ਲਾਹੌਰ ਹਾਈ ਕੋਰਟ ਨੇ 'ਕਿਰਨ ਬਾਲਾ' 'ਤੇ 30 ਦਿਨਾਂ 'ਚ ਫੈਸਲੇ ਲੈਣ ਦਾ ਦਿੱਤਾ ਆਦੇਸ਼

04/22/2018 4:43:40 AM

ਇਸਲਾਮਾਬਾਦ — ਲਾਹੌਰ ਹਾਈ ਕੋਰਟ ਨੇ ਗ੍ਰਹਿ ਮੰਤਰਾਲੇ ਤੋਂ ਭਾਰਤ ਤੋਂ ਆਈ ਉਸ ਸਿੱਖ ਔਰਤ ਦੇ ਬਾਰੇ 'ਚ ਫੈਸਲੇ ਕਰਨ ਨੂੰ ਕਿਹਾ ਹੈ ਜੋ ਤੀਰਥ ਯਾਤਰਾ ਲਈ ਪਾਕਿਸਤਾਨ ਆਈ, ਪਰ ਉਥੇ ਵਿਆਹ ਕਰਾ ਬੈਠੀ। ਕਿਰਨ ਬਾਲਾ ਨਾਂ ਦੀ ਇਸ ਔਰਤ ਨੇ ਹੁਣ ਪਾਕਿਸਤਾਨ ਦੀ ਨਾਗਰਿਕਤਾ ਅਤੇ ਆਪਣੇ ਵੀਜ਼ੇ ਦੀ ਮਿਆਦ ਵਧਾਉਣ ਲਈ ਅਰਜ਼ੀ ਦਿੱਤੀ ਹੈ।
ਲਾਹੌਰ ਹਾਈ ਕੋਰਟ ਨੇ ਗ੍ਰਹਿ ਮੰਤਰਾਲੇ ਤੋਂ ਔਰਤ ਦੀ ਅਰਜ਼ੀ 'ਤੇ 30 ਦਿਨ ਦੇ ਅੰਦਰ ਫੈਸਲਾ ਕਰਨ ਨੂੰ ਕਿਹਾ ਹੈ। ਉਦੋਂ ਤੱਕ ਲਈ ਕੋਰਟ ਨੇ ਵੀਜ਼ੇ ਦੀ ਮਿਆਦ ਵਧਾਉਣ ਦਾ ਐਲਾਨ ਕੀਤਾ ਹੈ। ਕੋਰਟ ਨੇ ਔਰਤ ਦਾ ਵੀਜ਼ਾ 6 ਮਹੀਨੇ ਲਈ ਵਧਾਏ ਜਾਣ ਦੀ ਸੰਭਾਵਨਾ 'ਤੇ ਵੀ ਵਿਚਾਰ ਕਰਨ ਲਈ ਸਰਕਾਰ ਨੂੰ ਕਿਹਾ ਹੈ।
ਔਰਤ ਨੇ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੂੰ ਵੀ ਆਪਣੇ ਵੀਜ਼ੇ ਦੀ ਮਿਆਦ ਵਧਾਏ ਜਾਣ ਦੀ ਅਰਜ਼ੀ ਦਿੱਤੀ ਹੈ। ਮੂਲ ਰੂਪ ਤੋਂ ਭਾਰਤ 'ਚ ਪੰਜਾਬ ਦੇ ਹੁਸ਼ਿਆਰਪੁਰ ਦੀ ਰਹਿਣ ਵਾਲੀ ਔਰਤ ਦੇ 3 ਬੱਚੇ ਵੀ ਹਨ। ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੱਥੇ 'ਚ 12 ਅਪ੍ਰੈਲ ਨੂੰ ਪਾਕਿਸਤਾਨ ਸਥਿਤ ਸਿੱਖ ਤੀਰਥਾਂ ਦੀ ਯਾਤਰਾ 'ਤੇ ਆਈ ਸੀ।
4 ਦਿਨ 16 ਅਪ੍ਰੈਲ ਨੂੰ ਉਹ ਜੱਥੇ ਤੋਂ ਵੱਖ ਹੋ ਗਈ। ਕਿਰਨ ਬਾਲਾ ਭਾਰਤੀ ਪਾਸਪੋਰਟ 'ਤੇ ਪਾਕਿਸਤਾਨ ਆਈ ਹੈ ਅਤੇ ਉਸ ਦੇ ਵੀਜ਼ੇ ਦੀ ਮਿਆਦ 21 ਅਪ੍ਰੈਲ ਤੱਕ ਹੈ। ਜ਼ਿਕਰਯੋਗ ਹੈ ਕਿ ਉਸ ਨੇ ਇਸਲਾਮ ਧਰਮ ਅਪਣਾ ਲਿਆ ਹੈ ਅਤੇ ਉਸ ਨੇ ਲਾਹੌਰ ਨਿਵਾਸੀ ਮੁਹੰਮਦ ਆਜ਼ਮ ਨਾਲ ਵਿਆਹ ਕਰ ਲਿਆ ਹੈ।
ਔਰਤ ਦੇ ਭਾਰਤ ਸਥਿਤ ਪਰਿਵਾਰ ਨੇ ਦੋਸ਼ ਲਾਇਆ ਹੈ ਕਿ ਕਿਰਨ ਪਾਕਿਸਤਾਨੀ ਖੁਫੀਆ ਏਜੰਸੀ ਆਈ. ਐੱਸ. ਆਈ. ਦੇ ਹੱਥਾਂ 'ਚ ਆ ਗਈ ਹੈ, ਜਿਸ ਨੇ ਉਸ ਦਾ ਧਰਮ ਪਰਿਵਰਤਨ ਕਰਾ ਕੇ ਦੁਬਾਰਾ ਵਿਆਹ ਕਰਾ ਦਿੱਤਾ। ਪਰਿਵਾਰ ਦਾ ਕਿਰਨ ਨਾਲ ਸੰਪਰਕ ਨਹੀਂ ਹੋ ਪਾਇਆ ਹੈ, ਉਹ ਉਸ ਦੀ ਸਲਾਮਤੀ ਨੂੰ ਲੈ ਕੇ ਚਿੰਤਤ ਹੈ। ਪਾਕਿਸਤਾਨ 'ਚ ਕਿਰਨ ਨੇ ਜਿਹੜੀਆਂ ਵੀ ਅਰਜ਼ੀਆਂ ਦਿੱਤੀਆਂ ਹਨ, ਉਨ੍ਹਾਂ ਸਾਰੀਆਂ 'ਚ ਉਸ ਨੇ ਆਪਣੇ ਨਾਂ ਆਮਨਾ ਬੀਬੀ ਲਿਖਿਆ ਹੈ। ਜਦਕਿ ਉਸ ਨੇ ਦਸਤਖਤ 'ਚ ਆਮਨਾ ਲਿਖਿਆ ਹੈ। ਉਸ ਨੇ ਭਾਰਤ 'ਚ ਆਪਣੀ ਜਾਨ ਦਾ ਖਤਰਾ ਦੱਸਦੇ ਹੋਏ ਪਾਕਿਸਤਾਨ 'ਚ ਰਹਿਣ ਲਈ ਵੀਜ਼ੇ ਦੀ ਮਿਆਦ ਵਧਾਉਣ ਜਾਣ ਦੀ ਅਪੀਲ ਕੀਤੀ ਹੈ।


Related News