ਜੀਂਦ ਜੇਲ ’ਚ ਬੰਦ ਮੁਲਜ਼ਮ ਨੂੰ ਚੋਰੀ ਦੇ ਇਕ ਹੋਰ ਮਾਮਲੇ ’ਚ ਰੂਪਨਗਰ ਅਦਾਲਤ ’ਚ ਕੀਤਾ ਪੇਸ਼

09/18/2018 1:31:30 AM

 ਰੂਪਨਗਰ,   (ਕੈਲਾਸ਼)-  ਚੋਰੀ ਹੋਏ ਮੋਬਾਇਲ ਸਬੰਧੀ ਗੌਰਮਿੰਟ ਰੇਲਵੇ ਪੁਲਸ ਰੂਪਨਗਰ ਸਬੰਧਤ ਚੋਰ ਤੱਕ ਪਹੁੰਚਣ ’ਚ ਸਫਲ ਹੋ ਗਈ। ਸਬੰਧਤ ਚੋਰ ਪਹਿਲਾਂ ਹੀ ਇਕ ਹੋਰ ਚੋਰੀ ਦੇ ਮਾਮਲੇ ’ਚ ਜ਼ਿਲਾ ਜੇਲ ਜੀਂਦ (ਹਰਿਆਣਾ) ’ਚ ਬੰਦ ਸੀ, ਉਸ ਨੂੰ ਅੱਜ ਪ੍ਰੋਡਕਸ਼ਨ ਵਾਰੰਟ ’ਤੇ ਜੀਂਦ ਜੇਲ ਤੋਂ ਰੂਪਨਗਰ ਲਿਆਂਦਾ ਗਿਆ। ਜਿਸ ਨੂੰ  ਇਕ ਦਿਨ ਦੇ ਪੁਲਸ ਰਿਮਾਂਡ ’ਤੇ ਭੇਜ ਦਿੱਤਾ ਗਿਆ। 
  ਜੀ.ਆਰ.ਪੀ. ਰੂਪਨਗਰ ਦੇ ਇੰਚਾਰਜ ਸੁਗਰੀਵ ਚੰਦ ਨੇ ਦੱਸਿਆ ਕਿ ਰਾਜ ਕੁਮਾਰ ਗੁਪਤਾ ਪੁੱਤਰ ਲੇਟ ਸਵਾਮੀਦੀਨ ਗੁਪਤਾ ਨਿਵਾਸੀ ਗੰਜ ਕਾਨਪੁਰ  ਨੇ ਚੰਡੀਗਡ਼੍ਹ ਰੇਲਵੇ ਪੁਲਸ ਨੂੰ ਨਿਊ ਮੋਰਿੰਡਾ ਰੇਲਵੇ ਸਟੇਸ਼ਨ ’ਤੇ ਬੈਗ ਚੋਰੀ ਹੋਣ ਦੀ ਸ਼ਿਕਾਇਤ 1-7-18 ਨੂੰ ਦਿੱਤੀ ਸੀ। ਨਿਊ ਮੋਰਿੰਡਾ ਦਾ ਮਾਮਲਾ ਹੋਣ ਕਾਰਨ ਉਕਤ ਮਾਮਲਾ 5 ਅਗਸਤ 2018 ਨੂੰ ਰੇਲਵੇ ਦੇ ਸਰਹਿੰਦ ਥਾਣਾ ’ਚ ਦਰਜ ਕੀਤਾ ਗਿਆ। ਰਾਜ ਕੁਮਾਰ ਨੇ ਸ਼ਿਕਾਇਤ ’ਚ 2 ਮੋਬਾਇਲਾਂ ਦੇ ਇਲਾਵਾ ਬੈਗ ’ਚ 5 ਹਜ਼ਾਰ ਨਕਦ ਹੋਣ ਦੀ ਗੱਲ ਦਰਜ ਕਰਵਾਈ। ਰੇਲਵੇ ਪੁਲਸ ਵੱਲੋਂ ਸ਼ਿਕਾਇਤ ਦੇ ਅਾਧਾਰ ’ਤੇ ਮੋਬਾਇਲ ਨੂੰ ਟਰੇਸ ਕੀਤਾ ਜੋ ਲੁਧਿਆਣਾ ਪਿੰਡ ਤਲਵੰਡੀ ਦੇ ਨਿਵਾਸੀ ਜਸਵੰਤ ਸਿੰਘ ਪੁੱਤਰ ਬਲਵਿੰਦਰ ਸਿੰਘ ਦੇ ਕੋਲ ਚੱਲ ਰਿਹਾ ਸੀ। ਜੀ.ਆਰ.ਪੀ. ਨੇ ਜਸਵੰਤ ਸਿੰਘ ਨੂੰ ਜਦੋਂ ਕਾਬੂ ਕੀਤਾ ਤਾਂ ਉਸ ਨੇ ਪੁੱਛਗਿੱਛ ’ਚ ਦੱਸਿਆ ਕਿ ਉਕਤ ਫੋਨ ਸੋਨੂੰ ਪੁੱਤਰ ਜਸਵੀਰ ਸਿੰਘ ਰਾਜਪੂਤ ਨਿਵਾਸੀ ਪਿੰਡ ਪੱਤੀ ਸੋਲੇ (ਲੁਧਿਆਣਾ) ਉਸ ਦੇ ਕੋਲ ਰੱਖ ਕੇ ਗਿਆ ਹੈ। ਜਸਵੰਤ ਸਿੰਘ ਨੇ ਦੱਸਿਆ ਕਿ ਉਕਤ ਸੋਨੂੰ ਜ਼ਿਲਾ ਜੀਂਦ  ’ਚ ਇਕ ਹੋਰ ਚੋਰੀ ਦੇ ਮਾਮਲੇ ’ਚ ਬੰਦ ਹੈ। ਰੂਪਨਗਰ ਪੁਲਸ ਨੇ ਪ੍ਰੋਡਕਸ਼ਨ ਵਾਰੰਟ ’ਤੇ ਸੋਨੂੰ ਨੂੰ ਜ਼ਿਲਾ ਜੀਂਦ ਪੁਲਸ ਦੇ ਸਹਿਯੋਗ ਨਾਲ ਰੂਪਨਗਰ ਅਦਾਲਤ ’ਚ ਅੱਜ ਪੂਜਾ ਅਨਦੋਤਰਾ ਸੀ.ਜੇ.ਐੱਮ. ਦੀ ਅਦਾਲਤ ’ਚ ਪੇਸ਼ ਕੀਤਾ। ਜਿਸ ਨੂੰ ਇਕ ਦਿਨ ਦੇ ਪੁਲਸ ਰਿਮਾਂਡ ’ਤੇ ਭੇਜ ਦਿੱਤਾ ਗਿਆ ਤਾਂ ਕਿ ਬਕਾਇਆ ਸਾਮਾਨ ਦੀ ਬਰਾਮਦਗੀ ਦੇ ਲਈ ਜੀ.ਆਰ.ਪੀ. ਮੁਲਜ਼ਮ ਤੋਂ ਪੁੱਛਗਿੱਛ ਕਰ ਸਕੇ।
 


Related News