ਵਿਧਵਾ ਮਹਿਲਾ ਨਾਲ ਧੋਖਾਧੜੀ ਕਰਨਾ ਇੰਸ਼ੋਰੈਂਸ ਕੰਪਨੀ ਨੂੰ ਪਿਆ ਮਹਿੰਗਾ

06/19/2018 5:07:19 PM

ਤਰਨਤਾਰਨ/ਗੁਰਦਾਸਪੁਰ (ਵਿਨੋਦ) : ਜ਼ਿਲਾ ਖਪਤਕਾਰ ਸੁਰੱਖਿਆ ਫੋਰਮ ਤਰਨਤਾਰਨ ਨੇ ਇਕ ਪਟੀਸ਼ਨਕਰਤਾ ਨੂੰ ਰਾਹਤ ਦਿੰਦੇ ਹੋਏ ਇੰਸ਼ੋਰੈਂਸ ਕੰਪਨੀ ਨੂੰ ਆਦੇਸ਼ ਦਿੱਤਾ ਕਿ ਉਹ ਪਟੀਸ਼ਨਕਰਤਾ ਨੂੰ ਉਸ ਦੇ ਪਤੀ ਦੀ ਮੌਤ ਦੀ ਪੂਰੀ ਇੰਸ਼ੋਰੈਂਸ ਰਾਸ਼ੀ 17 ਲੱਖ 50 ਰੁਪਏ ਸਮੇਤ 10 ਹਜ਼ਾਰ ਮੁਆਵਜ਼ਾ ਰਾਸ਼ੀ ਤੇ 5 ਹਜ਼ਾਰ ਰੁਪਏ ਅਦਾਲਤ ਖਰਚ 30 ਦਿਨ ਦੇ ਅਦਾ ਕਰੇ। ਨਹੀਂ ਤਾਂ ਪੂਰੀ ਰਾਸ਼ੀ 9 ਪ੍ਰਤੀਸ਼ਤ ਵਿਆਜ ਦਰ ਨਾਲ ਅਦਾ ਕਰਨੀ ਹੋਵੇਗੀ।  
ਕੀ ਹੈ ਮਾਮਲਾ 
ਪਟੀਸ਼ਨਕਰਤਾ ਮਨਜਿੰਦਰ ਕੌਰ ਵਿਧਵਾ ਦਵਿੰਦਰ ਸਿੰਘ ਨਿਵਾਸੀ ਪਿੰਡ ਝਾਮਕੇ ਖਰਚ ਤਰਨਤਾਰਨ ਨੇ ਜ਼ਿਲਾ ਖਪਤਕਾਰ ਸੁਰੱਖਿਆ ਫੋਰਮ ਤਰਨਤਾਰਨ ਸਾਹਮਣੇ ਪਟੀਸ਼ਨ ਦਾਇਰ ਕੀਤੀ ਸੀ ਕਿ ਇਕ ਇੰਸ਼ੋਰੈਂਸ ਕੰਪਨੀ ਵਲੋਂ ਗ੍ਰਾਮੀਨ ਖੇਤਰਾਂ 'ਚ ਲੋਕਾਂ ਨੂੰ ਲਾਲਚ ਦੇ ਕੇ ਇੰਸ਼ੋਰੈਂਸ ਕੰਪਨੀ ਦੇ ਏਜੰਟ ਘੁੰਮਦੇ ਰਹਿੰਦੇ ਹਨ। ਇਸ ਅਧੀਨ ਉਸ ਨੇ ਆਪਣੇ ਪਤੀ ਦਵਿੰਦਰ ਸਿੰਘ ਦੀ ਇਕ ਬੀ.ਐੱਸ.ਐੱਲ.ਆਈ ਵਿਜਿਨ ਲਾਈਫ ਇਨਕਮ ਪਾਲਸੀ ਕਰਵਾਈ। ਜਿਸ 'ਚ ਪਤੀ ਦੀ ਇੰਸ਼ੋਰੈਂਸ ਹੋਣ ਤੇ ਸਾਰਾ ਪਰਿਵਾਰ ਇੰਸ਼ੋਰੈਂਸ ਅਧੀਨ ਕਵਰ ਹੁੰਦਾ ਸੀ, ਜਿਸ ਦੇ ਲਈ 26-4-2014 ਨੂੰ ਉਸ ਨੇ 28005 ਰੁਪਏ 94 ਪੈਸੇ ਛਿਮਾਹੀ ਕਿਸ਼ਤ ਅਦਾ ਕੀਤੀ ਅਤੇ ਇਹ ਪਾਲਸੀ 26-4-2071 ਤੱਕ ਸੀ। ਹਰ 6 ਮਹੀਨੇ ਬਾਅਦ ਉਸ ਨੇ 28005.74 ਰੁਪਏ ਅਦਾ ਕਰਨ ਸੀ ਅਤੇ ਇੰਸ਼ੋਰੈਂਸ ਰਾਸ਼ੀ 17 ਲੱਖ 50 ਹਜ਼ਾਰ ਰੁਪਏ ਸੀ। ਇੰਸ਼ੋਰੈਂਸ ਪਾਲਸੀ ਨੰਬਰ 0064499515 ਜਾਰੀ ਕੀਤਾ ਗਿਆ ਸੀ, ਜਿਸ 'ਚ ਪਟੀਸ਼ਨਕਰਤਾ ਦਵਿੰਦਰ ਸਿੰਘ ਨੂੰ ਉੱਤਰਾਅਧਿਕਾਰੀ ਬਣਾਇਆ ਗਿਆ ਸੀ ਪਰ 24-7-2014 ਨੂੰ ਦਵਿੰਦਰ ਸਿੰਘ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ। ਦਵਿੰਦਰ ਸਿੰਘ ਦੀ ਮੌਤ ਸਬੰਧੀ ਸਾਰੀ ਜਾਣਕਾਰੀ ਇੰਸ਼ੋਰੈਂਸ ਕੰਪਨੀ ਨੂੰ ਦਿੱਤੀ ਗਈ ਅਤੇ ਮੰਗ ਅਨੁਸਾਰ ਸਾਰੇ ਕਾਗਜ਼ ਵੀ ਜਮ੍ਹਾ ਕਰਵਾ ਦਿੱਤੇ ਗਏ ਪਰ ਇੰਸ਼ੋਰੈਂਸ ਕੰਪਨੀ ਨੇ 19-9-2015 ਨੂੰ ਜਾਰੀ ਪੱਤਰ ਅਨੁਸਾਰ ਕੁਝ ਇਤਰਾਜ਼ ਲਗਾ ਕੇ ਇੰਸ਼ੋਰੈਂਸ ਰਾਸ਼ੀ ਦੇਣ ਤੋਂ ਇਨਕਾਰ ਕਰ ਦਿੱਤਾ।  
ਇਸ ਸਬੰਧੀ ਜ਼ਿਲਾ ਖਪਤਕਾਰ ਸੁਰੱਖਿਆ ਫੋਰਮ ਤਰਨਤਾਰਨ ਦੇ ਪ੍ਰਧਾਨ ਨਵੀਨ ਪੁਰੀ ਨੇ ਦੋਵਾਂ ਪੱਖਾਂ ਦੇ ਵਕੀਲਾਂ ਦੀਆਂ ਦਲੀਲਾਂ ਸੁਣਨ ਦੇ ਬਾਅਦ ਆਦੇਸ਼ ਸੁਣਾਇਆ ਕਿ ਇੰਸੋਰੈਂਸ ਕੰਪਨੀ ਨੇ ਮ੍ਰਿਤਕ ਦਵਿੰਦਰ ਸਿੰਘ ਦੀ ਇੰਸ਼ੋਰੈਂਸ ਕਰਦੇ ਹੋਏ ਸਾਰੇ ਕਾਗਜ਼ ਲਏ ਸੀ ਤੇ ਇੰਸ਼ੋਰੈਂਸ ਰਾਸ਼ੀ ਦੀ ਕਿਸ਼ਤ ਵੀ ਸਵੀਕਾਰ ਕਰਕੇ ਇੰਸ਼ੋਰੈਂਸ ਪਾਲਸੀ ਜਾਰੀ ਕਰ ਦਿੱਤੀ ਸੀ। ਪਰ ਦਵਿੰਦਰ ਸਿੰਘ ਦੀ ਮੌਤ ਦੇ ਬਾਅਦ ਉਸ ਦੀ ਪਤਨੀ ਜੋ ਇੰਸ਼ੋਰੈਂਸ ਪਾਲਸੀ 'ਚ ਉੱਤਰਾਧਿਕਾਰੀ ਸੀ ਨੂੰ ਇੰਸ਼ੋਰੈਂਸ ਰਾਸ਼ੀ ਦੇਣ ਤੋਂ ਇਨਕਾਰ ਕਰਨਾ ਖਪਤਕਾਰ ਨਿਯਮਾ ਦੇ ਵਿਰੁੱਧ ਹੈ। ਉਨ੍ਹਾਂ ਨੇ ਇੰਸ਼ੋਰੈਂਸ ਕੰਪਨੀ ਨੂੰ ਆਦੇਸ਼ ਦਿੱਤਾ ਕਿ ਉਹ 30 ਦਿਨ 'ਚ ਪਟੀਸ਼ਨਕਰਤਾ ਨੂੰ ਇੰਸ਼ੋਰੈਂਸ ਰਾਸ਼ੀ 17 ਲੱਖ 50 ਹਜ਼ਾਰ ਰੁਪਏ ਸਮੇਤ 10 ਹਜ਼ਾਰ ਰੁਪਏ ਹਰਜਾਨਾਂ ਅਤੇ 5 ਹਜ਼ਾਰ ਰੁਪਏ ਅਦਾਲਤ ਖਰਚ ਅਦਾ ਕਰੇ ਜਦ ਨਿਰਧਾਰਿਤ ਸਮੇ 'ਚ ਰਾਸ਼ੀ ਅਦਾ ਨਹੀਂ ਕੀਤੀ ਜਾਦੀ ਤਾਂ ਪੂਰੀ ਰਾਸ਼ੀ 9 ਪ੍ਰਤੀਸ਼ਤ ਵਿਆਜ ਦਰ ਨਾਲ ਅਦਾ ਕਰਨੀ ਹੋਵੇਗੀ।


Related News