7 ਸੀਟਰ ਮਾਰੂਤੀ ਸੂਜ਼ੂਕੀ WagonR ਟੈਸਟਿੰਗ ਦੌਰਾਨ ਭਾਰਤ ''ਚ ਹੋਈ ਸਪਾਟ

06/19/2018 5:38:07 PM

ਜਲੰਧਰ-ਭਾਰਤ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਮਾਰੂਤੀ ਸੂਜ਼ੂਕੀ ਦੀ ਨਵੀਂ ਕਾਰ ਸੋਲਿਓ ਐੱਮ. ਪੀ. ਵੀ. (Solio MPV) ਭਾਰਤ 'ਚ ਟੈਸਟਿੰਗ ਦੌਰਾਨ ਨਜ਼ਰ ਆਈ ਹੈ। ਇਹ ਕਾਰ ਭਾਰਤ 'ਚ ਵੈਗਨਆਰ 7 ਸੀਟਰ ਐੱਸ. ਯੂ. ਵੀ. ਨਾਂ ਨਾਲ ਲਾਂਚ ਕੀਤੀ ਜਾਵੇਗੀ। ਵੈਗਨਆਰ 7 ਸੀਟਰ 4 ਮੀਟਰ ਐੱਸ. ਯੂ. ਵੀ. ਹੋਵੇਗੀ, ਜੋ ਭਾਰਤ 'ਚ ਡੈਟਸਨ ਗੋ ਪਲੱਸ (Datsun Go Plus) ਦਾ ਮੁਕਾਬਲਾ ਕਰੇਗੀ।

 

ਜਾਪਾਨ 'ਚ ਇਸ ਸੋਲਿਓ 'ਚ 1.3 ਲਿਟਰ K-ਸੀਰੀਜ਼ ਇੰਜਣ ਦਿੱਤਾ ਗਿਆ ਹੈ, ਜੋ 91PS ਦੀ ਪਾਵਰ ਅਤੇ 118 ਐੱਨ. ਐੱਮ. ਟਾਰਕ ਜਨਰੇਟ ਕਰਦਾ ਹੈ। ਇਹ ਇੰਜਣ 5 ਸਪੀਡ ਗਿਅਰਬਾਕਸ ਨਾਲ ਉਪਲੱਬਧ ਹੈ। ਭਾਰਤ 'ਚ ਮਾਰੂਤੀ ਆਪਣੀ ਵੈਗਨਆਰ (WagonR) 7 ਸੀਟਰ 'ਚ ਏ. ਐੱਮ. ਟੀ. ਗਿਅਰਬਾਕਸ ਦਾ ਆਪਸ਼ਨ ਦੇਵੇਗੀ।

 

ਸੋਲਿਓ ਨੂੰ ਮਾਈਲਡ ਹਾਈਬ੍ਰਿਡ ਤਕਨਾਲੌਜੀ ਨਾਲ ਲਾਂਚ ਕੀਤੀ ਗਈ ਹੈ। ਇਸ 'ਚ 3AH ਲਿਥੀਅਮ ਆਇਨ ਬੈਟਰੀ ਦੀ ਵਰਤੋਂ ਕੀਤੀ ਗਈ ਹੈ ਅਤੇ ਇਹ ਫੁੱਲ ਹਾਈਬ੍ਰਿਡ ਵੇਰੀਐਂਟ 'ਚ 4.4A ਲਿਥੀਅਮ ਆਇਨ ਬੈਟਰੀ ਦੀ ਵਰਤੋਂ ਕੀਤੀ ਗਈ ਹੈ। ਜਾਪਾਨੀ ਕਾਰ ਨਿਰਮਾਤਾ ਕੰਪਨੀ ਫੋਰ ਵ੍ਹੀਲ ਡਰਾਈਵ ਦੇ ਮਾਡਲ ਨਾਲ ਰੈਗੂਲਰ ਫਰੰਟ ਵ੍ਹੀਲ ਵੇਰੀਐਂਟ ਦੇ ਨਾਲ ਆਉਂਦੀ ਹੈ, ਜੋ ਕਿ ਐਕਸਕਲੂਸਿਵ 5 ਸਪੀਡ ਏ. ਐੱਮ. ਟੀ. ਗਿਅਰਬਾਕਸ ਨਾਲ ਉਪਲੱਬਧ ਹੋਵੇਗੀ।


Related News