ਪ੍ਰਵਾਸੀ ਮਜ਼ਦੂਰ ਨੇ ਪੱਥਰ ਕੱਟਣ ਵਾਲੇ ਕਟਰ ਨਾਲ ਵੱਢਿਆ ਅਾਪਣਾ ਗਲ਼ਾ, ਮੌਤ

09/19/2018 2:18:03 AM

ਅੰਮ੍ਰਿਤਸਰ,   (ਅਰੁਣ)-  ਪੁਲਸ ਚੌਕੀ ਫੈਜ਼ਪੁਰਾ ਅਧੀਨ ਪੈਂਦੇ ਖੇਤਰ ਗਲੀ ਬਖਸ਼ੀਸ਼ ਸਿੰਘ ਵਾਲੀ ਨਵੀਂ ਅਾਬਾਦੀ ਫੈਜ਼ਪੁਰਾ ਦੇ ਕਿਰਾਏ ਦੇ ਇਕ ਮਕਾਨ ’ਚ ਰਹਿ ਰਹੇ ਪ੍ਰਵਾਸੀ ਮਜ਼ਦੂਤੀ ਰਾਤ ਕਟਰ ਨਾਲ ਗਲ਼ਾ ਕੱਟ ਕੇ ਆਪਣੀ ਜੀਵਨ-ਲੀਲਾ ਖਤਮ ਕਰ ਲਈ। ਘਟਨਾ ਦੀ ਸੂਚਨਾ ਮਿਲਦਿਆਂ ਏ. ਸੀ. ਪੀ. ਨਾਰਥ ਸਮੇਤ ਪੁਲਸ ਪਾਰਟੀ ਮੌਕੇ ’ਤੇ ਪੁੱਜੀ। ਪੁਲਸ ਸੂਤਰਾਂ ਮੁਤਾਬਕ ਉੱਤਰ ਪ੍ਰਦੇਸ਼ ਵਾਸੀ 23 ਸਾਲਾ ਨੌਜਵਾਨ ਮੁੰਨਾ ਪੁੱਤਰ ਮਹਿੰਦਰ ਰਾਮ ਕਰੀਬ ਡੇਢ ਸਾਲ ਪਹਿਲਾਂ ਅੰਮ੍ਰਿਤਸਰ ਆਪਣੇ ਜੀਜੇ ਜੋਗਿੰਦਰਪਾਲ ਕੋਲ ਆਇਆ ਸੀ। ਦੋਵੇਂ ਇਕੱਠੇ ਇਕ ਕਮਰੇ ਵਿਚ ਰਹਿੰਦੇ ਸਨ। ਜੋਗਿੰਦਰਪਾਲ ਪੱਥਰ ਲਾਉਣ ਦਾ ਕੰਮ ਕਰਦਾ ਸੀ ਅਤੇ ਮੁੰਨਾ ਇਥੇ ਆਉਣ ਮਗਰੋਂ ਲੇਬਰ ਦਾ ਕੰਮ ਕਰਨ ਲੱਗ ਪਿਆ। ਮੁੰਨਾ ਦਾ ਜੀਜਾ ਕਰੀਬ 10 ਮਹੀਨੇ ਪਹਿਲਾਂ ਵਾਪਸ ਉੱਤਰ ਪ੍ਰਦੇਸ਼ ਚਲਾ ਗਿਆ ਤੇ ਮਈ ਮਹੀਨੇ ਹੀ ਮੁਡ਼ ਪੰਜਾਬ ਆਇਆ ਸੀ, ਜੋ ਦੋਆਬਾ ਆਟੋ ਮੋਬਾਇਲ ਨੇਡ਼ੇ ਵੱਖਰੇ ਕਮਰੇ ਵਿਚ ਰਹਿਣ ਲੱਗ ਪਿਆ। ਬੀਤੇ ਕੱਲ ਮੁੰਨਾ ਤੇ ਉਸ ਦੇ ਹੋਰ ਪ੍ਰਵਾਸੀ ਸਾਥੀਆਂ ਨੇ ਪੂਜਾ ਕਰਵਾਈ ਤੇ ਲੰਗਰ ਲਾਇਆ ਸੀ, ਜਿਸ ਵਿਚ ਉਸ ਦਾ ਜੀਜਾ ਜੋਗਿੰਦਰ ਵੀ ਆਇਆ ਤੇ ਸ਼ਾਮ ਨੂੰ ਵਾਪਸ ਚਲਾ ਗਿਆ। 
ਕਿਸ ਤਰ੍ਹਾਂ ਹੋਇਆ ਮੌਤ ਦਾ ਖੁਲਾਸਾ
ਦੇਰ ਰਾਤ ਅਚਾਨਕ ਮੁੰਨਾ ਦੇ ਨੇਡ਼ਲੇ ਪ੍ਰਵਾਸੀ ਗੁਅਾਂਢੀ ਦੇ ਲਡ਼ਕੇ ਨੇ ਜਾਲੀ ਰਾਹੀਂ ਦੇਖਿਆ ਤਾਂ ਮੁੰਨਾ ਖੂਨ ਨਾਲ ਲਥਪਥ ਪਿਆ ਸੀ, ਜਿਸ ਨੇ ਪੱਥਰ ਕੱਟਣ ਵਾਲੇ ਕਟਰ ਨਾਲ ਆਪਣਾ ਗਲ਼ਾ ਕੱਟ ਲਿਆ ਸੀ। ਮੁਹੱਲਾ ਵਾਸੀਆਂ ਨੇ ਤੁਰੰਤ ਇਸ ਦੀ ਇਤਲਾਹ ਪੁਲਸ ਨੂੰ ਕੀਤੀ ਸੀ।
ਅਕਸਰ ਤਣਾਅ ’ਚ ਰਹਿੰਦਾ ਸੀ ਮੁੰਨਾ
ਮੁੱਢਲੀ ਪੁੱਛਗਿੱਛ ਦਾ ਹਵਾਲਾ ਦਿੰਦਿਆਂ ਜਾਂਚ ਅਧਿਕਾਰੀ ਅਤੇ ਚੌਕੀ ਫੈਜ਼ਪੁਰਾ ਦੇ ਇੰਚਾਰਜ ਏ. ਐੱਸ. ਆਈ. ਸਤਪਾਲ ਸਿੰਘ ਨੇ ਦੱਸਿਆ ਕਿ ਮੁਹੱਲਾ ਵਾਸੀਅਾਂ ਮੁਤਾਬਕ ਮੁੰਨਾ ਅਕਸਰ ਤਣਾਅ ਵਿਚ ਰਹਿੰਦਾ ਸੀ ਤੇ ਸ਼ਰਾਬ ਪੀਣ ਤੋਂ ਇਲਾਵਾ ਕਦੇ-ਕਦੇ ਭੰਗ ਦਾ ਵੀ ਨਸ਼ਾ ਕਰ ਲੈਂਦਾ ਸੀ।


Related News