ਰਿਹਾਇਸ਼ੀ ਇਲਾਕਿਆਂ ’ਚੋਂ ਤਡ਼ਕਸਾਰ ਉਠਾਏ ਪਸ਼ੂ

09/19/2018 2:14:41 AM

ਅੰਮ੍ਰਿਤਸਰ,   (ਵਡ਼ੈਚ)-  ਨਗਰ ਨਿਗਮ ਦੇ ਸਿਹਤ ਵਿਭਾਗ ਨੇ ਤਡ਼ਕਸਾਰ ਕਾਰਵਾਈ ਕਰਦਿਆਂ ਨਿਗਮ ਦੀ ਹੱਦ ਦੇ ਰਿਹਾਇਸ਼ੀ ਇਲਾਕਿਆਂ ਵਿਚੋਂ ਪਸ਼ੂਆਂ ਨੂੰ ਉਠਾ ਕੇ ਨਿਗਮ ਅਹਾਤੇ ਵਿਚ ਲਿਆਂਦਾ।
ਸ਼ਿਕਾਇਤਾਂ ਦੇ ਅਧਾਰ ’ਤੇ ਭਾਜਪਾ ਆਗੂ ਦੇ ਘਰ ਇਸਲਾਮਾਬਾਦ ਵਿਚ 4 ਗਊਆਂ ਨੂੰ ਕਾਬੂ ਕੀਤਾ ਗਿਆ। ਇਸ ਤੋਂ ਇਲਾਵਾ ਦੁਰਗੇ ਦੀ ਡੇਅਰੀ ਵਿਚੋਂ ਵੀ ਪਸ਼ੂ ਉਠਾਏ ਗਏ। ਕਾਰਵਾਈ ਦੌਰਾਨ ਚੀਫ ਸੈਟਰੀ ਇੰਸਪੈਕਟਰ ਸਰਬਜੀਤ ਸਿੰਘ, ਸੈਂਟਰੀ ਇੰਸਪੈਕਟਰ ਕੇਵਲ ਕੁਮਾਰ, ਸੁਪਰਵਾਈਜਰ ਵਿਨੋਦ ਬਿੱਟਾ, ਰਵਿੰਦਰ ਕੁਮਾਰ, ਮੰਗਤ ਰਾਮ  ਵੀ ਮੌਜੂਦ ਸਨ।

 


Related News