ਆਸਟ੍ਰੇਲੀਆ : 7 ਪਰਿਵਾਰਕ ਮੈਂਬਰਾਂ ਦੇ ਕਤਲ ਦੀ ਸੁਲਝੀ ਗੁੱਥੀ, ਸ਼ਖਸ ਨੇ ਦੱਸੀ ਸਾਰੀ ਕਹਾਣੀ

06/18/2018 3:41:23 PM

ਦੱਖਣੀ ਆਸਟ੍ਰੇਲੀਆ— ਦੱਖਣੀ ਆਸਟ੍ਰੇਲੀਆ ਦੇ ਇਕ ਛੋਟੇ ਜਿਹੇ ਟਾਊਨ ਮਾਰਗਰੇਟ ਰਿਵਰ 'ਚ ਬੀਤੀ 11 ਮਈ 2018 ਨੂੰ ਪਰਿਵਾਰ ਦੇ 7 ਮੈਂਬਰਾਂ ਦੀਆਂ ਗੋਲੀਆਂ ਨਾਲ ਵਿੰਨ੍ਹੀਆਂ ਲਾਸ਼ਾਂ ਮਿਲੀਆਂ ਸਨ। ਪੁਲਸ ਇਸ ਮਾਮਲੇ ਨੂੰ ਲੈ ਕੇ ਉਲਝੀ ਹੋਈ ਸੀ ਕਿ ਇਹ ਕਤਲ ਸੀ ਜਾਂ ਖੁਦਕੁਸ਼ੀ। ਆਖਰਕਾਰ ਇਸ ਮਾਮਲੇ ਨੂੰ ਖੋਲ੍ਹਿਆ ਹੈ ਪਰਿਵਾਰ ਦੇ ਹੀ ਇਕ ਮੈਂਬਰ ਨੇ ,ਉਹ ਕੋਈ ਹੋਰ ਨਹੀਂ, ਉਸ ਘਰ ਦਾ ਜਵਾਈ ਹਾਰੂਨ ਕੁਕਮੈਨ ਹੈ।। ਹਾਰੂਨ ਕੁਕਮੈਨ ਦੇ 4 ਬੱਚਿਆਂ, ਪਤਨੀ ਅਤੇ ਸੱਸ ਨੂੰ ਉਸ ਦੇ ਹੀ ਸਹੁਰੇ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ ਅਤੇ ਖੁਦ ਵੀ ਖੁਦਕੁਸ਼ੀ ਕਰ ਲਈ ਸੀ।

PunjabKesari

ਹਾਰੂਨ ਦਾ ਕਹਿਣਾ ਹੈ ਕਿ ਉਸ ਦਾ ਸਹੁਰਾ ਪੀਟਰ ਮਿਲਸ ਆਪਣੇ ਪਿੱਛੇ ਇਕ ਸੁਸਾਈਡ ਨੋਟ ਛੱਡ ਗਿਆ ਹੈ, ਜਿਸ ਤੋਂ ਇਸ ਗੱਲ ਦਾ ਖੁਲਾਸਾ ਹੋਇਆ ਹੈ। ਹਾਰੂਨ ਨੇ ਕਿਹਾ ਕਿ ਪੀਟਰ ਖੁਦ ਨੂੰ ਮਾਰਨਾ ਚਾਹੁੰਦੇ ਸਨ ਪਰ ਉਹ ਨਹੀਂ ਚਾਹੁੰਦੇ ਸਨ ਕਿ ਉਨ੍ਹਾਂ ਦਾ ਪਰਿਵਾਰ ਵੀ ਦੁੱਖ ਝੱਲੇ। ਹਾਰੂਨ ਨੇ ਅੱਗੇ ਦੱਸਿਆ ਕਿ ਮੇਰਾ ਮੰਨਣਾ ਹੈ ਕਿ ਮੇਰਾ ਸਹੁਰਾ ਕਿਸੇ ਸਮੱਸਿਆ 'ਚ ਸੀ ਅਤੇ ਉਸ ਨੂੰ ਖਤਮ ਕਰਨ ਲਈ ਉਨ੍ਹਾਂ ਅਜਿਹਾ ਕੀਤਾ। 

PunjabKesari
ਹਾਰੂਨ ਨੇ ਕਿਹਾ ਕਿ ਪਰੇਸ਼ਾਨੀ ਅਸਲ ਵਿਚ ਉਦੋਂ ਸ਼ੁਰੂ ਹੋਈ, ਜਦੋਂ ਉਸ ਦੀ ਪਤਨੀ ਆਪਣੇ ਮਾਤਾ-ਪਿਤਾ ਨਾਲ ਚੱਲੀ ਗਈ। ਹਾਰੂਨ ਕੁਕਮੈਨ ਦੀ ਮਾਂ ਕਿਮ ਨੇ ਕਿਹਾ ਕਿ ਜਿਸ ਤੋਂ ਬਾਅਦ ਬੱਚੇ ਨਫਰਤ ਕਰਨ ਲੱਗੇ ਅਤੇ ਉਨ੍ਹਾਂ ਨੇ ਸਾਡੇ ਨਾਲ ਵੀ ਨਫਰਤ ਕਰਨੀ ਸ਼ੁਰੂ ਕਰ ਦਿੱਤੀ। ਉਹ ਬਹੁਤ ਬੇਰਹਿਮ ਹੋ ਗਏ ਸਨ। ਹਾਰੂਨ ਨੇ ਕਿਹਾ ਕਿ ਜਿਸ ਦਿਨ ਇਹ ਭਿਆਨਕ ਵਾਰਦਾਤ ਵਾਪਰੀ, ਮੈਂ ਕੰਮ 'ਤੇ ਗਿਆ ਸੀ। ਮੈਨੂੰ ਪੁਲਸ ਦਾ ਫੋਨ ਆਇਆ ਅਤੇ ਕਿਹਾ ਕਿ ਕੀ ਅਸੀਂ ਤੁਹਾਡੇ ਨਾਲ ਗੱਲ ਕਰ ਸਕਦੇ ਹਾਂ। ਮੇਰਾ ਦਿਲ ਬੈਠ ਗਿਆ। ਪੁਲਸ ਨੇ ਕਿਹਾ ਕਿ ਇੱਥੇ ਇਕ ਵਾਰਦਾਤ ਵਾਪਰੀ ਹੈ, 4 ਬੱਚੇ ਅਤੇ 3 ਲੋਕ ਮਰੇ ਹਨ। ਮੈਂ ਪੁਲਸ ਨੂੰ ਕਿਹਾ ਕਿ ਹੋ ਸਕਦਾ ਹੈ ਕਿ ਇਹ ਮੇਰੇ ਬੱਚੇ ਹੋਣ। ਮੈਂ ਘਟਨਾ ਵਾਲੀ ਥਾਂ 'ਤੇ ਪੁੱਜਾ ਅਤੇ ਮੈਨੂੰ ਵਿਸ਼ਵਾਸ ਨਹੀਂ ਹੋ ਰਿਹਾ ਸੀ ਕਿ ਇਹ ਵਾਰਦਾਤ ਮੇਰੇ ਪਰਿਵਾਰ ਨਾਲ ਵਾਪਰੀ। ਹਾਰੂਨ ਨੇ ਕਿਹਾ ਕਿ ਇਸ ਤੋਂ ਪਹਿਲਾਂ ਉਸ ਨੇ ਆਪਣੇ ਸਾਥੀਆਂ ਤੋਂ ਸੁਣਿਆ ਕਿ ਇਕ ਰੇਡੀਓ 'ਤੇ ਇਕ ਖਬਰ ਆ ਰਹੀ ਹੈ ਕਿ 4 ਬੱਚੇ ਅਤੇ 3 ਲੋਕ ਮਰੇ ਹਨ।


Related News