ਧਰਮ ਅਤੇ ਵਿਰਸੇ ਦੇ ਪੰਨੇ ਲਈ ਵਿਸ਼ੇਸ਼

06/15/2018 5:09:04 PM

ਧਰਤ ਖੰਡੂਰ ਸਾਹਿਬ ਦੀ
ਖੰਡੂਰ ਸਾਹਿਬ ਜੇ ਚੱਲਿਆ ਭਾਈ,
ਉਥੋਂ ਦੀ ਸੁਣ ਲੈ ਵਡਿਆਈ।
ਗੁਰੂ ਅੰਗਦ ਜੀ ਭਾਗ ਲਗਾਏ,
ਗੁਰੂ ਅਮਰ ਦਾਸ ਜੀ ਦੀ ਧੰਨ ਕਮਾਈ।
ਖੰਡੂਰ ਸਾਹਿਬ ਜੇ ਚੱਲਿਆ ਭਾਈ
ਚੱਪੇ-ਚੱਪੇ ਇਸ ਧਰਤੀ ਤੇ,
ਗੁਰਾਂ ਨੇ ਪੈਰ ਟਿਕਾਏ।
ਅੱਠ ਕੋਹ ਤੋਂ ਪਾਣੀ ਲਿਆ ਕੇ,
ਗੁਰਾਂ, ਗੁਰੂ ਸੇਵਕ ਇਸ਼ਨਾਨ ਕਰਾਏ।
ਕਰਕੇ ਤਿਆਰ ਗੁਰਮੁੱਖੀ ਲਿਪੀ,
ਵਿਚ ਕਾਇਦੇ ਕਰੀ ਲਿਖਾਈ।
ਖੰਡੂਰ ਸਾਹਿਬ ਜੇ ਚੱਲਿਆ ਭਾਈ
ਕਰ ਟਿਕਾਣਾ ਗੁਰਾਂ ਨੇ ਇੱਥੇ,
ਨਵੇਂ ਕਰਤੱਵ ਦਿਖਾਏ।
ਸਿੱਖ ਬਨਣ ਬਲਕਾਰੀ, ਸੂਰੇ,
ਅਖਾੜੇ ਘੋਲ ਲਗਾਏ।
ਮਾਤਾ ਖੀਵੀ ਦੀ ਦੂਰ ਦ੍ਰਿਸ਼ਟੀ,
ਦੇਸੀ ਘਿਓ ਦੀ ਖੀਰ ਬਣਾਈ।
ਖੰਡੂਰ ਸਾਹਿਬ ਜੇ ਚੱਲਿਆ ਭਾਈ
ਗੱਲ ਅੱਜ ਦੀ, ਜੇ ਆਪਾਂ ਕਰੀਏ,
ਵਾਤਾਵਰਣ ਨੇ ਰੂਪ ਵਟਾਇਆ।
ਹਰ ਪਾਸੇ ਹਰਿਆਲੀ ਦਿਸਦੀ,
ਰੁੱਖ ਹਜ਼ਾਰਾਂ, ਵਿਚ ਲਾਈਨ ਲਗਾਇਆ।
ਧੰਨ-ਧੰਨ ਬਾਬਾ ਸੇਵਾ ਸਿੰਘ ਜੀ,
ਉਹਨਾਂ ਜੋ ਸੇਵ ਕਮਾਈ।
ਖੰਡੂਰ ਸਾਹਿਬ ਜੇ ਚੱਲਿਆ ਭਾਈ
ਆਓ! ਆਪਾਂ ਵੀ ਸਿੱਖਿਆ ਪਾਈਏ,
ਇਕ ਇਕ ਰੁੱਖ ਜ਼ਰੂਰ ਲਗਾਈਏ।
ਵਿਚ ਖੰਡੂਰ ਸਾਹਿਬ ਜੋ, ਡਿੱਠਾ,
ਉਸਨੂੰ ਹਰ ਪਿੰਡ-ਸ਼ਹਿਰ ਅਪਣਾਈਏ।
ਜ਼ਿੰਦਗੀ ਸੋਹਣੀ ਆਪਣੇ ਬਣ ਜਾਊ,
ਵਾਤਾਵਰਣ ਜੇ ਤੁਸਾਂ ਲਿਆ ਬਚਾਈ।
ਖੰਡੂਰ ਸਾਹਿਬ ਜੇ ਚੱਲਿਆ ਭਾਈ
ਉਥੋਂ ਦੀ ਸੁਣ ਲੈ ਵਡਿਆਈ। 
ਬਹਾਦਰ ਸਿੰਘ ਗੋਸਲ,
ਮਕਾਨ ਨੰ: 3098
ਸੈਕਟਰ 37ਡੀ,ਚੰਡੀਗੜ੍ਹ। 
ਮੋ. ਨੰ: 98764-52223

 


Related News