ਆਸਟ੍ਰੇਲੀਆ ''ਚ ਹਥਿਆਰਬੰਦ ਵਿਅਕਤੀ ਨੇ ਪੁਲਸ ਨੂੰ ਪਾਈਆਂ ਭਾਜੜਾਂ

09/15/2018 5:22:51 PM

ਨਿਊ ਸਾਊਥ ਵੇਲਜ਼ (ਏਜੰਸੀ)— ਆਸਟ੍ਰੇਲੀਆ ਦੇ ਸੂਬੇ ਨਿਊ ਸਾਊਥ ਵੇਲਜ਼ 'ਚ ਸ਼ਨੀਵਾਰ ਨੂੰ ਤੜਕਸਾਰ ਪੈਟਰੋਲ ਪੰਪ 'ਤੇ ਇਕ ਵਿਅਕਤੀ ਨੇ ਪੁਲਸ ਨੂੰ ਭਾਜੜਾਂ ਪੁਆ ਦਿੱਤੀਆਂ, ਜਿਸ ਕਾਰਨ ਪੁਲਸ ਨੂੰ ਮਜਬੂਰਨ ਗੋਲੀ ਚਲਾਉਣੀ ਪਈ। ਦਰਅਸਲ ਪੁਲਸ ਅਧਿਕਾਰੀਆਂ ਨੂੰ ਤੜਕਸਾਰ 4.00 ਵਜੇ ਦੇ ਕਰੀਬ ਸੂਚਨਾ ਮਿਲੀ ਕਿ ਕਵੈਨਬੀਅਨ ਦੇ ਮੋਨਰੋ ਸਟਰੀਟ 'ਚ ਇਕ ਹਥਿਆਰਬੰਦ ਵਿਅਕਤੀ ਗੋਲੀਬਾਰੀ ਕਰ ਰਿਹਾ ਹੈ। ਸੂਚਨਾ ਮਿਲਣ ਤੋਂ ਬਾਅਦ ਪੁਲਸ ਅਧਿਕਾਰੀ ਘਟਨਾ ਵਾਲੀ ਥਾਂ 'ਤੇ ਪੁੱਜੇ। ਪੁਲਸ ਨੇ ਹਥਿਆਰਬੰਦ ਵਿਅਕਤੀ ਨੂੰ ਪੈਟਰੋਲ ਪੰਪ 'ਤੇ ਦੇਖਿਆ, ਉਹ ਇਕੱਲਾ ਸੀ। ਪੁਲਸ ਨੇ ਉਸ ਨੂੰ ਆਤਮਸਮਰਪਣ ਕਰਨ ਲਈ ਕਿਹਾ ਪਰ ਉਸ ਨੇ ਅਜਿਹਾ ਨਹੀਂ ਕੀਤਾ, ਮਜਬੂਰਨ ਪੁਲਸ ਨੂੰ ਗੋਲੀ ਚਲਾਉਣੀਆਂ ਪਈਆਂ। ਨਿਊ ਸਾਊਥ ਵੇਲਜ਼ ਪੁਲਸ ਦੇ ਪੀਟਰ ਬੈਰੀ ਨੇ ਕਿਹਾ ਕਿ ਉਸ ਦੀ ਪਿੱਠ 'ਤੇ ਗੋਲੀ ਲੱਗੀ, ਜਿਸ ਕਾਰਨ ਹਮਲਾਵਰ ਉਹ ਬੇਹੋਸ਼ ਹੋ ਕੇ ਡਿੱਗ ਪਿਆ।

ਪੁਲਸ ਦਾ ਕਹਿਣਾ ਹੈ ਕਿ ਵਿਅਕਤੀ ਨੂੰ ਤੁਰੰਤ ਇਲਾਜ ਲਈ ਕੈਨਬਰਾ ਦੇ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਸਰਜਰੀ ਕੀਤੀ ਜਾਵੇਗੀ। ਹਸਪਤਾਲ ਵਿਚ ਉਸ ਦੀ ਹਾਲਤ ਸਥਿਰ ਬਣੀ ਹੋਈ ਹੈ। ਉਕਤ ਵਿਅਕਤੀ ਬਾਰੇ ਪੁਲਸ ਨੇ ਅਜੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ। ਇਸ ਗੋਲੀਬਾਰੀ ਵਿਚ ਕੋਈ ਜ਼ਖਮੀ ਨਹੀਂ ਹੋਇਆ ਹੈ। ਚਸ਼ਮਦੀਦਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਪੈਟਰੋਲ ਪੰਪ ਅਤੇ ਗਲੀ ਦੇ ਆਲੇ-ਦੁਆਲੇ ਗੋਲੀਆਂ ਚੱਲਣ ਦੀਆਂ ਆਵਾਜ਼ਾਂ ਸੁਣੀਆਂ। ਓਧਰ ਪੁਲਸ ਇੰਸਪੈਕਟਰ ਬੈਰੀ ਨੇ ਕਿਹਾ ਕਿ ਪੁਲਸ ਨੂੰ ਗੋਲੀਆਂ ਚਲਾਉਣ ਲਈ ਮਜਬੂਰ ਹੋਣਾ ਪਿਆ, ਜਦੋਂ ਵਿਅਕਤੀ ਨੇ ਗੋਲੀਆਂ ਚਲਾਈਆਂ ਅਤੇ ਉਸ ਨੇ ਸਾਡੀ ਗੱਲ ਨਹੀਂ ਮੰਨੀ।


Related News