ਯੋਗੀ ਦੀ ਕੈਬਨਿਟ ਬੈਠਕ ''ਚ ਬਾਬਾ ਰਾਮਦੇਵ ਦੇ ਫੂਡ ਪਾਰਕ ਨੂੰ ਮਿਲੀ ਮਨਜ਼ੂਰੀ

06/19/2018 3:36:30 PM

ਲਖਨਊ— ਉਤਰ ਪ੍ਰਦੇਸ਼ ਦੇ ਮੁੱਖਮੰਤਰੀ ਯੋਗੀ ਆਦਿਤਿਆਨਾਥ ਦੀ ਪ੍ਰਧਾਨਤਾ 'ਚ ਮੰਗਲਵਾਰ ਨੂੰ ਕੈਬਨਿਟ ਦੀ ਬੈਠਕ ਸੰਪੰਨ ਹੋਈ। ਇਸ ਬੈਠਕ 'ਚ ਕਈ ਅਹਿਮ ਫੈਸਲਿਆਂ ਨੂੰ ਮਨਜ਼ੂਰੀ ਮਿਲੀ ਹੈ। ਇਸ 'ਚ ਸਭ ਤੋਂ ਅਹਿਮ ਗ੍ਰੇਟਰ ਨੋਇਡਾ 'ਚ ਪ੍ਰਸਤਾਵਿਤ ਬਾਬਾ ਰਾਮਦੇਵ ਦੇ ਪਤੰਜਲੀ ਮੇਗਾ ਫੂਡ ਪਾਰਕ ਨੂੰ ਹਰੀ ਝੰਡੀ ਦਿੰਦੇ ਹੋਏ ਭੂਮੀ ਟਰਾਂਸਫਰ ਦੀ ਮਨਜ਼ੂਰੀ ਦਿੱਤੀ ਗਈ ਹੈ।
ਜਾਣਕਾਰੀ ਮੁਤਾਬਕ ਸਰਕਾਰ ਨੇ ਪਤੰਜਲੀ ਆਯੂਰਵੇਦਿਕ ਕੰਪਨੀ ਨੂੰ ਯਮੁਨਾ ਐਕਸਪ੍ਰੈਸ ਵੇਅ 'ਤੇ 465 ਏਕੜ ਜ਼ਮੀਨ ਫੂਡ ਅਤੇ ਹਰਬਲ ਪਾਰਕ ਦੀ ਸਥਾਪਨਾ ਲਈ ਦਿੱਤੀ ਸੀ। ਪਤੰਜਲੀ ਵੱਲੋਂ ਯਮੁਨਾ ਐਕਸਪ੍ਰੈਸ ਵੇਅ ਅਥਾਰਿਟੀ ਨੂੰ ਇਸ ਜ਼ਮੀਨ 'ਚੋਂ 50 ਏਕੜ ਜ਼ਮੀਨ ਕੇਂਦਰ ਦੀ ਯੋਜਨਾ ਮੁਤਾਬਕ ਫੂਡ ਪਾਰਕ ਲਈ ਟ੍ਰਾਂਸਫਰ ਕਰਨ ਦੀ ਅਪੀਲ ਕੀਤੀ ਸੀ, ਕਿਉਂਕਿ ਕੰਪਨੀ ਦੀ ਜ਼ਮੀਨ ਦਾ ਟਰਾਂਸਫਰ ਕੈਬਨਿਟ ਨਾਲ ਹੋਇਆ ਸੀ। 
ਇਸ ਤੋਂ ਪਹਿਲੇ ਯੋਗੀ ਆਚਾਰਿਆ ਬਾਲਕ੍ਰਿਸ਼ਨ ਨੇ ਇਹ ਕਹਿ ਕੇ ਹੜਕੰਪ ਮਚਾ ਦਿੱਤਾ ਸੀ ਕਿ ਪ੍ਰਦੇਸ਼ ਸਰਕਾਰ ਦੀ ਉਦਾਸੀ ਕਾਰਨ ਕੇਂਦਰ ਸਰਕਾਰ ਨੇ ਮੇਗਾ ਪ੍ਰਾਜੈਕਟ ਰੱਦ ਕਰ ਦਿੱਤਾ ਹੈ। ਇਹ ਵੀ ਕਿਹਾ ਕਿ ਪਤੰਜਲੀ ਨੇ ਪ੍ਰਾਜੈਕਟ ਨੂੰ ਵੱਖ ਲਿਆਉਣ ਦਾ ਫੈਸਲਾ ਕਰ ਲਿਆ ਹੈ। ਯੂ.ਪੀ ਦੇ ਗ੍ਰੇਟਰ ਨੋਇਡਾ 'ਚ ਪ੍ਰਸਤਾਵਿਤ ਫੂਡ ਪਾਰਕ ਨੂੰ ਰਾਜ ਤੋਂ ਬਾਹਰ ਲੈ ਜਾਣ ਦੀ ਧਮਕੀ ਦੇ ਬਾਅਦ ਯੂ.ਪੀ ਸਰਕਾਰ ਹਕਰਤ 'ਚ ਆਈ ਸੀ। ਸੀ.ਐਮ ਯੋਗੀ  ਨੇ ਇਸ ਮਾਮਲੇ 'ਚ ਖੁਦ ਦਖ਼ਲਅੰਦਾਜ਼ੀ ਕਰਦੇ ਹੋਏ ਮਾਮਲੇ ਨੂੰ ਵਧਣ ਤੋਂ ਰੋਕਿਆ ਸੀ ਅਤੇ ਜਲਦੀ ਹੀ ਕੈਬਨਿਟ 'ਚ ਪਾਸ ਕਰਵਾਉਣ ਦਾ ਭਰੋਸਾ ਦਿੱਤਾ ਸੀ।


Related News