ਆਰਥਕ ਤੰਗੀ ਕਾਰਨ ਕਿਸਾਨ ਵੱਲੋਂ ਖੁਦਕੁਸ਼ੀ

09/17/2018 4:59:01 AM

ਮਲੋਟ, (ਜੁਨੇਜਾ)- ਬੀਤੀ ਰਾਤ ਮਲੋਟ ਨੇਡ਼ੇ ਪਿੰਡ ਰਾਣੀ ਵਾਲਾ ਵਿਖੇ ਇਕ ਕਿਸਾਨ ਵੱਲੋਂ ਆਰਥਕ ਤੰਗੀ ਕਾਰਨ ਕੋਈ ਜ਼ਹਿਰੀਲੀ ਦਵਾਈ ਪੀ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦਾ ਪਤਾ ਲੱਗਾ ਹੈ। ਜਾਣਕਾਰੀ ਅਨੁਸਾਰ ਪਿੰਡ ਰਾਣੀ ਵਾਲਾ ਦੇ ਦਿਆਲ ਸਿੰਘ (65) ਪੁੱਤਰ ਮਹਿੰਦਰ ਸਿੰਘ ਨੇ ਸ਼ਨੀਵਾਰ ਸ਼ਾਮ ਨੂੰ ਕੋਈ ਜ਼ਹਿਰੀਲੀ ਦਵਾਈ ਪੀ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਕਿਸਾਨ ਕੋਲ 3-4 ਏਕਡ਼ ਜ਼ਮੀਨ ਸੀ ਅਤੇ ਉਸ ਦੇ ਦੋ ਪੁੱਤਰ ਹਨ। ਇਸ ਜ਼ਮੀਨ ’ਤੇ ਪਿੰਡ ਦੀ ਸੋਸਾਇਟੀ ਸਮੇਤ ਸਹਿਕਾਰੀ ਕਰਜ਼ਾ ਸੀ। ਪਿਛਲੇ ਸਾਲ ਉਸ ਦੀ ਪਤਨੀ ਦੀ  ਬੀਮਾਰੀ ਕਾਰਨ ਮੌਤ ਹੋਈ ਗਈ ਸੀ, ਜਿਸ ਦੇ ਇਲਾਜ ’ਤੇ  ਕਾਫੀ ਖਰਚਾ ਹੋਇਆ ਸੀ। ਦਿਆਲ ਸਿੰਘ ਖੁਦ ਵੀ ਸ਼ੂਗਰ ਦਾ ਮਰੀਜ਼ ਸੀ ਅਤੇ ਆਰਥਕ ਤੰਗੀ ਰਨ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿੰਦਾ ਸੀ। 


Related News