ਆਸਟ੍ਰੇਲੀਆਈ ਸੰਸਦ ਨੇ ਪਹਿਲੀ ਵਾਰ ਮਨਾਇਆ ਯੋਗ ਦਿਵਸ

06/18/2018 6:06:29 PM

ਮੈਲਬੋਰਨ— ਆਸਟ੍ਰੇਲੀਆ ਦੀ ਸੰਸਦ ਨੇ ਪਹਿਲੀ ਵਾਰ ਯੋਗ ਦਿਵਸ ਸੈਸ਼ਨ ਦਾ ਆਯੋਜਨ ਕੀਤਾ, ਜਿਸ 'ਚ ਸਾਬਕਾ ਪ੍ਰਧਾਨ ਮੰਤਰੀ ਟੋਨੀ ਐਬਟ ਸਣੇ ਕਈ ਸੰਸਦ ਮੈਂਬਰਾਂ ਨੇ ਵੱਖ-ਵੱਖ ਆਸਣ ਕੀਤੇ। ਇਸ ਮਹੀਨੇ 21 ਤਰੀਕ ਨੂੰ ਹੋਣ ਵਾਲੇ ਚੌਥੇ ਅੰਤਰਰਾਸ਼ਟਰੀ ਯੋਗ ਦਿਵਸ ਦੇ ਮੱਦੇਨਜ਼ਰ ਸੰਸਦ ਦੇ ਕੈਨਬਰਾ ਸਥਿਤ ਕਮਿਊਨਿਟੀ ਰੂਮ 'ਚ ਯੋਗ ਸੈਸ਼ਨ ਦਾ ਆਯੋਜਨ ਕੀਤਾ ਗਿਆ। ਇਸ ਦਾ ਆਯੋਜਨ ਮੈਲਬੋਰਨ ਸਥਿਤ ਵਾਸੂਦੇਵ ਯੋਗ ਸਮੂਹ ਨੇ ਕੀਤਾ ਸੀ।
2 ਘੰਟੇ ਤੱਕ ਚੱਲੇ ਇਸ ਯੋਗ ਸਮਾਗਮ 'ਚ 50 ਤੋਂ ਵਧ ਲੋਕਾਂ ਨੇ ਹਿੱਸਾ ਲਿਆ। ਐਬਟ ਨੇ ਦੱਸਿਆ ਕਿ ਯੋਗ ਦਿਵਸ ਨੂੰ ਆਸਟ੍ਰੇਲੀਆ ਦੀ ਸੰਸਦ 'ਚ ਅੱਜ ਮਾਨਤਾ ਦੇ ਕੇ ਮਾਣ ਮਹਿਸੂਸ ਹੋ ਰਿਹਾ ਹੈ। 60 ਸਾਲਾ ਸਾਬਕਾ ਪ੍ਰਧਾਨ ਮੰਤਰੀ ਨੇ ਕਿਹਾ ਕਿ ਯੋਗ ਦਾ ਅਭਿਆਸ ਕਰਨ ਨਾਲ ਸਿਆਸੀ ਨੇਤਾਵਾਂ ਨੂੰ ਤਣਾਅਪੂਰਨ ਤੇ ਵਿਅਸਤ ਸਮਾਜਿਕ ਜੀਵਨ ਤੋਂ ਰਾਹਤ ਮਿਲ ਸਕਦੀ ਹੈ।


Related News