ਸੰਗਠਨ ''ਤੇ ਪਾਬੰਦੀ ਦੇ ਬਾਵਜੂਦ ਸਈਦ ਨੇ ਈਦ ਦੀ ਨਮਾਜ਼ ਦੀ ਅਗਵਾਈ ਕੀਤੀ

06/16/2018 3:14:13 PM

ਲਾਹੌਰ— ਮੁੰਬਈ ਹਮਲੇ ਦੇ ਮਾਸਟਰਮਾਈਂਡ ਹਾਫਿਜ਼ ਸਈਦ ਦੇ ਸੰਗਠਨ ਜਮਾਤ-ਉਦ-ਦਾਵਾ ਨੂੰ ਚਾਹੇ ਹੀ ਪਾਕਿਸਤਾਨ ਸਰਕਾਰ ਨੇ ਗੈਰ-ਕਾਨੂੰਨੀ ਐਲਾਨ ਕਰ ਦਿੱਤਾ ਹੋਵੇ ਪਰ ਸਈਦ ਨੇ ਅੱਜ ਇੱਥੋਂ ਦੇ ਕਦਾਫੀ ਸਟੇਡੀਅਮ ਵਿਚ ਸਖਤ ਸੁਰੱਖਿਆ ਦੌਰਾਨ ਈਦ-ਉਲ-ਫਿਤਰ ਦੀ ਨਮਾਜ਼ ਦੀ ਅਗਵਾਈ ਕੀਤੀ।
ਇਲਾਕੇ ਨੂੰ ਸੁਰੱਖਿਅਤ ਰੱਖਣ ਲਈ ਪੁਲਸ ਕਰਮਚਾਰੀਆਂ ਨੂੰ ਸਟੇਡੀਅਮ ਦੇ ਅੰਦਰ ਅਤੇ ਬਾਹਰ ਤਾਇਨਾਤ ਕੀਤਾ ਗਿਆ ਸੀ। ਇੱਥੋਂ ਤੱਕ ਕਿ ਸਈਦ ਦੇ ਆਪਣੇ ਸੁਰੱਖਿਆ ਕਰਮਚਾਰੀ ਵੀ ਉਨ੍ਹਾਂ ਨਾਲ ਤਾਇਨਾਤ ਸਨ। ਜਮਾਤ-ਉਦ-ਦਾਵਾ ਮੁਖੀ ਨੇ ਇਸ ਮੌਕੇ 'ਤੇ ਧਰਮ ਦਾ ਉਦੇਸ਼ ਵੀ ਦਿੱਤਾ ਅਤੇ ਪਾਕਿਸਤਾਨੀ ਨਾਗਰਿਕਾਂ ਨੂੰ ਕਸ਼ਮੀਰ ਦੇ ਲੋਕਾਂ ਦਾ ਪੂਰਾ ਸਮਰਥਨ ਕਰਨ ਨੂੰ ਕਿਹਾ। ਪਾਕਿਸਤਾਨ ਵਿਚ ਸਈਦ ਦੇ ਸੰਗਠਨ 'ਤੇ ਪਾਬੰਦੀ ਲੱਗੀ ਹੋਈ ਪਰ ਉਸ ਨੂੰ ਜਨ ਰੈਲੀਆਂ ਅਤੇ ਸਭਾਵਾਂ ਦੀ ਅਗਵਾਈ ਕਰਨ ਦੀ ਆਗਿਆ ਹੈ। ਜ਼ਿਕਰਯੋਗ ਹੈ ਕਿ ਅਮਰੀਕਾ ਨੇ ਜੂਨ 2014 ਵਿਚ ਜਮਾਤ-ਉਦ-ਦਾਵਾ ਨੂੰ ਇਕ ਵਿਦੇਸ਼ੀ ਅੱਤਵਾਦੀ ਸੰਗਠਨ ਐਲਾਨ ਕੀਤਾ ਸੀ।


Related News