਂ ਨੂੰ ਕਈ ਤਾਂ ਆਪਣੇ ਕਾਰਜਕਾਲ ਦੇ ਦੌਰਾਨ ਪੂਰੇ ਕਰਦੇ ਹਨ ਅਤੇ ਕਈ ਅਧੂਰੇ ਹੀ ਰਹਿ ਜਾਂਦੇ ਹਨ। ਆਓ ਜਾਣਦੇ ਹਾਂ ਸੁਖਬੀਰ ਸਿੰਘ ਬਾਦਲ ਦੇ ਕਾਰਜਕਾਲ ਦੀ ਰਿਪੋਰਟ ਕਾਰਡ ਦੇ ਬਾਰੇ।

ਵਾਅਦੇ 
ਨਵਾਂ ਵੱਡਾ ਅਸਪਤਾਲ, ਕੁੜੀਆਂ ਲਈ ਕਾਲਜ, ਮੁਕਤਸਰ ਸਰਕੂਲਰ ਰੋਡ ''ਤੇ ਫਲਾਈਓਵਰ, ਸੇਮ ਨਾਲੇ ''ਤੇ ਸਲੈਬ ਪਾਉਣਾ, ਹਾਈਟੈਂਸ਼ਨ ਤਾਰਾਂ ਨੂੰ ਬਾਹਰ ਕੱਢਣਾ, ਬਾਈਪਾਸ ਕੱਢਣਾ, ਰਾਈਸ ਹੱਬ ਬਣਾਉਣਾ, ਸਟੇਡੀਅਮ ਦਾ ਨਿਰਮਾਣ ਕਰਵਾਉਣਾ ਅਤੇ ਨਵੀਂ ਅਨਾਜ ਮੰਡੀ ਬਣਾਉਣਾ।
ਵਿਧਾਇਕ ਦੇ ਦਾਅਵੇ
ਵਿਧਾਇਕ ਸੁਖਬੀਰ ਸਿੰਘ ਬਾਦਲ ਦਾ ਦਾਅਵਾ ਹੈ ਕਿ ਸਾਢੇ ਸੱਤ ਸਾਲਾਂ ''ਚ ਸ਼ਹਿਰ ਅਤੇ ਪਿੰਡਾ ਦੇ ਲਈ ਤਕਰੀਬਨ 1200 ਕਰੋੜ ਰੁਪਏ ਦਾ ਫੰਡ ਜਾਰੀ ਕਰਵਾਇਆ ਹੈ ਜਿਨ੍ਹਾਂ ''ਚ ਤਿੰਨ ਸਕੂਲ ਦੀਆਂ ਬਿਲਡਿੰਗ ਕੁੜੀਆਂ ਦਾ ਕਾਲਜ, ਮਲਟੀਪਰਪਜ਼ ਸਟੇਡੀਅਮ, ਪਿੰਡਾ ''ਚ ਆਰ. ਓ. ਸਿਸਟਮ, ਸੀਸੀ ਫਲੋਰਿੰਗ, ਨਵੇਂ ਹਸਪਤਾਲ ਅਤੇ ਸ਼ਹਿਰ ਦੀਆਂ ਕਈ ਸੜਕਾਂ ਦਾ ਨਿਰਮਾਣ ਕਰਵਾਇਆ ਅਤੇ ਸੀਵਰੇਜ ਦੇ ਸਿਸਟਮ ਨੂੰ 100 ਫੀਸਦੀ ਬਣਾਇਆ ਜਦੋਂ ਕਿ ਕਾਂਗਰਸ ਸਰਕਾਰ ਦੇ ਸਮੇਂ ਵਿਕਾਸ ਨਾ-ਬਰਾਬਰ ਹੀ ਸਨ। ਇਸ ਦੇ ਨਾਲ ਹੀ ਵਰਲਡ ਕਬੱਡੀ ਕਰਵਾ ਕੇ ਜਲਾਲਾਬਾਦ ਦਾ ਨਾਂ ਪੂਰੀ ਦੁਨੀਆਂ ''ਚ ਚਮਕਾ ਦਿੱਤਾ ਹੈ। ਜਲਾਲਾਬਾਦ ਦੀ ਵਿਧਾਨ ਸਭਾ ਸੀਟ ''ਤੇ ਹਮੇਸ਼ਾ ਹੀ ਜਾਤੀਵਾਦ ਨੂੰ ਲੈ ਕੇ ਰਾਜਨੀਤਕ ਲਾਭ ਮਿਲਦਾ ਰਿਹਾ ਹੈ। ਜਿਸ ਦੇ ਤਹਿਤ ਜ਼ਿਆਦਾਤਰ ਚੋਣਾਂ ''ਚ ਅਕਾਲੀ ਦਲ ਹੀ ਜਿੱਤ ਪ੍ਰਾਪਤ ਕਰਦਾ ਰਿਹਾ ਹੈ। ਇਸ ਦੀ ਮਿਸਾਲ 2009 ਅਤੇ 2012 ''ਚ ਜੇਤੂ ਰਹੇ ਸੁਖਬੀਰ ਸਿੰਘ ਬਾਦਲ, ਜਿਨ੍ਹਾਂ ਨੂੰ ਰਾਏ ਸਿੱਖ ਬਰਾਦਰੀ ਦੇ ਨਾਲ-ਨਾਲ ਹੋਰ ਬਰਾਦਰੀਆਂ ਵੀ ਵੱਧ ਤੋਂ ਵੱਧ ਮਤਦਾਨ ਕਰਕੇ ਰਿਕਾਰਡ ਤੋੜ ਜਿੱਤ ਦੁਆ ਕੇ ਵਿਧਾਨ ਸਭਾ ''ਚ ਭੇਜ ਦੀਆਂ ਹਨ।
ਇਮਾਨਦਾਰੀ
ਕੁੜੀਆਂ ਦਾ ਕਾਲਜ ਬਣਿਆ, ਤਾਰਾਂ ਨੂੰ ਕੱਢਣ ਦਾ ਕੰਮ ਹੋਇਆ, ਸਟੇਡੀਅਮ ਬਣਿਆ, ਹਸਪਤਾਲ ਦੀ ਬਿਲਡਿੰਗ ਬਣੀ ਪਰ ਸਟਾਫ ਨਹੀਂ।
ਦਾਵੇਆਂ ਦੀ ਹਕੀਕਤ
ਉਪ ਮੁੱਖ-ਮੰਤਰੀ ਦਾ ਇਲਾਕਾ ਹੋਣ ਦੇ ਕਾਰਨ ਸ਼ੁਰੂਆਤੀ ਸਮੇਂ ''ਚ ਵਿਕਾਸ ਦੇ ਕੰਮ ਧੀਮੀ ਗਤੀ ਨਾਲ ਚਲ ਰਹੇ ਸਨ ਪਰ ਪਿਛਲੇ ਤਕਰੀਬਨ ਇਕ ਸਾਲ ਤੋਂ ਵਿਕਾਸ ਦੇ ਕੰਮਾਂ ''ਚ ਗਤੀ ਦੇਖਣ ਨੂੰ ਮਿਲੀ।

Related News