ਸਿਵਲ ਸਰਜਨ ਦਫਤਰ ਦੇ ਬਾਹਰ ਲੱਗੇ ਕੂਡ਼ੇ ਦੇ ਢੇਰਾਂ ਤੋਂ ਲੋਕ ਪ੍ਰੇਸ਼ਾਨ

09/15/2018 6:51:26 AM

ਕਪੂਰਥਲਾ, (ਗੌਰਵ)-‘ਸਵੱਛ ਭਾਰਤ ਮੁਹਿੰਮ’ ਦਾ ਪੂਰੇ ਦੇਸ਼ ਅੰਦਰ ਨਾਅਰਾ ਦੇਣ ਵਾਲੀ ਕੇਂਦਰ ਸਰਕਾਰ ਤੇ ਤੰਦਰੁਸਤ ਪੰਜਾਬ ਮਿਸ਼ਨ ਚਲਾਉਣ ਵਾਲੀ ਪੰਜਾਬ ਸਰਕਾਰ ਦਾ ਦੋਵਾਂ ਦਾ ਮਕਸਦ ਦੇਸ਼ ਤੇ ਸੂਬੇ ਅੰਦਰ ਨਾਗਰਿਕਾ ਨੂੰ ਸਾਫ ਸੁਥਰਾ ਮਾਹੌਲ ਦੇ ਕੇ ਸਵੱਛ ਵਾਤਾਵਰਣ ਪ੍ਰਦਾਨ ਕਰਨਾ ਹੈ ਪਰ ਕਪੂਰਥਲਾ ਦੇ ਸਿਵਲ ਸਰਜਨ ਦਫਤਰ ਦੇ ਬਾਹਰ ਰੋਜ਼ਾਨਾ ਇਕੱਠੇ ਹੋਣ ਵਾਲੇ ਕੂਡ਼ੇ ਦੇ ਢੇਰਾਂ ਕਾਰਨ ਇਹ ਗੰਦਗੀਨੁਮਾ ਤਸਵੀਰ ਕੁਝ ਹੋਰ ਹੀ ਬਿਆਨ ਕਰ ਰਹੀ ਹੈ। ਸ਼ਹਿਰ ਦੀ ਸਫਾਈ ਨੂੰ ਲੈ ਕੇ ਸਫਾਈ ਵਿਵਸਥਾ ਪਹਿਲਾਂ ਹੀ ਚਰਮਰਾਈ ਹੋਈ ਹੈ। 
ਜਦੋਂ ਲੋਕਾਂ ਨੂੰ ਤੰਦਰੁਸਤ ਕਰਨ ਵਾਲਾ ਸਰਕਾਰੀ ਹਸਪਤਾਲ ਤੇ ਜ਼ਿਲੇ ਦੇ ਸਾਰੇ ਹਸਪਤਾਲਾਂ, ਡਿਸਪੈਂਸਰੀਅਾਂ ਤੇ ਜ਼ਿਲੇ ਦੀਆਂ ਸਿਹਤ ਸਹੂਲਤਾਂ ਨੂੰ ਦਿਸ਼ਾ ਨਿਰਦੇਸ਼ ਦੇਣ ਵਾਲਾ ਸਿਵਲ ਸਰਜਨ ਦਫਤਰ ਦਾ ਐਂਟਰੀ ਗੇਟ ਹੀ ਕੂਡ਼ੇ ਕਰਕਟ ਤੇ ਗੰਦਗੀ ਦੇ ਢੇਰਾਂ ਨਾਲ ਮੁਸ਼ਕ ਮਾਰ ਰਿਹਾ ਹੁੰਦਾ ਹੈ। ਇਸ ਤੋਂ ਇਲਾਵਾ ਇਨ੍ਹਾਂ ਗੰਦਗੀ ਦੇ ਢੇਰਾਂ ’ਤੇ ਅਾਵਾਰਾ ਜਾਨਵਰਾਂ ਦੇ ਝੁੰਡ ਵੀ ਮੂੰਹ ਮਾਰਦੇ ਦੇਖੇ ਜਾ ਸਕਦੇ ਹਨ ਜੋਕਿ ਸ਼ਹਿਰ ਦਾ ਚਰਚਾ ਦਾ ਵਿਸ਼ਾ ਹੈ।  ਜ਼ਿਕਰਯੋਗ ਹੈ ਕਿ ਸਿਵਲ ਸਰਜਨ ਐਂਟਰੀ ਗੇਟ ਦੇ ਬਿਲਕੁਲ ਨਾਲ ਲੱਗਣ ਵਾਲੇ ਇਹ ਗੰਦਗੀ ਦੇ ਢੇਰ ਕੁਝ ਸਮੇਂ ਤੋਂ ਹੀ ਲੱਗ ਰਹੇ ਹਨ, ਪਿਛਲੇ ਕੁਝ ਮਹੀਨਿਆਂ ਤਕ ਇਥੇ ਲੱਗਣ ਵਾਲੇ ਕੂਡ਼ੇ ਦੇ ਢੇਰਾਂ ਦਾ ਕੋਈ ਨਾਮੋ ਨਿਸ਼ਾਨ ਨਹੀਂ ਸੀ।
 ਉਸ ਸਮੇਂ ਤਤਕਾਲੀਨ ਸਿਵਲ ਸਰਜਨ ਡਾ. ਹਰਪ੍ਰੀਤ ਸਿੰਘ ਕਾਹਲੋਂ ਵਲੋਂ ਸਿਵਲ ਹਸਪਤਾਲ ਤੇ ਸਿਵਲ ਸਰਜਨ ਦਫਤਰ ਵਿਖੇ ਸਫਾਈ ਦੇ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਸੀ, ਜਿਸ ਕਾਰਨ ਇਨ੍ਹਾਂ ਥਾਵਾਂ ’ਤੇ ਇਨ੍ਹਾਂ ਥਾਵਾਂ ਦੇ ਆਲੇ-ਦੁਆਲੇ ਵੀ ਕੋਈ ਵੀ ਕੂਡ਼ੇ ਦੇ ਡੰਪ ਤੇ ਗੰਦਗੀਨੁਮਾ ਦੇਖਣ ਨੂੰ ਨਹੀਂ ਮਿਲਦਾ ਸੀ। ਹੁਣ ਵੇਖਣਾ ਇਹ ਹੋਵੇਗਾ ਕਿ ਕਦੋ ਸਿਵਲ ਸਰਜਨ ਦਫਤਰ ਆਪਣੇ ਪ੍ਰਵੇਸ਼ ਦੁਆਰ ਤੇ ਆਲੇ ਦੁਆਲੇ ਨੂੰ ਸਾਫ ਸੁਥਰਾ ਬਣਾ ਕੇ ਪੰਜਾਬ ਸਰਕਾਰ ਦਾ ਤੰਦਰੁਸਤ ਮਿਸ਼ਨ ਦਾ ਸੁਪਨਾ ਸਾਕਾਰ ਕਰਦਾ ਹੈ।
 


Related News