6GB ਰੈਮ ਤੇ 5500mAh ਬੈਟਰੀ ਵਾਲੇ ਸ਼ਿਓਮੀ ਦੇ ਇਸ ਸਮਾਰਟਫੋਨ ਬਾਰੇ ਹੋਇਆ ਖੁਲਾਸਾ

06/19/2018 4:15:31 PM

ਜਲੰਧਰ- ਸ਼ਿਓਮੀ ਦੇ ਆਗਾਮੀ ਸਮਾਰਟਫੋਨ ਮੀ ਮੈਕਸ 3 'ਤੇ ਕੰਮ ਕਰ ਰਹੀ ਹੈ ਉਸੇ ਦਿਨ ਤੋਂ ਟੈੱਕ ਬਾਜ਼ਾਰ 'ਚ ਇਸ ਫੋਨ ਦੀ ਚਰਚਾ ਚੱਲ ਰਹੀ ਹੈ। ਸ਼ਿਓਮੀ ਦੇ ਸੀ. ਈ. ਓ ਲੇਈ ਜੂਨ ਨੇ ਮਾਇਕ੍ਰੋਬਲਾਗਿੰਗ ਸਾਈਟ ਵੇਈਬੋ ਦੇ ਰਾਹੀਂ ਮੀ ਮੈਕਸ 3 ਦੇ ਜਲਦ ਪੇਸ਼ ਕਰਨ ਦੀ ਗੱਲ ਕਹੀ ਸੀ। ਸੀ. ਈ. ਓ ਨੇ ਇਸ਼ਾਰਾ ਕੀਤਾ ਸੀ ਕਿ ਸ਼ਿਓਮੀ ਮੀ ਮੈਕਸ 3 ਜੁਲਾਈ ਮਹੀਨੇ ਤੱਕ ਅੰਰਤਰਾਸ਼ਟਰੀ ਬਾਜ਼ਾਰ 'ਚ ਲਾਂਚ ਕੀਤਾ ਜਾ ਸਕਦਾ ਹੈ।

ਕੰਪਨੀ ਦਾ ਅਪਕਮਿੰਗ ਸਮਾਰਟਫੋਨ ਸ਼ਿਓਮੀ Mi Max 3 ਚਾਇਨੀਜ਼ ਇਲੈਕਟ੍ਰਾਨਿਕਸ ਸਰਟੀਫਿਕੇਸ਼ਨ ਏਜੰਸੀ TENAA 'ਤੇ ਸਪਾਟ ਹੋਇਆ ਹੈ। ਇਸ ਤੋਂ ਸਮਾਰਟਫੋਨ ਦੇ ਸਪੈਸੀਫਿਕੇਸ਼ਨਸ ਦਾ ਵੀ ਪਤਾ ਚੱਲਦਾ ਹੈ। GizmoChina ਦੀ ਰਿਪੋਰਟ ਮੁਤਾਬਕ “TENAA" ਨੇ ਤਿੰਨ ਮਾਡਲ M1804E4C, M1804E4T, and M1804E4A (Mi Max 3) ਨੂੰ ਸਰਟਿਫਾਇਡ ਕੀਤਾ ਹੈ। ਹਾਲਾਂਕਿ ਲਿਸਟਿੰਗ 'ਚ ਕਿਸੇ ਵੀ ਸਮਾਰਟਫੋਨ ਦੀ ਪਿਕਚਰ ਨੂੰ ਰਿਲੀਜ਼ ਨਹੀਂ ਕੀਤਾ ਗਿਆ ਹੈ।

ਲਿਸਟਿੰਗ ਮੁਤਾਬਕ ਸ਼ਿਓਮੀ Mi Max 3 176.15×87.4×7.99mm ਡਾਇਮੇਂਸ਼ਨ ਦੇ ਨਾਲ ਆ ਸਕਦਾ ਹੈ। ਇਸ ਡਿਵਾਇਸ ਦਾ ਭਾਰ 221 ਗਰਾਮ ਹੋਵੇਗਾ। ਅਜਿਹੇ 'ਚ ਇਹ ਡਿਵਾਇਸ ਦੂੱਜੇ ਸਮਾਰਟਫੋਨਜ਼ ਦੇ ਮੁਕਾਬਲੇ ਥੋੜ੍ਹਾ ਭਾਰੀ ਹੋ ਸਕਦਾ ਹੈ। iPhone X ਦਾ ਭਾਰ 174 ਗਰਾਮ ਹੈ। Mi Max 3 'ਚ 6.9 ਇੰਚ FHD+ ਰੈਜ਼ੋਲਿਊਸ਼ਨ ਆ ਸਕਦਾ ਹੈ, ਜਿਸ ਦੀ ਐਸਪੈਕਟ ਰੇਸ਼ੀਓ 18:9 ਹੋਵੇਗਾ। Mi Max 3 'ਚ ਸਨੈਪਡਰੈਗਨ 636SoC ਆ ਸਕਦਾ ਹੈ ਜਿਸ ਦੀ ਕਲਾਕਡ ਸਪੀਡ 1.8ghz ਹੋਵੇਗੀ। ਹਾਲਾਂਕਿ ਅਜਿਹੀ ਖਬਰਾਂ ਵੀ ਹਨ ਕਿ ਕੰਪਨੀ Mi Max 3 ਦੇ ਟਾਪ ਵੇਰੀਐਂਟ 'ਚ ਸਨੈਪਡ੍ਰੈਗਨ 710SoC ਦੇ ਸਕਦੀਆਂ ਹਨ। ਫੋਨ 5,400 mAh ਬੈਟਰੀ ਦੇ ਨਾਲ ਆ ਸਕਦਾ ਹੈ।

M1804E4C ਡਿਵਾਇਸ 64 ਜੀ. ਬੀ ਸਟੋਰੇਜ ਅਤੇ 4 ਜੀ. ਬੀ ਰੈਮ ਦੇ ਨਾਲ ਆ ਸਕਦਾ ਹੈ, ਉਥੇ ਹੀ M1804E4T 3 ਜੀ. ਬੀ ਰੈਮ, 32 ਜੀ. ਬੀ ਸਟੋਰੇਜ਼ ਅਤੇ 4 ਜੀ. ਬੀ ਰੈਮ, 64 ਜੀ. ਬੀ ਇੰਟਰਨਲ ਸਟੋਰੇਜ਼ 'ਚ ਆ ਸਕਦਾ ਹੈ।  M1804E4A ਵੇਰੀਐਂਟ 6 ਜੀ. ਬੀ. ਰੈਮ ਅਤੇ 128 ਜੀ. ਬੀ. ਇੰਟਰਨਲ ਸਟੋਰੇਜ਼ ਦੇ ਨਾਲ ਆ ਸਕਦਾ ਹੈ। Mi Max 3 'ਚ ਅਲਗ ਤੋਂ ਮਾਇਕ੍ਰੋ ਐੈੱਸ. ਡੀ. ਕਾਰਡ ਸਲਾਟ ਦਾ ਆਪਸ਼ਨ ਵੀ ਹੋਵੇਗਾ ਅਤੇ ਇਹ ਡਿਵਾਇਸ ਐਂਡ੍ਰਾਰਿਡ 8.1 'ਤੇ ਚੱਲੇਗਾ। ਇਹ ਸਮਾਰਟਫੋਨ MIUI 10 ਦੇ ਨਾਲ ਆ ਸਕਦਾ ਹੈ। 

ਸ਼ਿਓਮੀ ਆਪਣੇ ਇਸ ਸਮਾਰਟਫੋਨ 'ਚ ਬੈਕ 'ਤੇ 12-ਮੈਗਾਪਿਕਸਲ ਦਾ ਕੈਮਰਾ ਦੇ ਵੀ ਸਕਦੀ ਹੈ। ਹਾਲਾਂਕਿ ਇਸ ਫੋਨ 'ਚ ਡਿਊਲ ਕੈਮਰਾ ਸੈੱਟਅਪ ਆਵੇਗਾ, ਇਸ ਬਾਰੇ 'ਚ ਅਜੇ ਕੋਈ ਜਾਣਕਾਰੀ ਨਹੀਂ ਮਿਲ ਪਾਈ ਹੈ। ਕੰਪਨੀ M1804E4C ਮਾਡਲ ਨੰਬਰ 'ਚ 5-ਮੈਗਾਪਿਕਸਲ ਦਾ ਫਰੰਟ ਫੇਸਿੰਗ ਕੈਮਰੇ ਦੇ ਸਕਦੀ ਹੈ। ਉਥੇ ਹੀ ਬਾਕੀ ਦੇ ਦੋ ਮਾਡਲਸ ਨੰਬਰ 'ਚ 8 ਮੈਗਾਪਿਕਸਲ ਦਾ ਫਰੰਟ ਫੇਸਿੰਗ ਕੈਮਰਾ ਦਿੱਤਾ ਜਾ ਸਕਦਾ ਹੈ।


Related News