ਚੈਰੀ ਖਾਣ ਨਾਲ ਸਰੀਰ ਨੂੰ ਹੁੰਦੇ ਹਨ ਕਈ ਫਾਇਦੇ

09/18/2018 10:39:54 AM

ਨਵੀਂ ਦਿੱਲੀ— ਚੈਰੀ ਇਕ ਖੱਟਾ-ਮਿੱਠਾ ਫਲ ਹੈ ਜੋ ਲਾਲ, ਕਾਲੇ ਅਤੇ ਪੀਲੇ ਰੰਗਾਂ 'ਚ ਮਿਲਦੀ ਹੈ। ਚੈਰੀ ਨੂੰ ਖਾਣਾ ਬਹੁਤ ਲੋਕ ਪਸੰਦ ਕਰਦੇ ਹਨ। ਜਿੱਥੇ ਇਹ ਸੁਆਦ 'ਚ ਕਾਫੀ ਚੰਗੀ ਹੁੰਦੀ ਹੈ, ਉਂਝ ਹੀ ਇਸ 'ਚ ਜ਼ਰੂਰੀ ਪੋਸ਼ਕ ਤੱਤ ਵਰਗੇ ਕਾਰਬੋਹਾਈਡ੍ਰੇਟ, ਵਿਟਾਮਿਨ ਏ, ਬੀ ਅਤੇ ਸੀ, ਬੀਟਾ ਕੈਰੋਟੀਨ, ਕੈਲਸ਼ੀਅਮ, ਲੋਹਾ, ਪੋਟਾਸ਼ੀਅਮ, ਫਾਸਫੋਰਸ ਮੌਜੂਦ ਹੁੰਦੇ ਹਨ। ਇਹ ਤੱਤ ਸਰੀਰ ਨੂੰ ਕਈ ਸਿਹਤ ਸੰਬੰਧੀ ਸਮੱਸਿਆਵਾਂ ਨੂੰ ਦੂਰ ਕਰਨ 'ਚ ਮਦਦ ਕਰਦੇ ਹਨ। ਜੇ ਰੋਜ਼ ਚੈਰੀ ਦੀ ਵਰਤੋਂ ਕੀਤੀ ਜਾਵੇ ਤਾਂ ਤੁਸੀਂ ਕਈ ਬੀਮਾਰੀਆਂ ਤੋਂ ਦੂਰ ਰਹਿ ਸਕਦੇ ਹੋ। ਅੱਜ ਅਸੀਂ ਤੁਹਾਨੂੰ ਰੋਜ਼ਾਨਾ ਚੈਰੀ ਖਾਣ ਨਾਲ ਸਰੀਰ ਨੂੰ ਹੋਣ ਵਾਲੇ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ ਆਓ ਜਾਣਦੇ ਹਾਂ ਇਸ ਦੇ ਫਾਇਦਿਆਂ ਬਾਰੇ...
 

1. ਗਠੀਆ
ਚੈਰੀ 'ਚ ਐਂਥੋਸਿਆਨਿਨ ਤੱਤ ਮੌਜੂਦ ਹੁੰਦੇ ਹਨ, ਜੋ ਗਠੀਆ ਰੋਗੀ ਲਈ ਕਾਫੀ ਫਾਇਦੇਮੰਦ ਹੁੰਦਾ ਹੈ। ਗਠੀਆ 'ਚ ਯੂਰਿਕ ਐਸਿਡ ਜ਼ਿਆਦਾ ਮਾਤਰਾ 'ਚ ਬਣਦਾ ਹੈ ਅਤੇ ਹੱਥਾਂ-ਪੈਰਾਂ 'ਚ ਸੋਜ ਆ ਜਾਂਦੀ ਹੈ। ਚੈਰੀ 'ਚ ਮੌਜੂਦ ਐਂਥੋਸਿਆਨਿਨ ਗਠੀਆ ਦੇ ਰੋਗਾਂ ਤੋਂ ਜਲਦੀ ਛੁਟਕਾਰਾ ਦਿਵਾਉਂਦਾ ਹੈ। ਦਿਨ 'ਚ ਜ਼ਰੂਰ 10 ਖੱਟੀਆਂ ਚੈਰੀਆਂ ਦੀ ਵਰਤੋਂ ਕਰੋ।
 

2. ਦਿਲ ਦਾ ਰੋਗ
ਚੈਰੀ 'ਚ ਪੋਟਾਸ਼ੀÎਅਮ, ਲੋਹਾ, ਜਸਤਾ, ਮੈਗਨੀਜ਼ ਵਰਗੇ ਖਣਿਜ ਲਵਣ ਹੁੰਦੇ ਹਨ, ਜੋ ਦਿਲ ਦੇ ਰੋਗਾਂ ਨੂੰ ਰੋਕਣ 'ਚ ਜ਼ਿਆਦਾ ਕਾਰਗਾਰ ਹੁੰਦੇ ਹਨ। ਇਸ ਲਈ ਤੁਸੀਂ ਜੇ ਦਿਲ ਦੇ ਰੋਗਾਂ ਤੋਂ ਬਚੇ ਰਹਿਣਾ ਚਾਹੁੰਦੇ ਹੋ ਤਾਂ ਚੈਰੀ ਨੂੰ ਤੁਸੀਂ ਆਪਣੀ ਰੂਟੀਨ ਦਾ ਹਿੱਸਾ ਬਣਾ ਲਓ।
 

3. ਡਾਇਬਿਟੀਜ਼
ਚੈਰੀ ਪੋਸ਼ਕ ਤੱਤਾਂ ਨਾਲ ਭਰਪੂਰ ਹੋਣ ਕਾਰਨ ਡਾਇਬਿਟੀਜ਼ ਦੀ ਸਮੱਸਿਆ ਨੂੰ ਦੂਰ ਕਰਨ 'ਚ ਕਾਫੀ ਫਾਇਦੇਮੰਦ ਹੁੰਦੀ ਹੈ। ਇਸ ਲਈ ਡਾਇਬਿਟੀਜ਼ ਦੇ ਮਰੀਜ਼ ਨੂੰ ਰੋਜ਼ਾਨਾ ਇਸ ਦੀ ਵਰਤੋਂ ਕਰਨੀ ਚਾਹੀਦੀ ਹੈ।
 

4. ਬਲੱਡ ਪ੍ਰੈਸ਼ਰ
ਚੈਰੀ 'ਚ ਪੋਟਾਸ਼ੀਅਮ ਦੀ ਮਾਤਰਾ ਹੁੰਦੀ ਹੈ ਜੋ ਸਰੀਰ 'ਚ ਸਥਿਤ ਸੋਡੀਅਮ ਦੀ ਮਾਤਰਾ ਨੂੰ ਘੱਟ ਕਰ ਦਿੰਦੀ ਹੈ। ਇਸ ਵਜ੍ਹਾ ਨਾਲ ਸਰੀਰ ਦਾ ਬਲੱਡ ਪ੍ਰੈਸ਼ਰ ਨਾਰਮਲ ਹੋ ਜਾਂਦਾ ਹੈ। ਇਸ ਨਾਲ ਹੀ ਕੋਲੈਸਟ੍ਰਰੋਲ ਦਾ ਲੈਵਲ ਵੀ ਕੰਟਰੋਲ 'ਚ ਰਹਿੰਦਾ ਹੈ।
 

5. ਹੱਡੀਆਂ ਮਜ਼ਬੂਤ
ਬਹੁਤ ਸਾਰੇ ਲੋਕਾਂ ਨੂੰ ਹੱਡੀਆਂ ਸੰਬੰਧੀ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ।ਇਸ ਲਈ ਨਿਯਮਿਤ ਚੈਰੀ ਦੀ ਵਰਤੋਂ ਕਰੋ ਕਿਉਂਕਿ ਚੈਰੀ ਨੂੰ ਖਾਣ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ।
 

6. ਕੈਂਸਰ
ਚੈਰੀ 'ਚ ਮੌਜੂਦ ਐਂਟੀ-ਆਕਸੀਡੈਂਟ ਸਰੀਰ ਨੂੰ ਰੋਗਾਂ ਨਾਲ ਲੜਣ ਦੀ ਤਾਕਤ ਦਿੰਦੇ ਹਨ। ਇਸ ਤੋਂ ਇਲਾਵਾ ਚੈਰੀ 'ਚ ਫਿਨਾਨਿਕ ਐਸਿਡ ਅਤੇ ਫਲੇਵੋਨਾਈਡ ਵੀ ਹੁੰਦਾ ਹੈ, ਜੋ ਕੈਂਸਰ ਵਰਗੀਆਂ ਗੰਭੀਰ ਬੀਮਾਰੀਆਂ ਨੂੰ ਵਧਣ ਤੋਂ ਰੋਕਦਾ ਹੈ।


Related News