ਜ਼ਿਲਾ ਪ੍ਰੀਸ਼ਦ ਲਈ 483 ਅਤੇ ਪੰਚਾਇਤ ਸੰਮਤੀਆਂ ਲਈ 429 ਪੋਲਿੰਗ ਬੂਥਾਂ ''ਤੇ ਪੈਣਗੀਆਂ ਵੋਟਾਂ : ਜ਼ਿਲਾ ਚੋਣ ਅਫ਼ਸਰ

09/18/2018 4:54:02 PM

ਤਰਨਤਾਰਨ (ਰਾਜੂ) : ਜ਼ਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਆਮ ਚੋਣਾਂ-2018 ਦੀਆਂ ਤਿਆਰੀਆਂ ਸਬੰਧੀ ਜ਼ਿਲਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਤਰਨਤਾਰਨ ਪ੍ਰਦੀਪ ਕੁਮਾਰ ਸੱਭਰਵਾਲ ਨੇ ਅੱਜ ਸਮੂਹ ਰਿਟਰਟਿੰਗ ਅਤੇ ਸਹਾਇਕ ਰਿਟਰਨਿੰਗ ਅਫ਼ਸਰਾਂ ਨਾਲ ਮੀਟਿੰਗ ਕੀਤੀ। ਇਸ ਮੌਕੇ ਐੱਸ.ਡੀ.ਐੱਮ. ਤਰਨਤਾਰਨ ਸੁਰਿੰਦਰ ਸਿੰਘ ਅਤੇ ਐੱਸ.ਡੀ.ਐੱਮ. ਪੱਟੀ ਅਨੂਪ੍ਰੀਤ ਕੌਰ, ਜ਼ਿਲਾ ਮਾਲ ਅਫ਼ਸਰ ਅਰਵਿੰਦਰਪਾਲ ਸਿੰਘ, ਤਹਿਸੀਲਦਾਰ ਖਡੂਰ ਸਾਹਿਬ ਸੀਮਾ ਸਿੰਘ ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜ਼ਰ ਸਨ। ਉਨ੍ਹਾਂ ਦੱਸਿਆ ਕਿ ਚੋਣਾਂ ਦੀਆਂ ਤਿਆਰੀਆਂ ਮੁਕੰਮਲ ਕੀਤੀਆਂ ਜਾ ਰਹੀਆਂ ਹਨ ਅਤੇ ਜ਼ਿਲਾ ਪ੍ਰਸ਼ਾਸਨ ਪਾਰਦਰਸ਼ੀ ਤੇ ਨਿਰਪੱਖ ਚੋਣਾਂ ਕਰਵਾਉਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਜ਼ਿਲੇ ਵਿਚ ਕੁੱਲ 895 ਪੋਲਿੰਗ ਬੂਥ ਹਨ, ਜਿਨ੍ਹਾਂ ਵਿਚੋਂ ਜ਼ਿਲਾ ਪ੍ਰੀਸ਼ਦ ਲਈ 483 ਅਤੇ ਪੰਚਾਇਤ ਸੰਮਤੀਆਂ ਲਈ 429 ਪੋਲਿੰਗ ਬੂਥਾਂ 'ਤੇ ਵੋਟਾਂ ਪਾਈਆਂ ਜਾਣਗੀਆਂ। ਉਨ੍ਹਾਂ  ਕਿਹਾ ਕਿ ਸ਼ਾਂਤੀਪੂਰਵਕ ਤੇ ਸਫ਼ਲ ਚੋਣਾਂ ਕਰਵਾਉਣ ਲਈ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਹਨ।  ਬਲਾਕ ਤਰਨਤਾਰਨ ਵਿਚ 113 ਪੋਲਿੰਗ ਬੂਥਾਂ 'ਤੇ ਜ਼ਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਲਈ, 21 ਪੋਲਿੰਗ ਬੂਥਾਂ 'ਤੇ ਜ਼ਿਲਾ ਪ੍ਰੀਸ਼ਦ ਲਈ ਅਤੇ 28 ਪੋਲਿੰਗ ਬੂਥਾਂ 'ਤੇ ਬਲਾਕ ਸੰਮਤੀ ਲਈ ਵੋਟਾਂ ਪੈਣਗੀਆਂ। 

ਬਲਾਕ ਗੰਡੀਵਿੰਡ ਵਿਚ 33 ਪੋਲਿੰਗ ਬੂਥਾਂ 'ਤੇ ਜ਼ਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਲਈ ਅਤੇ 36 ਪੋਲਿੰਗ ਬੂਥਾਂ 'ਤੇ ਜ਼ਿਲਾ ਪ੍ਰੀਸ਼ਦ ਲਈ ਵੋਟਾਂ ਪੈਣਗੀਆਂ। ਬਲਾਕ ਪੱਟੀ ਵਿਚ 10 ਪੋਲਿੰਗ ਬੂਥਾਂ 'ਤੇ ਜ਼ਿਲਾ ਪ੍ਰੀਸ਼ਦ ਲਈ, 3 ਪੋਲਿੰਗ ਬੂਥਾਂ 'ਤੇ ਪੰਚਾਇਤ ਸੰਮਤੀ ਲਈ ਅਤੇ 1 ਪੋਲਿੰਗ ਬੂਥ 'ਤੇ ਦੋਵਾਂ ਲਈ ਵੋਟਾਂ ਪੈਣਗੀਆਂ। ਬਲਾਕ ਨੌਸ਼ਿਹਰਾਂ ਪੰਨੂਆਂ ਵਿਚ 68 ਪੋਲਿੰਗ ਬੂਥਾਂ 'ਤੇ ਜ਼ਿਲਾ ਪ੍ਰੀਸ਼ਦ ਲਈ ਅਤੇ 10 ਪੋਲਿੰਗ ਬੂਥਾਂ 'ਤੇ ਦੋਵਾਂ ਲਈ ਵੋਟਾਂ ਪੈਣਗੀਆਂ। ਉਨ੍ਹਾਂ ਦੱਸਿਆ ਕਿ ਬਲਾਕ ਭਿੱਖੀਵਿੰਡ ਵਿਚ 29 ਪੋਲਿੰਗ ਬੂਥਾਂ 'ਤੇ ਪੰਚਾਇਤ ਸੰਮਤੀ ਲਈ ਅਤੇ ਬਲਾਕ ਵਲਟੋਹਾ ਵਿਚ 21 ਪੋਲਿੰਗ ਬੂਥਾਂ 'ਤੇ ਪੰਚਾਇਤ ਸੰੰਮਤੀ ਲਈ ਵੋਟਾਂ ਪੈਣਗੀਆਂ। ਇਸ ਤੋਂ ਇਲਾਵਾ ਬਲਾਕ ਚੋਹਲਾ ਸਾਹਿਬ ਵਿਚ 69 ਪੋਲਿੰਗ ਬੂਥਾਂ 'ਤੇ ਜ਼ਿਲਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਲਈ ਵੋਟਾਂ ਪੈਣਗੀਆਂ। ਬਲਾਕ ਖਡੂਰ ਸਾਹਿਬ ਵਿਚ 122 ਪੋਲਿੰਗ ਬੂਥਾਂ 'ਤੇ ਜ਼ਿਲਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਲਈ ਵੋਟਾਂ ਪੈਣਗੀਆਂ। ਜ਼ਿਲਾ ਚੋਣ ਅਫ਼ਸਰ ਨੇ ਦੱਸਿਆ ਕਿ ਤਰਨਤਾਰਨ, ਖਡੂਰ ਸਾਹਿਬ, ਗੰਡੀਵਿੰਡ ਬਲਾਕਾਂ ਲਈ ਵਿਮਲ ਸੇਤੀਆ ਚੋਣ ਆਬਜ਼ਰਵ ਹੋਣਗੇ ਅਤੇ ਵਲਟੋਹਾ, ਭਿੱਖੀਵਿੰਡ, ਪੱਟੀ, ਨੌਸ਼ਹਿਰਾ ਪੰਨੂਆਂ ਲਈ ਕੇਸ਼ਵ ਹਿੰਗੋਨੀਆ ਚੋਣ ਆਬਜ਼ਰਵਰ ਹੋਣਗੇ।


Related News