ਪੁਲਸ ਨੇ ਨਾਜਾਇਜ਼ ਸ਼ਰਾਬ ਸਣੇ 3 ਨੂੰ ਕੀਤਾ ਗ੍ਰਿਫਤਾਰ

06/19/2018 1:09:58 AM

ਫਾਜ਼ਿਲਕਾ(ਨਾਗਪਾਲ, ਲੀਲਾਧਰ)–ਥਾਣਾ ਸਿਟੀ ਦੀ ਪੁਲਸ  ਨੇ  ਦੁਰਗਿਆਨਾ ਮੰਦਰ ਦੇ ਨੇਡ਼ੇ ਅਤੇ ਕਾਂਸ਼ੀ ਰਾਮ ਕਾਲੋਨੀ ਵਿਚ ਇਕ ਅੌਰਤ ਸਮੇਤ  2 ਵਿਅਕਤੀਆਂ ਨੂੰ 73 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਗ੍ਰਿਫਤਾਰ ਕੀਤਾ ਹੈ। ਪ੍ਰਾਪਤ ਜਾਣਕਾਰੀ  ਮੁਤਾਬਕ ਐੱਚ. ਸੀ. ਸਰਬਜੀਤ ਸਿੰਘ 17 ਜੂਨ 2018 ਨੂੰ ਸ਼ਾਮ  4 ਵਜੇ ਜਦੋਂ ਪੁਲਸ ਪਾਰਟੀ  ਨਾਲ ਗਸ਼ਤ ਕਰ ਰਹੇ ਸਨ ਤਾਂ ਗੁਪਤ ਸੂਚਨਾ ਮਿਲੀ ਕਿ ਗੁਰਪ੍ਰੀਤ ਸਿੰਘ  ਵਾਸੀ ਨੇਡ਼ੇ ਦੁਰਗਿਆਨਾ ਮੰਦਰ ਫਾਜ਼ਿਲਕਾ ਆਪਣੇ ਘਰ ਵਿਚ ਸ਼ਰਾਬ ਰੱਖਦਾ ਹੈ ਤੇ ਵੇਚਦਾ ਹੈ, ਜਿਸ ’ਤੇ ਪੁਲਸ ਨੇ ਉਕਤ ਵਿਅਕਤੀ ਨੂੰ 48 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਗ੍ਰਿਫ਼ਤਾਰ ਕਰ ਲਿਆ। ਇਸ ਤੋਂ ਇਲਾਵਾ ਏ. ਐੱਸ. ਆਈ. ਕ੍ਰਿਸ਼ਨ ਲਾਲ ਨੂੰ 17 ਜੂਨ 2018 ਨੂੰ ਸ਼ਾਮ ਸਾਢੇ 5 ਵਜੇ ਗੁਪਤ ਸੂਚਨਾ ਮਿਲੀ ਕਿ ਮਮਤਾ ਰਾਣੀ ਵਾਸੀ ਕਾਂਸ਼ੀ ਰਾਮ ਕਾਲੋਨੀ ਫਾਜ਼ਿਲਕਾ ਆਪਣੇ ਘਰ ’ਚ ਨਾਜਾਇਜ਼ ਸ਼ਰਾਬ ਰੱਖਦੀ  ਤੇ ਵੇਚਦੀ ਹੈ, ਜਿਸ ’ਤੇ ਪੁਲਸ ਨੇ ਉਕਤ ਅੌਰਤ ਨੂੰ 25 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਗ੍ਰਿਫਤਾਰ ਕਰ ਲਿਆ। ਪੁਲਸ ਨੇ ਉਕਤ ਅੌਰਤ ਤੇ ਆਦਮੀ  ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਇਸੇ ਤਰ੍ਹਾਂ  ਫਾਜ਼ਿਲਕਾ ਜ਼ਿਲੇ ਦੇ ਤਹਿਤ ਥਾਣਾ ਅਰਨੀਵਾਲਾ ਦੀ ਪੁਲਸ ਨੇ ਪਿੰਡ ਅਲਿਆਣਾ ’ਚੋਂ 20  ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ  ਕਰ ਕੇ ਇਕ ਵਿਅਕਤੀ  ਖਿਲਾਫ ਮਾਮਲਾ ਦਰਜ ਕੀਤਾ ਹੈ।  ਪ੍ਰਾਪਤ ਜਾਣਕਾਰੀ  ਮੁਤਾਬਕ ਐੱਚ. ਸੀ. ਗੁਰਦੀਪ ਸਿੰਘ 17 ਜੂਨ 2018 ਨੂੰ ਸ਼ਾਮ  ਸਵਾ 6  ਵਜੇ ਜਦੋਂ ਪੁਲਸ ਪਾਰਟੀ  ਨਾਲ ਗਸ਼ਤ ਕਰ ਰਹੇ ਸਨ ਤਾਂ  ਦੌਰਾਨੇ ਰੇਡ ਮੰਗਤ ਸਿੰਘ ਵਾਸੀ  ਪਿੰਡ ਅਲਿਆਣਾ ਦੇ ਘਰੋਂ 20 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਹੋਈ। ਪੁਲਸ ਨੇ ਉਕਤ  ਵਿਅਕਤੀ  ਖਿਲਾਫ  ਮਾਮਲਾ ਦਰਜ ਕਰ ਲਿਆ ਹੈ। 
 


Related News