ਪੰਜਾਬ ''ਚ ਭ੍ਰਿਸ਼ਟਾਚਾਰ ਅਕਾਲੀ-ਭਾਜਪਾ ਦੀ ਦੇਣ : ਵੜੈਚ
Tuesday, Jan 24, 2017 - 12:02 PM (IST)
ਨਵਾਂਸ਼ਹਿਰ (ਮਨੋਰੰਜਨ) : ਆਮ ਆਦਮੀ ਪਾਰਟੀ (ਆਪ) ਦੇ ਪੰਜਾਬ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ ਨੇ ਕਿਹਾ ਕਿ ਆਗਾਮੀ ਵਿਧਾਨ ਸਭਾ ਚੋਣਾਂ ''ਚ ਅਕਾਲੀ-ਭਾਜਪਾ ਗੱਠਜੋੜ ਨੂੰ ਆਪਣੀ ਹਾਰ ਸਾਫ ਨਜ਼ਰ ਆ ਰਹੀ ਹੈ। ਵਿਧਾਨ ਸਭਾ ਹਲਕਾ ਨਵਾਂਸ਼ਹਿਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਚਰਨਜੀਤ ਸਿੰਘ ਚੰਨੀ ਦੇ ਚੋਣ ਪ੍ਰਚਾਰ ''ਚ ਪਹੁੰਚੇ ਗੁਰਪ੍ਰੀਤ ਸਿੰਘ ਵੜੈਚ ਨੇ ਕਿਹਾ ਕਿ ਪੰਜਾਬ ''ਚ ਭ੍ਰਿਸ਼ਟਾਚਾਰ ਤੇ ਨਸ਼ੇ ਲਈ ਅਕਾਲੀ-ਭਾਜਪਾ ਸਰਕਾਰ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ। ਪੰਜਾਬ ਦੀ ਜਨਤਾ ਇਨ੍ਹਾਂ ਨੂੰ ਸੱਤਾ ਤੋਂ ਪਾਸੇ ਕਰਨ ਦਾ ਪੂਰਾ ਮਨ ਬਣਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਸਰਵੇ ਦੱਸ ਰਹੇ ਹਨ ਕਿ ਆਮ ਆਦਮੀ ਪਾਰਟੀ 100 ਸੀਟਾਂ ਜਿੱਤ ਕੇ ਪੰਜਾਬ ''ਚ ਸਰਕਾਰ ਬਣਾਉਣ ਜਾ ਰਹੀ ਹੈ। ਆਮ ਆਦਮੀ ਪਾਰਟੀ ਦਾ ਕਿਸ ਪਾਰਟੀ ਨਾਲ ਮੁਕਾਬਲਾ ਹੈ ਸਵਾਲ ''ਤੇ ਜਵਾਬ ਦਿੰਦੇ ਹੋਏ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਇਸ ਵਾਰ ਪੰਜਾਬ ''ਚ ''ਆਪ'' ਦਾ ਮੁਕਾਬਲਾ ਪੰਜਾਬ ''ਚ ਚੋਣ ਲੜ ਰਹੀਆਂ ਸਾਰੀਆਂ ਸਿਆਸੀ ਪਾਰਟੀਆਂ ਨਾਲ ਹੈ। ਦੋਆਬਾ ''ਚ ਐੱਨ. ਆਰ. ਆਈ. ਵਿੰਗ ਦੇ ਵਰਕਰ ਹਰ ਪਿੰਡ ''ਚ ਜਾ ਕੇ ਪਾਰਟੀ ਦਾ ਪ੍ਰਚਾਰ ਕਰ ਰਹੇ ਹਨ, ਇਸ ਲਈ ਪਾਰਟੀ ਦਾ ਮਾਲਵਾ ਤੋਂ ਦੋਆਬਾ ਤੇ ਮਾਝਾ ''ਚ ਵਧੀਆ ਰਿਜ਼ਲਟ ਹੋਵੇਗਾ। ਮੁੱਖ ਮੰਤਰੀ ਦੇ ਅਹੁਦੇ ਦੇ ਸਵਾਲ ''ਤੇ ਗੁਰਪ੍ਰੀਤ ਨੇ ਝਿਜਕਦੇ ਹੋਏ ਕਿਹਾ ਕਿ ਉਹ ਪੰਜਾਬ ਦਾ ਹੀ ਹੋਵੇਗਾ, ਜਿਸ ਨੂੰ ਵਿਧਾਇਕ ਬਹੁਮਤ ਨਾਲ ਚੁਣਨਗੇ।
